ਆਈ ਤਾਜਾ ਵੱਡੀ ਖਬਰ
ਇਸ ਸਮੇਂ ਸਮੁੱਚੇ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿਚ ਕਰੋਨਾ ਨੇ ਹਾਹਾਕਾਰ ਮੱਚਾਈ ਹੋਈ ਹੈ ਤੇ ਕਰੋਨਾ ਦੀ ਅਗਲੀ ਲਹਿਰ ਫਿਰ ਤੋਂ ਬਹੁਤ ਸਾਰੇ ਦੇਸ਼ਾਂ ਵਿਚ ਹਾਵੀ ਹੋ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਕੁਦਰਤੀ ਆਫਤਾਂ ਦੇ ਕਾਰਨ ਲੋਕ ਡਰ ਦੇ ਸਾਏ ਹੇਠ ਜੀ ਰਹੇ ਹਨ। ਇਸ ਮਹੀਨੇ ਵਿੱਚ ਬਹੁਤ ਸਾਰੇ ਭੂਚਾਲ ਵੀ ਆ ਚੁੱਕੇ ਹਨ ,ਜਿਸ ਨਾਲ ਬਹੁਤ ਸਾਰੇ ਦੇਸ਼ ਪ੍ਰਭਾਵਤ ਹੋਏ ਹਨ। ਇਕ ਤੋਂ ਬਾਦ ਇਕ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਵੱਖ ਵੱਖ ਦੇਸ਼ਾਂ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਮਹੀਨੇ ਦੇ ਵਿਚ ਹੀ ਹੁਣ ਤੱਕ ਕਈ ਭੂਚਾਲ ਆ ਚੁੱਕੇ ਹਨ। ਹੁਣ ਇੱਥੇ 7.4 ਤੀਬਰਤਾ ਦਾ ਜਬਰਦਸਤ ਵੱਡਾ ਭੁਚਾਲ ਆਇਆ ਹੈ ਜਿਸ ਨਾਲ ਧਰਤੀ ਕੰਬ ਗਈ ਹੈ ਤੇ ਹਾਹਾਕਾਰ ਮਚੀ ਹੋਈ ਹੈ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਕਰੋਨਾ ਦੀ ਉਤਪਤੀ ਚੀਨ ਤੋਂ ਹੋਈ ਸੀ ਉਥੇ ਹੀ ਇਕ ਵਾਰ ਮੁੜ ਕੁਦਰਤੀ ਮਾਰ ਕਾਰਨ ਲੋਕ ਡਰ ਦੇ ਸਾਏ ਹੇਠ ਆ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਦੇਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ ਚੀਨ ਦੇ ਸੂਬੇ ਕਿਵਘਈ ਵਿੱਚ ਮਹਿਸੂਸ ਕੀਤੇ ਗਏ ਹਨ। ਚੀਨ ਵਿਚ ਆਏ ਇਸ ਭੂਚਾਲ ਦਾ ਕੇਂਦਰ 34.59 ਡਿਗਰੀ ਉੱਤਰੀ ਅਤੇ 98.34 ਡਿਗਰੀ ਪੂਰਬ ਲੰਬਾਈ ਅਤੇ ਸਤਹ ਤੋਂ 17 ਕਿਲੋਮੀਟਰ ਦੀ ਡੂੰਘਾਈ ਤੇ ਦੱਸਿਆ ਗਿਆ ਹੈ।
ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 7.4 ਮਾਪੀ ਗਈ ਹੈ। ਇਸ ਭੂਚਾਲ ਵਿੱਚ ਅਜੇ ਤੱਕ ਕੋਈ ਵੀ ਜਾਨ ਮਾਲ ਦੇ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਨੈਟਵਰਕ ਸੈਂਟਰ ਦੇ ਅਨੁਸਾਰ ਚੀਨ ਵਿੱਚ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 2.04 ਵਜੇ ਆਇਆ ਹੈ। ਚੀਨ ਦੇ ਨਾਲ ਲੱਗਦੇ ਭਾਰਤੀ ਖੇਤਰ ਲਦਾਖ਼ ਦੇ ਵਿੱਚ ਵੀ ਇਕ ਵਾਰ ਫਿਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਉੱਥੇ ਹੀ ਇਸ ਭੂਚਾਲ ਦਾ ਕੇਂਦਰ ਨੈਸ਼ਨਲ ਸੈਂਟਰ ਦੇ ਅਨੁਸਾਰ ਕਾਰਗਿਲ ਦੇ ਨੇੜੇ ਦੱਸਿਆ ਗਿਆ ਹੈ। ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 3.6 ਦੱਸੀ ਗਈ ਹੈ। ਸ਼ਨੀਵਾਰ ਸਵੇਰੇ 8:27 ਮਿੰਟ ਤੇ ਆਏ ਇਸ ਭੂਚਾਲ ਦੀ ਤੀਬਰਤਾ ਵਧੇਰੇ ਨਹੀਂ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ ਵੀ 11:02 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਥੇ ਹੀ ਕੱਲ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਉਪਰ 4.2 ਦਰਜ ਕੀਤੀ ਗਈ ਹੈ। 24 ਘੰਟਿਆਂ ਦੇ ਵਿੱਚ ਦੋ ਵਾਰ ਭੁਚਾਲ ਦੇ ਝਟਕੇ ਲੱਗੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …