ਆਈ ਤਾਜਾ ਵੱਡੀ ਖਬਰ
ਕਨੇਡਾ ਵਰਗੇ ਸੋਹਣੇ ਅਤੇ ਸ਼ਾਂਤ ਮੁਲਕ ਚ ਰਹਿਣਾ ਪੰਜਾਬੀਆਂ ਦੀ ਪਹਿਲੀ ਪਸੰਦ ਰਿਹਾ ਹੈ। ਕਨੇਡਾ ਨੂੰ ਆਮ ਤੋਰ ਤੇ ਮਿਨੀ ਪੰਜਾਬ ਵੀ ਕਿਹਾ ਜਾਂਦਾ ਹੈ ਇੰਡੀਆ ਤੋਂ ਬਾਅਦ ਜੇ ਕੋਈ ਮੁਲਕ ਹੈ ਜਿਥੇ ਸਭ ਤੋਂ ਜਿਆਦਾ ਪੰਜਾਬੀ ਰਹਿੰਦੇ ਹਨ ਤਾਂ ਉਹ ਹੈ ਕਨੇਡਾ। ਹੁਣ ਇੱਕ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨੂੰ ਸੁਣਕੇ ਖੁਸ਼ੀ ਦੀ ਲਹਿਰ ਦੌੜ ਗਈ ਹੈ।
ਕੈਲਗਰੀ ਫੈਡਰਲ ਲਿਬਰਲ ਸਰਕਾਰ ਨੇ ਇੱਕ ਵੱਡਾ ਆਰਜ਼ੀ ਫੈਸਲਾ ਲੈਂਦਿਆਂ ਕੈਨੇਡਾ ਵਿੱਚ ਵਿਜ਼ਿਟਰ ਵੱਜੋਂ ਆਏ ਵਿਅਕਤੀਆਂ ਨੂੰ ਵੈਲਿਡ ਜੌਬ ਔਫ਼ਰ ਮਿਲਣ ‘ਤੇ ਕੈਨੇਡਾ ਵਿੱਚ ਰਹਿ ਕੇ ਹੀ ਵਰਕ ਪਰਮਿਟ ਹਾਸਲ ਕਰਨ ਦੀ ਆਗਿਆ ਦਿੱਤੀ ਹੈ। ਜੇ ਇਸ ਸੰਬੰਧੀ ਐਪਲਿਕੇਸ਼ਨ ਸਵੀਕਾਰ ਹੋ ਜਾਂਦੀ ਹੈ ਤਾਂ ਦੇਸ਼ ਛੱਡੇ ਬਿਨਾਂ ਹੀ ਵਰਕ ਪਰਮਿਟ ਜਾਰੀ ਕਰ ਦਿੱਤਾ ਜਾਵੇਗਾ। ਇਮਿਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਸਟਿਜ਼ਨਸ਼ਿਪ ਮਨਿਸਟਰ ਮਾਰਕੋ ਮੈਂਡਿਚੀਨੋ ਨੇ ਇਸ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਇਸ ਸੰਬੰਧੀ ਫੈਸਲਾ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ
ਤੇ ਜਿਹੜੇ ਕੰਮ ਮਾਲਕਾਂ ਨੂੰ ਕਰਮਚਾਰੀ ਮਿਲਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਇਸ ਯੋਜਨਾ ਦਾ ਲਾਭ ਲੈ ਸਕਣਗੇ। ਜਿਹੜੇ ਵਿਅਕਤੀ 24 ਅਗਸਤ ਤੱਕ ਕੈਨੇਡਾ ਵਿੱਚ ਆ ਚੁੱਕੇ ਹਨ ਉਹਨਾਂ ਨੂੰ ਕੈਨੇਡਾ ਵਿੱਚ ਨੌਕਰੀ ਮਿਲ ਸਕਦੀ ਹੈ ਅਤੇ ਉਹਨਾਂ ਕੋਲ ਜੌਬ ਔਫ਼ਰ ਹੋਣੀ ਚਾਹੀਦੀ ਹੈ। ਉਹਨਾਂ ਨੂੰ ਔਂਪਲੌਇਰ ਸਪੈਸਿਫਿਕ ਵਰਕ ਪਰਮਿਟ ਲਈ ਦਰਖਾਸਤ ਦੇਣੀ ਪਵੇਗੀ ਅਤੇ ਐਲ਼ ਐਮ.ਆਈ.ਏ. ਵੀ ਨਾਲ ਲਗਾਉਣੀ ਪਵੇਗੀ। ਅਜਿਹੀ ਦਰਖਾਸਤ 31 ਮਾਰਚ 2021 ਤੱਕ ਹੀ ਦਿੱਤੀ ਜਾ ਸਕੇਗੀ। ਅਜਿਹੇ ਲੋਕ ਜਿਹਨਾਂ ਦੀ ਅਰਜੀ ਪ੍ਰਵਾਨ ਹੋ ਜਾਵੇਗੀ ਓਹਨਾ ਦੀ ਤਾਂ ਇਕ ਕਿਸਮ ਨਾਲ ਲਾਟਰੀ ਹੀ ਲਗ ਜਾਵੇ ਗਈ ਅਤੇ ਓਹਨਾ ਦਾ ਕਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਪੂਰਾ ਹੋ ਸਕੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …