ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆ ਰਹੀਆਂ ਹਨ। ਬਹੁਤ ਸਾਰੇ ਹਵਾਈ ਹਾਦਸੇ ਜ਼ਹਾਜ਼ ਵਿੱਚ ਆਈ ਤਕਨੀਕੀ ਖਰਾਬੀ ਦੇ ਕਾਰਨ ਹੋਣ ਦੇ ਸਮਾਚਾਰ ਪ੍ਰਾਪਤ ਹੋਏ ਹਨ। ਅਜਿਹੇ ਵਾਪਰਨ ਵਾਲੇ ਹਾਦਸੇ ਵਿੱਚ ਬਹੁਤ ਸਾਰਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਇਨ੍ਹਾਂ ਹਾਦਸਿਆਂ ਵਿੱਚ ਹਵਾਈ ਜਹਾਜ ਚਾਲਕਾਂ ਦੀਆਂ ਹੋਈਆਂ ਮੌਤਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਹਾਦਸਿਆਂ ਵਿੱਚ ਜਹਾਜ ਚਾਲਕਾਂ ਦੀ ਜਾਨ ਜਾਣ ਨਾਲ ਇਨਾਂ ਹਵਾਈ ਜਹਾਜ ਚਾਲਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਆਖ਼ਿਰ ਇੱਥੋਂ ਮਿਲਿਆ ਹੈ ਮੋਗੇ ਚ ਕਰੈਸ਼ ਹੋਏ ਜਹਾਜ਼ ਦਾ ਬਲੈਕ ਬੌਕਸ, ਕੱਲ ਤੋਂ ਹੋ ਰਹੀਆਂ ਸਨ ਅਨਾਊਸਮੈਂਟ। ਵੀਰਵਾਰ ਰਾਤ ਨੂੰ ਜਿੱਥੇ ਰਾਜਸਥਾਨ ਹਵਾਈ ਫੌਜ ਦਾ ਇਕ ਮਿਗ-21 ਫਾਈਟਰ ਜਹਾਜ਼ ਜੋ ਸਿਖਲਾਈ ਲਈ ਰਾਜਸਥਾਨ ਤੋਂ ਪੰਜਾਬ ਦੇ ਜਗਰਾਉਂ ਨਜ਼ਦੀਕ ਸਿਖਲਾਈ ਲਈ ਆਇਆ ਸੀ। ਅਤੇ ਸਿਖਲਾਈ ਉਪਰੰਤ ਵਾਪਸ ਰਾਜਸਥਾਨ ਲਈ ਉਡਾਣ ਭਰੀ ਸੀ। ਉਸ ਉਪਰੰਤ ਜਦੋਂ ਇਹ ਜਹਾਜ਼ ਮੋਗਾ ਦੇ ਨਜ਼ਦੀਕ ਇੱਕ ਪਿੰਡ ਲੰਗੇਆਣਾ ਖੁਰਦ ਵਿਖੇ ਪਹੁੰਚਿਆ ਤਾਂ ਇਸ ਵਿੱਚ ਤਕਨੀਕੀ ਖਰਾਬੀ ਕਾਰਨ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਚਾਲਕ ਵੱਲੋਂ ਜਹਾਜ ਵਿਚੋਂ ਛਾਲ ਲਗਾ ਦਿਤੀ ਗਈ ਸੀ ਲੇਕਿਨ ਪੈਰਾਸ਼ੂਟ ਨਾ ਖੁੱਲਣ ਕਾਰਨ ਉਹ ਗਰਦਨ ਭਾਰ ਡਿੱਗ ਗਿਆ ਸੀ ,ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।
ਜਿੱਥੇ ਜਾਂਚ ਟੀਮ ਵੱਲੋਂ ਇਸ ਜਹਾਜ਼ ਦੇ ਮਲਬੇ ਦੀ ਜਾਂਚ ਕੀਤੀ ਜਾ ਰਹੀ ਸੀ ਉਥੇ ਹੀ ਬਲੈਕ ਬੌਕਸ ਲਾਪਤਾ ਹੋਣ ਦਾ ਸਮਾਚਾਰ ਮਿਲਿਆ ਸੀ। ਜਿਸ ਕਾਰਨ ਪਿੰਡਾਂ ਵਿੱਚ ਜਹਾਜ ਦਾ ਬਲੈਕ ਬੌਕਸ ਸਰਪੰਚ ਨੂੰ ਦਿੱਤੇ ਜਾਣ ਦੇ ਆਦੇਸ਼ ਵੀ ਦਿੱਤੇ ਗਏ ਸਨ। ਜਿਸ ਜਗ੍ਹਾ ਤੇ ਜਹਾਜ਼ ਕ੍ਰੈਸ਼ ਹੋਇਆ ਸੀ, ਅੱਜ ਉਸ ਜਗ੍ਹਾ ਤੇ ਹੀ ਜਹਾਜ਼ ਦਾ ਬਲੈਕ ਬੌਕਸ ਮਿੱਟੀ ਦੇ ਹੇਠਾਂ ਦੱਬਿਆ ਹੋਇਆ ਮਿਲਿਆ ਹੈ। ਇਸ ਬਲੈਕ ਬਾਕਸ ਨੂੰ ਪਿੰਡ ਦੇ ਲੋਕਾਂ ਵੱਲੋਂ ਫੌਜ ਨੂੰ ਲਿਖਤੀ ਰੂਪ ਵਿਚ ਵਾਪਸ ਕੀਤਾ ਗਿਆ ਹੈ ।
ਕਿਉਂਕਿ ਇਸ ਬਲੈਕ ਬੌਕਸ ਵਿੱਚ ਜ਼ਰੂਰੀ ਡਾਟਾ ਮੌਜੂਦ ਹੁੰਦਾ ਹੈ। ਜਿਸ ਤੋਂ ਹਾਦਸੇ ਦੇ ਹੋਣ ਦੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਲਈ ਪਿੰਡਾਂ ਵਿੱਚ ਅਨਾਊਂਸਮੈਂਟ ਕਰਵਾਈ ਗਈ ਸੀ ਕਿ ਅਗਰ ਕੋਈ ਵੀ ਜਹਾਜ਼ ਦੇ ਇਸ ਕੀਮਤੀ ਸਮਾਨ ਨੂੰ ਚੁੱਕ ਕੇ ਲੈ ਗਿਆ ਹੈ ਤਾਂ ਉਹ ਇਸ ਨੂੰ ਵਾਪਸ ਕਰ ਦੇਵੇ। ਪਿੰਡ ਦੇ ਸਰਪੰਚ ਅਤੇ ਪਿੰਡ ਦੇ ਲੋਕਾਂ ਵੱਲੋਂ ਅੱਗੇ ਆ ਕੇ ਫੌਜ ਦੀ ਮਦਦ ਕੀਤੀ ਗਈ ਹੈ। ਜਹਾਜ਼ ਦਾ ਬਲੈਕ ਬੌਕਸ ਨਾ ਮਿਲਣ ਦੀ ਖ਼ਬਰ ਸੋਸ਼ਲ ਮੀਡੀਆ ਤੇ ਅੱਗ ਵਾਂਗੂੰ ਫੈਲ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …