ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਇਕ ਤੋਂ ਬਾਅਦ ਇਕ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿਨ੍ਹਾਂ ਦੇ ਆਉਣ ਨਾਲ ਸੂਬੇ ਅੰਦਰ ਹਲਾਤਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ। ਅਜਿਹੀਆਂ ਖ਼ਬਰਾਂ ਦੇ ਅੱਗੇ ਆਉਣ ਨਾਲ ਮਾਹੌਲ ਹੋਰ ਗਮਗੀਨ ਹੋ ਜਾਂਦਾ ਹੈ। ਹੁਣ ਤੱਕ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਮਹਾਨ ਸਖ਼ਸ਼ੀਅਤਾਂ ਇਕ ਤੋਂ ਬਾਅਦ ਇਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਬਹੁਤ ਸਾਰੀਆਂ ਸਖ਼ਸ਼ੀਅਤਾਂ ਇਸ ਕਰੋਨਾ ਦੀ ਚਪੇਟ ਚ ਆ ਗਈਆਂ ਹਨ। ਉਥੇ ਹੀ ਸੂਬੇ ਅੰਦਰ ਵਾਪਰਣ ਵਾਲੇ ਬਹੁਤ ਸਾਰੇ ਸੜਕ ਹਾਦਸੇ ਵੀ ਕਈ ਲੋਕਾਂ ਦੀ ਜਾਨ ਲੈ ਰਹੇ ਹਨ ਅਤੇ ਕੁਝ ਲੋਕ ਬਿਮਾਰੀਆਂ ਦੇ ਚਲਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ ਨਾਲ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਖਾੜਿਆਂ ਵਿੱਚ ਵੱਖਰੀ ਪਹਿਚਾਣ ਕਾਇਮ ਕਰਨ ਵਾਲੇ ਰੱਬੀ ਬੇਰੋਪੁਰੀ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਹ ਪੰਜਾਬ ਦੇ ਅਖਾੜਿਆਂ ਵਿਚ ਬੋਲੀਆਂ ਪਾ ਕੇ ਅਤੇ ਨਚਾਰ ਨਚਾ ਕੇ ਨਿਵੇਕਲਾ ਰੰਗ ਪੇਸ਼ ਕਰਦੇ ਸਨ ਜਿਸ ਕਾਰਣ ਉਹ ਲੋਕਾਂ ਦੇ ਹਰਮਨ ਪਿਆਰੇ ਸਨ। ਉਹ 84 ਵਰਿਆਂ ਦੇ ਸਨ, ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਕਾਰਨ ਮੌਹਾਲੀ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਜਿੱਥੇ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਜੀਬ ਇਤਫਾਕ ਹੈ ਕਿ 6 ਜੂਨ ਨੂੰ ਉਨ੍ਹਾਂ ਦਾ ਜਨਮ ਦਿਨ ਹੈ। ਉੱਥੇ ਹੀ ਹੁਣ 6 ਜੂਨ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਵੀ ਕੀਤਾ ਜਾਵੇਗਾ। ਪੰਜਾਬੀ ਮਾਂ ਬੋਲੀ ਦੀ ਲੰਮਾ ਸਮਾਂ ਸੇਵਾ ਕਰਨ ਵਾਲੇ ਮਾਂ ਬੋਲੀ ਦੇ ਸਪੂਤ ਦੇ ਹੋਏ ਇਸ ਦੇਹਾਂਤ ਦੀ ਖਬਰ ਮਿਲਦੇ ਹੀ ਦੇਸ਼ ਵਿਦੇਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। 1987 ਦੌਰਾਨ ਹੋਈਆਂ ਕੁਝ ਘਟਨਾਵਾਂ ਕਾਰਨ ਉਨ੍ਹਾਂ ਵੱਲੋਂ ਅਖਾੜੇ ਲਗਾਉਣੇ ਛੱਡ ਦਿੱਤੇ ਗਏ ਸਨ। ਉਨ੍ਹਾਂ ਵੱਲੋਂ ਦੋ ਕਿਤਾਬਾਂ ਵੀ ਸਾਹਿਤ ਦੀ ਝੋਲੀ ਪਾਈਆਂ ਗਈਆਂ।
ਉਨ੍ਹਾਂ ਆਪਣੇ ਪਿੰਡ ਨਾਲ ਆਪਣੇ ਮੋਹ ਨੂੰ ਜਾਰੀ ਰੱਖਿਆ ਅਤੇ ਆਪਣੇ ਨਾਮ ਨਾਲ ਵੀ ਆਪਣੇ ਪਿੰਡ ਦਾ ਨਾਮ ਜੋੜ ਕੇ ਰੱਖਿਆ। ਉਨ੍ਹਾਂ ਦਾ ਜਨਮ 6 ਜੂਨ 1937 ਨੂੰ ਪਿਤਾ ਤਰਲੋਕ ਸਿੰਘ ਟਿਵਾਣਾ ਅਤੇ ਮਾਤਾ ਕਰਤਾਰ ਕੌਰ ਦੇ ਘਰ ਮੁਹਾਲੀ ਵਿੱਚ ਪੈਂਦੇ ਪਿੰਡ ਬੈਂਰੋਪੁਰ ਵਿਖੇ ਹੋਇਆ ਸੀ। ਉਨ੍ਹਾਂ ਦੇ ਦਿਹਾਂਤ ਤੇ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …