ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਸਮ ਵਿੱਚ ਭਾਰੀ ਗਰਮੀ ਦਾ ਕਹਿਰ ਵੇਖਿਆ ਜਾ ਰਿਹਾ ਸੀ। ਜਿੱਥੇ ਦੋ ਦਿਨਾਂ ਤੋਂ ਮੌਸਮ ਵਿੱਚ ਆਈ ਤਬਦੀਲੀ ਨੇ ਲੋਕਾਂ ਨੂੰ ਗਰਮੀ ਦੇ ਮੌਸਮ ਤੋਂ ਰਾਹਤ ਦਿਵਾਈ ਹੈ। ਉੱਥੇ ਹੀ ਪਿਛਲੇ ਦੋ ਦਿਨਾਂ ਤੋਂ ਚੱਲਣ ਵਾਲੀ ਹਨੇਰੀ ਝੱਖੜ ਦੇ ਕਾਰਨ ਬਹੁਤ ਜਗ੍ਹਾ ਉਪਰ ਦਰਖਤਾਂ ਦੇ ਟੁੱਟਣ ਕਾਰਨ ਸੜਕੀ ਆਵਾਜਾਈ ਉਪਰ ਵੀ ਇਸ ਦਾ ਅਸਰ ਪਿਆ ਹੈ ਅਤੇ ਕਈ ਜਗਾਹ ਤੇ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਸੰਬੰਧੀ ਪਹਿਲਾ ਹੀ ਜਾਣਕਾਰੀ ਲੋਕਾਂ ਨੂੰ ਮੁਹਇਆ ਕਰਵਾ ਦਿੱਤੀ ਜਾਂਦੀ ਹੈ।
ਹੁਣ ਮੌਸਮ ਵਿਭਾਗ ਵਲੋਂ ਕੱਲ੍ਹ ਦੇ ਮੌਸਮ ਬਾਰੇ ਆਈ ਇਹ ਤਾਜਾ ਵੱਡੀ ਖਬਰ । ਪੰਜਾਬ ਦੇ ਮੌਸਮ ਵਿਚ ਜਿਥੇ ਪਿਛਲੇ ਦੋ ਦਿਨਾਂ ਤੋਂ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਦੀ ਵੀ ਜਾਣਕਾਰੀ ਮੁਹਇਆ ਕਰਵਾਈ ਗਈ ਹੈ। ਬੀਤੇ ਦੋ ਦਿਨਾਂ ਦੌਰਾਨ ਤੇਜ਼ ਹਨੇਰੀ ਝੱਖੜ ਅਤੇ ਤੂਫਾਨ ਅਤੇ ਹੋਣ ਵਾਲੀ ਬਾਰਸ਼ ਨਾਲ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਪਾਕਿਸਤਾਨ ‘ਤੇ ਚੱਕਰਵਾਤੀ ਹਵਾਵਾਂ ਦੇ ਖੇਤਰ ਨਾਲ ਜੰਮੂ-ਕਸ਼ਮੀਰ ਚ ਵੈਸਟਰਨ ਡਿਸਟ੍ਬੇਂਸ ਦੀ ਮੌਜੂਦਗੀ ਬਣੀ ਹੋਈ ਹੈ।
ਇਸ ਦਾ ਹੀ ਅਸਰ ਪੰਜਾਬ ਵਿੱਚ ਵੇਖਿਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਚ ਬੱਦਲਵਾਈ ਦਾ ਬਣਨਾ ਜਾਰੀ ਰਹੇਗਾ, ਘਟੀ ਤੀਬਰਤਾ ਨਾਲ ਟੁੱਟਵੀਂਆਂ ਮੌਸਮੀ ਹਲਚਲਾਂ ਕੱਲ੍ਹ 2 ਜੂਨ ਤੱਕ ਬਣੀਆਂ ਰਹਿਣਗੀਆਂ। ਜਿੱਥੇ ਸਾਰੇ ਪੰਜਾਬ ਵਿੱਚ ਬੀਤੀ ਰਾਤ ਹਨੇਰੀ-ਝੱਖੜ ਨਾਲ਼ ਹਲਕਾ-ਦਰਮਿਆਨਾ ਮੀਂਹ ਪੈਣ ਦੀਆਂ ਖਬਰਾਂ ਹਰ ਜਗ੍ਹਾ ਤੋਂ ਪ੍ਰਾਪਤ ਹੋਈਆਂ ਹਨ। ਜਿਸ ਨਾਲ਼ ਦੁਪਹਿਰੇ 40°C ਤੋਂ ਉੱਪਰ ਚੱਲ ਰਿਹਾ ਪਾਰਾ ਭਾਰੀ ਗਿਰਾਵਟ ਨਾਲ 20° ਤੋਂ ਹੇਠਾਂ ਜਾ ਉੱਤਰਿਆ।
ਜਿਸ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ਫਰੀਦਕੋਟ, ਬਠਿੰਡਾ, ਪਟਿਆਲਾ, ਮੋਗਾ, ਲੁਧਿਆਣਾ, ਅਬੋਹਰ, ਫਾਜਿਲਕਾ, ਮੁਕਤਸਰ, ਵਿੱਚ ਹਨੇਰੀ-ਝੱਖੜ 80-90kph ਨਾਲ ਦਰਮਿਆਨਾ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਚ ਤਬਦੀਲੀ ਪੰਜਾਬ ਦੇ ਨਾਲ ਲਗਦੇ ਸੂਬੇ ਵਿੱਚ ਵੀ ਦੇਖੀ ਗਈ ਹੈ। ਹਰਿਆਣਾ, ਦਿੱਲੀ ਚ ਵੀ ਤੇਜ਼ ਹਵਾਵਾਂ ਅਤੇ ਬਰਸਾਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …