ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਆਏ ਦਿਨ ਹੀ ਕੋਈ ਨਾ ਕੋਈ ਦੁੱਖ ਭਰੀ ਖਬਰ ਸੁਣਨ ਨੂੰ ਮਿਲ ਰਹੀ ਹੈ। ਇਸ ਸਮੇਂ ਬਹੁਤ ਸਾਰੇ ਲੋਕ ਜਿੱਥੇ ਕਰੋਨਾ ਦੇ ਸ਼ਿਕਾਰ ਹੋ ਰਹੇ ਹਨ ਉਥੇ ਹੀ ਵਾਪਰਨ ਵਾਲੇ ਵੱਖ ਵੱਖ ਹਾਦਸਿਆਂ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਇਸ ਦੁਨੀਆਂ ਤੋਂ ਜਾਣ ਵਾਲੇ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿਚ ਕਦੇ ਵੀ ਪੂਰੀ ਨਹੀਂ ਹੁੰਦੀ। ਕੁਝ ਲੋਕਾਂ ਵੱਲੋਂ ਇਸ ਸੰਸਾਰ ਵਿੱਚ ਆਪਣੇ ਕੰਮ ਦੇ ਜ਼ਰੀਏ ਹੀ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਜਿਸ ਦੀ ਚਰਚਾ ਦੂਰ-ਦੂਰ ਤੱਕ ਹੋ ਜਾਂਦੀ ਹੈ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਉਸ ਨੂੰ ਕਰਨ ਲਈ ਹਿੰਮਤ ਮਿਹਨਤ ਤੇ ਲਗਨ ਦਾ ਹੋਣਾ ਬਹੁਤ ਜ਼ਰੂਰੀ ਹੈ।
ਪੰਜਾਬ ਦੇ ਜਲੰਧਰ ਚ ਮਸ਼ਹੂਰ ਪਰਾਂਠਿਆਂ ਵਾਲੀ ਬੇਬੇ ਬਾਰੇ ਹੁਣ ਇਹ ਮਾੜੀ ਖਬਰ ਸਾਹਮਣੇ ਆਈ ਹੈ। ਪਿਛਲੇ ਸਾਲ ਕਰੋਨਾ ਕਾਲ ਦੇ ਦੌਰਾਨ ਹੀ ਵਧੇਰੇ ਹਰਮਨਪਿਆਰੀ ਹੋਣ ਵਾਲੀ ਜਲੰਧਰ ਦੀ ਪਰਾਂਠਿਆ ਵਾਲੀ ਬੇਬੇ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ । 75 ਸਾਲਾਂ ਦੀ ਇਹ ਬਜ਼ੁਰਗ ਔਰਤ ਕਮਲੇਸ਼ ਰਾਣੀ ਪਿਛਲੇ ਪੱਚੀ-ਤੀਹ ਸਾਲਾਂ ਤੋਂ ਫਗਵਾੜਾ ਗੇਟ ਨੇੜੇ ਇੱਕ ਛੋਟੀ ਜਿਹੀ ਦੁਕਾਨ ਚਲਾਉਣ ਵਾਲੀ ਬੇਬੇ ਦੀ ਸਵਾਦਿਸਟ ਪਰਾਂਠੇ ਖਾਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ।
ਸੋਸ਼ਲ ਮੀਡੀਆ ਉਪਰ ਉਨ੍ਹਾਂ ਦੀਆਂ ਵਾਇਰਲ ਹੋਈਆਂ ਵੀਡੀਓ ਨੂੰ ਦੇਖ ਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਵੱਲੋਂ ਅਤੇ ਹੋਰ ਗਾਇਕਾਂ ਵੱਲੋਂ ਵੀ ਉਨ੍ਹਾਂ ਦੀ ਆਰਥਿਕ ਸਹਾਇਤਾ ਕੀਤੀ ਗਈ ਸੀ। ਉਨ੍ਹਾਂ ਦੇ ਜਾਣਕਾਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਮਲੇਸ਼ ਕੌਰ ਕਰੋਨਾ ਦੇ ਕਾਰਨ ਪਿਛਲੇ ਕਾਫ਼ੀ ਸਮੇਂ ਤੋਂ ਘਰ ਵਿਚ ਹੀ ਸਨ। ਉਹ ਕੁਝ ਦਿਨ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਾਰਣ ਅੱਜ ਸਵੇਰੇ 10:30 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਬਜ਼ੁਰਗ ਕਮਲੇਸ਼ ਰਾਣੀ ਜਲੰਧਰ ਦੇ ਪ੍ਰਕਾਸ਼ ਨਗਰ ਦੀ ਰਹਿਣ ਵਾਲੀ ਸੀ। ਆਪਣੇ ਪਰਾਂਠਿਆਂ ਕਾਰਨ ਬੀਬੀ ਕਮਲੇਸ਼ ਰਾਣੀ ਬਹੁਤ ਮਸ਼ਹੂਰ ਸਨ। ਰਾਤ ਸਮੇਂ ਵੀ ਉਹਨਾਂ ਕੋਲ ਪਰਾਂਠੇ ਖਾਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ ਸੀ। ਉਨ੍ਹਾਂ ਦੇ ਸਵਾਦਿਸ਼ਟ ਪਰੌਠਿਆਂ ਕਾਰਨ ਉਨ੍ਹਾਂ ਦੀਆਂ ਬਹੁਤ ਸਾਰੇ ਚੈਨਲਾਂ ਵੱਲੋਂ ਇੰਟਰਵਿਊ ਵੀ ਕੀਤੀਆਂ ਗਈਆਂ ਸਨ। ਉਹ ਦੇਰ ਰਾਤ ਤੱਕ ਪਰੋਠੇ ਬਣਾਉਣ ਦਾ ਕੰਮ ਕਰਦੇ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …