ਆਈ ਤਾਜਾ ਵੱਡੀ ਖਬਰ
ਓਰਲੈਂਡੋ- ਕੋਰੋਨਾ ਵਾਇਰਸ ਕਾਰਨ ਹਰੇਕ ਵਿਅਕਤੀ ਨੂੰ ਮਾਸਕ ਲਗਾ ਕੇ ਸਫਰ ਕਰਨ ਦੀ ਹਿਦਾਇਤ ਦਿੱਤੀ ਗਈ ਹੈ। ਜਹਾਜ਼, ਬੱਸ ਜਾਂ ਗੱਡੀ ‘ਚ ਜਾਣ ਵਾਲਿਆਂ ਲਈ ਇਹ ਹਿਦਾਇਤਾਂ ਸਖਤੀ ਨਾਲ ਲਾਗੂ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਵਿਚ ਛੋਟੇ ਬੱਚਿਆਂ ਨੂੰ ਛੋਟ ਦਿੱਤੀ ਗਈ ਹੈ ਪਰ ਓਰਲੈਂਡੋ ਤੋਂ ਨਿਊਯਾਰਕ ਜਾ ਰਹੀ ਚਾਇਆ ਬਰੂਕ ਨਾਂ ਦੀ ਇਕ ਮਾਂ ਨੂੰ ਉਸ ਦੇ 6 ਬੱਚਿਆਂ ਸਣੇ ਜਹਾਜ਼ ‘ਚੋਂ ਉਤਾਰ ਦਿੱਤਾ ਗਿਆ ਕਿਉਂਕਿ ਉਸ ਦੀ ਦੋ ਸਾਲਾ ਬੱਚੀ ਨੇ ਮਾਸਕ ਨਹੀਂ ਲਗਾਇਆ ਸੀ।
ਫਲਾਈਟ ਅਟੈਂਡਟ ਇਸ ਗੱਲ ‘ਤੇ ਅੜੇ ਰਹੇ ਕਿ ਮਾਂ ਬੱਚੇ ਨੂੰ ਮਾਸਕ ਲਗਾਵੇ ਪਰ ਉਸ ਦਾ ਕਹਿਣਾ ਸੀ ਕਿ ਬੱਚੀ ਦੋ ਸਾਲ ਦੀ ਹੈ ਤੇ ਇਸ ਲਈ ਇਹ ਲਾਜ਼ਮੀ ਨਹੀਂ ਹੈ। ਫਲਾਈਟ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਵੈੱਬਸਾਈਟ ‘ਤੇ ਹਰ ਯਾਤਰੀ ਨੂੰ ਇਹ ਸੂਚਿਤ ਕੀਤਾ ਸੀ ਕਿ 2 ਸਾਲ ਦੀ ਉਮਰ ਤੋਂ ਲੈ ਕੇ ਹਰ ਵਿਅਕਤੀ ਲਈ ਸਫਰ ਦੌਰਾਨ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਜਹਾਜ਼ ਵਿਚ ਬੈਠੇ ਲੋਕ ਇਸ ਬਹਿਸ ਕਾਰਨ ਕਾਫੀ ਪਰੇਸ਼ਾਨ ਹੋਏ ਤੇ ਕਈਆਂ ਨੇ ਬੱਚਿਆਂ ਦੀ ਮਾਂ ਦਾ ਸਾਥ ਦਿੱਤਾ।
ਬਰੂਕ ਨੇ ਫੇਸਬੁੱਕ ‘ਤੇ ਜੈੱਟ ਬਲੂ ਏਅਰਲਾਈਨਜ਼ ਨੂੰ ਲਾਹਣਤ ਪਾਉਂਦੇ ਲਿਖਿਆ ਕਿ ਸ਼ਰਮ ਵਾਲੀ ਗੱਲ ਹੈ ਤੁਸੀਂ ਮੈਨੂੰ ਤੇ ਮੇਰੇ 6 ਬੱਚਿਆਂ ਨੂੰ ਜਹਾਜ਼ ਵਿਚੋਂ ਉਤਾਰ ਕੇ ਠੀਕ ਨਹੀਂ ਕੀਤਾ। ਮੈਂ ਕਾਫੀ ਸਮਾਨ ਤੇ 6 ਬੱਚਿਆਂ ਨਾਲ ਸਫਰ ਕਰਨ ਜਾ ਰਹੀ ਸੀ ਤੇ ਇਹ ਮੇਰੇ ਲਈ ਬਹੁਤ ਬੁਰਾ ਅਨੁਭਵ ਰਿਹਾ। ਜਹਾਜ਼ ਵਿਚ ਸਵਾਰ ਕਈ ਲੋਕਾਂ ਨੇ ਕਿਹਾ ਕਿ ਛੋਟੇ
ਬੱਚਿਆਂ ਨੂੰ ਮਾਸਕ ਨਾ ਪਾਉਣ ਦੀ ਛੋਟ ਹੈ ਪਰ ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਕੋਈ ਗੱਲ਼ ਨਾ ਸੁਣੀ। ਬਰੂਕ ਦਾ ਕਹਿਣਾ ਹੈ ਕਿ ਉਹ ਉਸ ਨੂੰ ਖਿੱਝ ਕੇ ਤੇ ਚੀਖ ਕੇ ਬੋਲ ਰਹੇ ਸਨ। ਉਸ ਨੇ ਕਿਹਾ ਕਿ ਮੀਡੀਆ ਵਿਚ ਖਬਰ ਆਉਣ ਤੋਂ ਬਾਅਦ ਸ਼ਾਇਦ ਜੈੱਟ ਬਲੂ ਆਪਣੀ ਪਾਲਿਸੀ ਵਿਚ ਕੁਝ ਤਬਦੀਲੀ ਕਰੇ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …