ਹੁਣੇ ਆਈ ਤਾਜਾ ਵੱਡੀ ਖਬਰ
ਹਿੰਦੀ ਫ਼ਿਲਮ ਜਗਤ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਅਜਿਹੀਆਂ ਖ਼ਾਸ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਜਿੱਥੇ ਬਹੁਤ ਸਾਰੇ ਫਿਲਮੀ ਅਦਾਕਾਰਾ ਅਤੇ ਪੰਜਾਬੀ ਗਾਇਕਾਂ ਵੱਲੋਂ ਕਰੋਨਾ ਦੇ ਦੌਰ ਵਿੱਚ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ। ਉਥੇ ਹੀ ਕਿਸਾਨੀ ਸੰਘਰਸ਼ ਦੇ ਵਿੱਚ ਵੀ ਬਹੁਤ ਸਾਰੇ ਅਦਾਕਾਰਾਂ ਵੱਲੋਂ ਅੱਗੇ ਆ ਕੇ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਅਜਿਹੇ ਅਦਾਕਾਰ ਹਨ, ਜੋ ਆਪਣੀਆਂ ਨਿੱਜੀ ਗੱਲਾਂ ਦੇ ਕਾਰਨ ਵੀ ਚਰਚਾ ਵਿੱਚ ਬਣੇ ਰਹਿੰਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਲਮੀ ਅਦਾਕਾਰਾ ਕਿਰਨ ਖੇਰ ਜਿਥੇ ਪਿਛਲੇ ਦਿਨੀਂ ਬੀਮਾਰ ਸੀ ਅਤੇ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਲਈ ਰਾਸ਼ੀ ਵੀ ਦਾਨ ਕੀਤੀ ਗਈ ਸੀ। ਫ਼ਿਲਮੀ ਅਦਾਕਾਰ ਕਿਰਨ ਖੇਰ ਨੂੰ ਆਪਣੇ ਸੰਸਦੀ ਹਲਕੇ ਚੰਡੀਗੜ੍ਹ ਵਿੱਚ ਨਾ ਦੇਖੇ ਜਾਣ ਤੇ ਉਹਨਾਂ ਦੇ ਪਾਰਟੀ ਦੇ ਇਕ ਆਗੂ ਵੱਲੋਂ ਹੀ ਉਨ੍ਹਾਂ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਦੱਸਿਆ ਗਿਆ ਸੀ । ਇਸ ਸਮੇਂ ਫਿਲਮੀ ਅਦਾਕਾਰਾ ਕਿਰਨ ਖੇਰ ਦਾ ਇਲਾਜ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਚੱਲ ਰਿਹਾ ਹੈ। ਇਸ ਦੀ ਜਾਣਕਾਰੀ ਕਿਰਨ ਖੇਰ ਦੇ ਪਤੀ ਅਦਾਕਾਰ ਅਨੁਪਮ ਖੇਰ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਸ ਬਿਮਾਰੀ ਦਾ ਉਸ ਸਮੇਂ ਪਤਾ ਲੱਗਾ ਸੀ ਜਦੋਂ 11 ਨਵੰਬਰ 2019 ਨੂੰ ਘਰ ਵਿੱਚ ਡਿਗਣ ਕਾਰਨ ਕਿਰਨ ਖੈਰ ਦਾ ਖੱਬਾ ਹੱਥ ਟੁੱ-ਟ ਗਿਆ ਸੀ। ਉਸ ਸਮੇਂ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ ਦੀ ਸ਼ਿਕਾਇਤ ਦੱਸੀ ਗਈ ਸੀ। ਅਨੁਪਮ ਖੇਰ ਨੇ ਹਾਲ ਹੀ ਵਿਚ ਆਪਣੀ ਪਤਨੀ ਕਿਰਨ ਖੇਰ ਦੀ ਬੀਮਾਰੀ ਬਾਰੇ ਪ੍ਰਸ਼ੰਸਕਾਂ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਰਨ ਨੂੰ ਬਲੱਡ ਕੈਂਸਰ ਤੋਂ ਪੀੜਤ ਦੱਸਿਆ ਹੈ। ਜਿੱਥੇ ਕਿਰਨ ਖੇਰ ਦਾ ਕੋਕਿਲਾਬੇਨ ਹਸਪਤਾਲ ਵਿਚ ਅਪ੍ਰੈਲ ਤੋਂ ਹੀ ਇਲਾਜ ਚੱਲ ਰਿਹਾ ਸੀ।
ਉੱਥੇ ਹੀ ਇਸ ਹਸਪਤਾਲ ਵਿੱਚ ਉਨ੍ਹਾਂ ਦੀ ਬੋਨ ਮੈਂਰੋ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਹੁਣ ਮੈਰੋ ਸ-ਰ-ਜ-ਰੀ ਸਫਲ ਹੋ ਗਈ ਹੈ। ਇਸ ਬਿਮਾਰੀ ਵਿੱਚ ਇੱਕ ਕਿਸਮ ਦਾ ਖ਼ੂਨ ਦਾ ਕੈਂਸਰ ਹੋ ਜਾਂਦਾ ਹੈ । ਅਨੁਪਮ ਖੈਰ ਨੇ ਕਿਰਨ ਖੇਰ ਲਈ ਅਰਦਾਸ ਕਰਨ ਵਾਲੇ ਉਨ੍ਹਾਂ ਪ੍ਰਸੰਸਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸਾਂ ਕੀਤੀਆਂ ਹਨ ਤੇ ਲਿਖਿਆ ਹੈ ਉਹ ਠੀਕ ਹੋ ਰਹੀ ਹੈ। 68 ਸਾਲਾ ਅਦਾਕਾਰਾ ਕਿਰਨ ਖੇਰ ਪਿਛਲੇ ਪੰਜ ਮਹੀਨਿਆਂ ਤੋਂ ਇਸ ਬਿਮਾਰੀ ਤੋਂ ਪੀੜਤ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …