ਆਈ ਤਾਜਾ ਵੱਡੀ ਖਬਰ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸ ਨੂੰ ਬਹੁਤ ਸਾਰੇ ਪੀਰਾਂ-ਪੈਗੰਬਰਾਂ ਦੀ ਚਰਨ ਛੋਹ ਪ੍ਰਾਪਤ ਹੈ। ਪੰਜਾਬ ਦੀ ਧਰਤੀ ਦੇ ਕਣ ਕਣ ਵਿੱਚ ਗੁਰੂਆਂ ਪੀਰਾਂ ਦਾ ਵਾਸਾ ਹੈ। ਜਿਨ੍ਹਾਂ ਦੀ ਬਦੌਲਤ ਪੰਜਾਬ ਨੂੰ ਹਿੰਮਤ ,ਮਿਹਨਤ ਤੇ ਦਲੇਰੀ ਦੀ ਗੁੜਤੀ ਮਿਲੀ ਹੈ। ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅੱਜ ਪੰਜਾਬੀ ਕੌਮ ਸਨਮਾਨ ਨਾਲ ਜੀ ਰਹੀ ਹੈ। ਜਿਨ੍ਹਾਂ ਵੱਲੋਂ ਹਮੇਸ਼ਾ ਅੱਗੇ ਵਧ ਕੇ ਲੋਕਾਂ ਦੀ ਰਹਿਨੁਮਾਈ ਕੀਤੀ ਗਈ ਹੈ। ਉਥੇ ਹੀ ਪੰਜਾਬੀਆਂ ਵੱਲੋਂ ਇਨ੍ਹਾਂ ਮਹਾਨ ਸਖਸ਼ੀਅਤਾਂ ਅੱਗੇ ਹਮੇਸ਼ਾ ਸਜਦਾ ਕੀਤਾ ਜਾਂਦਾ ਹੈ। ਜਿਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਲੋਕ ਚੱਲ ਰਹੇ ਹਨ। ਜਿਹਨਾਂ ਦੇ ਅਸ਼ੀਰਵਾਦ ਸਦਕਾ ਬੁਲੰਦੀਆਂ ਨੂੰ ਛੂਹ ਰਹੇ ਹਨ।
ਰੰਗਰੇਟਿਆਂ ਦੀ ਸ਼ਾਨ ਨੂੰ ਉਭਾਰਨ ਲਈ ਡਾਕਟਰ ਰਾਗਿਨੀ ਸ਼ਰਮਾ ਵੱਲੋਂ ਇਹ ਵੱਡੀ ਮੰਗ ਕੀਤੀ ਗਈ ਹੈ ਜਿਸ ਦੀ ਚਰਚਾ ਹੋ ਰਹੀ ਹੈ। ਸਿੱਖ ਇਤਿਹਾਸ ਬਹੁਤ ਅਮੀਰ ਹੈ, ਜਿੱਥੇ ਬਹੁਤ ਸਾਰੇ ਸਿੱਖਾਂ ਵੱਲੋਂ ਸ਼ਹਾਦਤਾਂ ਦਿੱਤੀਆਂ ਗਈਆਂ ਹਨ। ਜਿਸ ਸਦਕਾ ਪੰਜਾਬ ਦੀ ਸਰਦਾਰੀ ਨੂੰ ਕਾਇਮ ਰੱਖਿਆ ਗਿਆ। ਹੁਣ ਅਮਰ ਸ਼-ਹੀ-ਦ ਬਾਬਾ ਜੀਵਨ ਸਿੰਘ ਜੀ ਦੇ ਜੀਵਨ ਫਲਸਫੇ ਤੇ ਡਾਕਟਰੀ ਦੀ ਪੜ੍ਹਾਈ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਡਾਕਟਰ ਦੀ ਹੌਂਸਲਾ ਅਫਜ਼ਾਈ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਮੋਗਾ ਵਿਖੇ ਉਨ੍ਹਾਂ ਦੇ ਗ੍ਰਹਿ ਸਥਾਨ ਤੇ ਉਚੇਚੇ ਤੌਰ ਤੇ ਪਹੁੰਚੇ। ਜਿਨ੍ਹਾਂ ਡਾਕਟਰ ਰਾਗਿਨੀ ਨੂੰ ਦੋਸ਼ਾਲਾ ਭੇਟ ਕਰਕੇ ਸਨਮਾਨਤ ਕੀਤਾ।
ਇਹ ਸਨਮਾਨ ਉਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਅਮਰ ਸ਼-ਹੀ-ਦ ਬਾਬਾ ਜੀਵਨ ਸਿੰਘ ਦੀ ਸ਼ਹਾਦਤ ਨੂੰ ਵਡਿਆਉਣ ਅਤੇ ਅਜੋਕੀ ਪੀੜੀ ਨੂੰ ਭਾਈ ਜੈਤਾ ਜੀ ਦੇ ਜੀਵਨ ਫਲਸਫੇ ਬਾਰੇ ਭਰਪੂਰ ਜਾਣਕਾਰੀ ਦੇਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾਣ ਕਾਰਨ ਦਿਤਾ ਹੈ। ਉਥੇ ਹੀ ਡਾਕਟਰ ਰਾਗਿਨੀ ਨੇ ਮੰਗ ਕੀਤੀ ਹੈ ਕਿ ਅਮਰ ਸ਼-ਹੀ-ਦ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਚੇਅਰ ਸਥਾਪਤ ਕੀਤੀ ਜਾਵੇ। ਇਸ ਬਾਰੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾਕਟਰ ਸਿਆਲਕਾ ਵੱਲੋਂ ਇਸ ਸਬੰਧੀ ਆਪਣੇ ਵੱਲੋਂ ਬਣਦੀ ਹੋਈ ਭੂਮਿਕਾ ਨਿਭਾਏ ਜਾਣ ਦਾ ਭਰੋਸਾ ਦਿੱਤਾ ਹੈ।
ਡਾਕਟਰ ਤਰਸੇਮ ਸਿੰਘ ਸਿਆਲਕਾ ਨੇ ਕਿਹਾ ਹੈ ਕਿ ਮਜ਼੍ਹਬੀ ਸਿੱਖ ਸਮਾਜ ਨੂੰ ਅੱਜ ਅਮਰ ਸ਼-ਹੀ-ਦ ਬਾਬਾ ਜੀਵਨ ਸਿੰਘ ਧਾਰਮਿਕ ਯੂਨੀਵਰਸਿਟੀ ਦੀ ਖਾਸ ਜ਼ਰੂਰਤ ਹੈ, ਉਨ੍ਹਾਂ ਕਿਹਾ ਕਿ ਉਹ ਕਮਿਸ਼ਨ ਦੇ ਮੈਂਬਰ ਵਜੋਂ ਅਤੇ ਦਲਿਤ ਲੀਡਰ ਦੇ ਤੌਰ ਤੇ ਸਿਆਸੀ ਰਸੂਖ ਵਰਤ ਕੇ ਰਾਜ ਸਰਕਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਚੇਅਰ ਸਥਾਪਤ ਕੀਤੇ ਜਾਣ ਲਈ ਪ੍ਰੇਰਿਤ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮਜਬੀ ਸਿੱਖ ਸਮਾਜ ਦੀ ਧ੍ਰੋ-ਹ-ਰ ਮੰਨੀਆਂ ਜਾਂਦੀਆਂ ਮਿਸਲਾਂ ਜੋ ਕੇ ਸਮਾਜ ਦੇ ਹੱਥ ਨਹੀਂ ਲੱਗ ਸਕੀਆ ਹਨ, ਮਿਸਲਾਂ ਦੀ ਖੋਜ ਕਰਕੇ ਮੁੜ ਸਿੱਖ ਇਤਿਹਾਸ ਵਿੱਚ ਮਜ਼੍ਹਬੀ ਸਿੱਖਾ ਦਾ ਝੰਡਾ ਬੁ-ਲੰ-ਦ ਕੀਤਾ ਜਾਵੇ। ਡਾਕਟਰ ਰਾਗਿਨੀ ਨੇ ਸਾਰੀਆਂ ਰੰਗਰੇਟਾ ਜਥੇਬੰਦੀਆਂ ਅਤੇ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਹਾਨ ਸਿੱਖ-ਨਾਇਕ ਦੇ ਸ਼ਾਨਾਮੱਤੇ ਇਤਿਹਾਸ ਨੂੰ ਇਨਸਾਫ ਦਿਵਾਉਣ ਵਿੱਚ ਮਦਦ ਕਰਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …