ਆਈ ਤਾਜਾ ਵੱਡੀ ਖਬਰ
ਕਰੋਨਾ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਫ਼ਿਲਮੀ ਅਦਾਕਾਰਾ ਅਤੇ ਗਾਇਕਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ ਉਥੇ ਹੀ ਇਸ ਕਿਸਾਨੀ ਸੰਘਰਸ਼ ਵਿਚ ਜਿਥੇ ਅੰਤਰਰਾਸ਼ਟਰੀ ਸ਼ਖ਼ਸ਼ੀਅਤਾਂ ਵੱਲੋਂ ਵੀ ਭਾਰਤ ਦੇ ਕਿਸਾਨਾਂ ਨੂੰ ਹਮਾਇਤ ਦਿੱਤੀ ਗਈ ਹੈ,ਉਥੇ ਹੀ ਭਾਰਤ ਦੇ ਅਦਾਕਾਰ ਅਤੇ ਗਾਇਕਾਂ ਨੇ ਵੀ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਦਿੱਤਾ ਹੈ ਅਤੇ ਕਿਸਾਨਾਂ ਦੇ ਹੱਕ ਵਿੱਚ ਹੋਣ ਦਾ ਨਾਅਰਾ ਬੁਲੰਦ ਕੀਤਾ ਹੈ। ਦੇਸ਼ ਵਿਚ ਜਿਥੇ ਬਹੁਤ ਸਾਰੀਆਂ ਹਸਤੀਆਂ ਕਿਸਾਨਾਂ ਅਤੇ ਕੋਰੋਨਾ ਦੇ ਦੌਰ ਵਿੱਚ ਮਦਦ ਕਰਨ ਲਈ ਚਰਚਾ ਵਿੱਚ ਬਣੀਆਂ ਹੋਈਆਂ ਹਨ ਉਥੇ ਹੀ ਬਹੁਤ ਸਾਰੇ ਅਜਿਹੇ ਫਿਲਮੀ ਕਲਾਕਾਰ ਵੀ ਹਨ ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ।
ਹੁਣ ਮਸ਼ਹੂਰ ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਉਨ੍ਹਾਂ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਲੋਕਾਂ ਨੂੰ ਕਰੋਨਾ ਕਾਲ ਵਿਚ ਕਰੋਨਾ ਸਬੰਧੀ ਲਾਗੂ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਹਦਾਇਤਾਂ ਦਾ ਉਲੰਘਣ ਵੀ ਕੀਤਾ ਜਾ ਰਿਹਾ ਹੈ। ਇਸ ਸਾਲ ਅਕਸ਼ੇ ਕੁਮਾਰ ਵੀ ਕਰੋਨਾ ਦੀ ਚਪੇਟ ਵਿਚ ਆ ਗਏ ਸਨ ਅਤੇ ਉਨ੍ਹਾਂ ਦਾ ਇਲਾਜ ਹਸਪਤਾਲ ਵਿਚ ਕੀਤਾ ਜਾ ਰਿਹਾ ਸੀ। ਉੱਥੇ ਹੀ ਉਨ੍ਹਾਂ ਵੱਲੋਂ ਅੱਜ ਜੰਮੂ ਕਸ਼ਮੀਰ ਵਿੱਚ ਬੀਐਸਐਫ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਨੇ ਆਪਣੀਆਂ ਜਾਨਾਂ ਜੰਗ ਦੇ ਦੌਰਾਨ ਗਵਾ ਦਿੱਤੀਆਂ ਸਨ, ਅਤੇ ਉਹ ਬਾਕੀ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਵੀ ਰੂ-ਬ-ਰੂ ਹੋਏ।
ਬੰਦੀਪੋਰਾ ਜ਼ਿਲੇ ਦੇ ਗੁਰੇਜ ਸੇਕਟਰ ਵਿੱਚ ਕੀਤੇ ਗਏ ਆਪਣੇ ਦੌਰੇ ਨੂੰ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਪਾ ਕੇ ਸਾਂਝਾ ਕੀਤਾ ਅਤੇ ਆਪਣੇ ਟਵੀਟ ਦੌਰਾਨ ਕਿਹਾ ਕਿ “ਅਸਲ ਹੀਰੋਜ਼ ਨੂੰ ਮਿਲਣਾ ਹਮੇਸ਼ਾ ਹੀ ਉਹਨਾਂ ਵਾਸਤੇ ਇੱਕ ਚੰਗਾ ਅਨੁਭਵ ਰਹਿੰਦਾ ਹੈ”ਉਨ੍ਹਾਂ ਦੀ ਬੀਐਸਐਫ ਦੇ ਜਵਾਨਾਂ ਨਾਲ ਹੋਈ ਇਹ ਮੁਲਾਕਾਤ ਉਹਨਾਂ ਲਈ ਕਾਫੀ ਯਾਦਗਾਰ ਸੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਨੀਰੂ ਪਿੰਡ ਦੇ ਇਕ ਵਿੱਦਿਅਕ ਅਦਾਰੇ ਨੂੰ ਬਣਾਉਣ ਲਈ 1 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ।
ਸੋਸ਼ਲ ਮੀਡੀਆ ਤੇ ਅਕਸ਼ੈ ਕੁਮਾਰ ਦੀ ਜਵਾਨਾਂ ਨਾਲ ਭੰਗੜਾ ਪਾਉਣ ਦੀ ਵੀਡੀਓ ਵਾਇਰਲ ਹੋਣ ਦੇ ਨਾਲ ਹੀ ਲੋਕਾਂ ਵੱਲੋਂ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਉਹ ਕਰੋਨਾ ਕਾਲ ਵਿੱਚ ਬਿਨਾਂ ਮਾਸਕ ਦੇ ਹੀ ਬੀਐਸਐਫ ਦੇ ਕੈਂਪ ਵਿੱਚ ਚਲੇ ਗਏ ਸਨ। ਸੋਸ਼ਲ ਮੀਡੀਆ ਦੇ ਯੂਜ਼ਰਸ ਵੱਲੋਂ ਅਕਸ਼ੇ ਕੁਮਾਰ ਵਿਰੁੱਧ ਕੋਵਿਡ 19 ਦੇ ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਉਨ੍ਹਾਂ ਉਪਰ ਕੇਸ ਕਰਨ ਦੀ ਅਪੀਲ ਕੀਤੀ ਹੈ। “ਕੋਈ ਮਾਸਕ ਨਹੀਂ ਕੋਈ ਸਮਾਜਿਕ ਦੂਰੀ ਨਹੀਂ”, “ਮਾਸਕ ਨਾ ਪੈਣ ਕਰਕੇ ਉਸ ਖਿਲਾਫ ਕੇਸ ਦਰਜ ਕੀਤਾ ਜਾਵੇ”ਇਹੋ ਜਿਹੇ ਕਾਫੀ ਟਵੀਟ ਕਰਕੇ ਲੋਕਾਂ ਦੁਆਰਾ ਅਕਸ਼ੇ ਕੁਮਾਰ ਨੂੰ ਤਾਹਨੇ ਕੱਸੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਕਾਫੀ ਨਿੰਦਾ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …