ਆਈ ਤਾਜਾ ਵੱਡੀ ਖਬਰ
ਅੱਜ ਹਰ ਘਰ ਦੇ ਵਿੱਚ ਗੈਸ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੱਥੇ ਇਨਸਾਨ ਦੀਆਂ ਮੁਢਲੀਆਂ ਲੋੜਾਂ ਨੂੰ ਰੋਟੀ, ਕਪੜਾ ਤੇ ਮਕਾਨ ਸਮਝਿਆ ਜਾਂਦਾ ਹੈ। ਉੱਥੇ ਹੀ ਇਹ ਰੋਟੀ ਗੈਸ ਤੋਂ ਬਿਨਾ ਤਿਆਰ ਨਹੀਂ ਹੋ ਸਕਦੀ। ਹਰ ਇਨਸਾਨ ਇਕ ਰੋਟੀ ਬਦਲੇ ਸਾਰਾ ਦਿਨ ਨੱਠ ਭੱਜ ਕਰਦਾ ਹੈ ਤੇ ਕਰੜੀ ਮਿਹਨਤ ਕਰਨ ਤੋਂ ਬਾਅਦ ਉਸ ਨੂੰ ਰੋਟੀ ਨਸੀਬ ਹੁੰਦੀ ਹੈ। ਉਥੇ ਹੀ ਗੈਸ ਸਬੰਧੀ ਵੀ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਇਸ ਸਾਲ ਦੇ ਵਿੱਚ ਬਹੁਤ ਵਾਰ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋ ਚੁੱਕਾ ਹੈ।
ਦੇਸ਼ ਅੰਦਰ ਲੋਕ ਪਹਿਲਾਂ ਹੀ ਕਰੋਨਾ ਦੀ ਮਾਰ ਹੇਠ ਆਏ ਹੋਏ ਹਨ ਅਤੇ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਉੱਥੇ ਹੀ ਮਹਿੰਗਾਈ ਦੇ ਦੌਰ ਵਿਚ ਲੋਕਾਂ ਨੂੰ ਗੈਸ ਸਲੰਡਰ ਭਰਵਾਉਣ ਲਈ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਗੈਸ ਸਿਲੰਡਰ ਵਰਤਣ ਵਾਲਿਆਂ ਲਈ ਇੱਕ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ ਰੋਜ਼ ਦੀ ਸਮੱਸਿਆ ਹੱਲ ਹੋ ਜਾਵੇਗੀ। ਜਿੱਥੇ ਘਰਾਂ ਵਿੱਚ ਅਚਾਨਕ ਗੈਸ ਖਤਮ ਹੋਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਹੀ ਹੁਣ ਗੈਸ ਦੀ ਜਾਣਕਾਰੀ ਵਾਸਤੇ ਨਵੇਂ ਤੱਥ ਸਾਹਮਣੇ ਆਏ ਹਨ।
ਜਿੱਥੇ ਕਈ ਪਰਿਵਾਰਾਂ ਨੂੰ ਅਚਾਨਕ ਗੈਸ ਖਤਮ ਹੋਣ ਉਪਰੰਤ ਮੁੜ ਤੋਂ ਗੈਸ ਦੀ ਡਿਲਵਰੀ ਲਈ ਇੰਤਜ਼ਾਰ ਕਰਨਾ ਪੈਂਦਾ ਹੈ। ਉੱਥੇ ਹੀ ਹੁਣ ਖਪਤਕਾਰ ਪਹਿਲਾਂ ਪਤਾ ਲਗਾ ਸਕਦੇ ਹਨ ਕਿ ਸਲੰਡਰ ਖਤਮ ਹੋਣ ਵਾਲਾ ਹੈ। ਜਿੱਥੇ ਘਰਾਂ ਵਿਚ ਔਰਤਾਂ ਵੱਲੋਂ ਗੈਸ ਸਲੰਡਰ ਦੇ ਖਤਮ ਹੋਣ ਦਾ ਅੰਦਾਜ਼ਾ ਗੈਸ ਬਰਨਰ ਵਿਚੋਂ ਨਿਕਲਣ ਵਾਲੀ ਲਾਈਟ ਤੋਂ ਪਤਾ ਲਗਾ ਲੈਂਦੀਆਂ ਹਨ। ਪਰ ਇਸ ਤੋ ਸਹੀ ਤਰੀਕੇ ਨਾਲ ਗੈਸ ਸਲੰਡਰ ਵਿਚ ਬਚੀ ਹੋਈ ਗੈਸ ਦਾ ਪਤਾ ਨਹੀਂ ਲੱਗ ਸਕਦਾ।
ਇਸ ਲਈ ਹੁਣ ਅਸਾਨੀ ਨਾਲ ਗੈਸ ਦੀ ਮਾਤਰਾ ਦਾ ਪਤਾ ਲਗਾਉਣ ਵਾਸਤੇ 10 ਮਿੰਟ ਦੇ ਅੰਦਰ ਪਤਾ ਲੱਗ ਜਾਵੇਗਾ। ਇਕ ਗਿਲਾ ਕੱਪੜਾ ਲੈ ਕੇ ਉਸ ਨੂੰ ਸਿਲੰਡਰ ਦੇ ਦੁਆਲੇ ਇੱਕ ਮੋਟੀ ਰੇਖਾ ਖਿੱਚ ਲਓ। ਜਿਸ ਹਿੱਸੇ ਵਿਚ ਗੈਸ ਹੋਵੇਗੀ, ਉਹ ਹਿੱਸਾ ਠੰਢਾ ਹੋਵੇਗਾ ਜਿਸ ਨਾਲ ਉੱਥੇ ਤੱਕ ਦਾ ਕੱਪੜਾ ਗਿੱਲਾ ਰਹੇਗਾ। ਤੇ ਉੱਪਰ ਵਾਲਾ ਹਿੱਸਾ ਜਿਨ੍ਹਾਂ ਗੈਸ ਖਾਲੀ ਹੋਵੇਗਾ, ਉਨ੍ਹਾਂ ਕੱਪੜਾ ਸੁੱਕ ਜਾਵੇਗਾ। ਜਿਸ ਤੋਂ ਗੈਸ ਦੇ ਖਤਮ ਹੋਣ ਦਾ ਪਤਾ ਅਸਾਨੀ ਨਾਲ ਲੱਗ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …