ਆਈ ਤਾਜਾ ਵੱਡੀ ਖਬਰ
ਦੁਨੀਆ ਵਿੱਚ ਕੁਦਰਤ ਆਪਣੇ ਹੋਣ ਦਾ ਅਹਿਸਾਸ ਸਾਰੇ ਲੋਕਾਂ ਨੂੰ ਬਾਰ ਬਾਰ ਕਰਵਾ ਰਹੀ ਹੈ। ਜਦੋਂ-ਜਦੋਂ ਵੀ ਲੋਕਾਂ ਵੱਲੋਂ ਕੁਦਰਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਦਰਤ ਆਪਣੇ ਹੋਣ ਦਾ ਅਹਿਸਾਸ ਕਰਵਾ ਦਿੰਦੀ ਹੈ। ਜਿੱਥੇ ਪਹਿਲਾਂ ਹੀ ਕੁਦਰਤ ਦੀ ਮਾਰ ਕਰੋਨਾ ਨਾਲ ਸਾਰੀ ਦੁਨੀਆ ਜੂਝ ਰਹੀ ਹੈ। ਉਥੇ ਹੀ ਬਾਰ ਬਾਰ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਲੋਕਾਂ ਨੂੰ ਡਰ ਦੇ ਸਾਏ ਹੇਠ ਲੈ ਆਉਂਦੀਆਂ ਹਨ। ਕੁਦਰਤ ਅਜਿਹੀ ਅਣਮੁੱਲੀ ਦਾਤ ਹੈ ਜੋ ਲੋਕਾਂ ਨੂੰ ਹਰ ਇਕ ਤਰ੍ਹਾਂ ਦੀਆਂ ਸਹੂਲਤਾਂ ਦਿੰਦੀ ਹੈ। ਪਰ ਲੋਕਾਂ ਵੱਲੋਂ ਦਿੱਤੀ ਗਈ ਇਸ ਅਣਮੁੱਲੀ ਦਾਤ ਨਾਲ ਜੋ ਖਿਲਵਾੜ ਕੀਤਾ ਜਾਂਦਾ ਹੈ। ਤਾਂ ਉਸ ਦੇ ਨਤੀਜੇ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਵਿੱਚ ਇਨਸਾਨਾਂ ਨੂੰ ਭੁਗਤਣੇ ਪੈਂਦੇ ਹਨ।
ਇੰਡੀਆ ਚ ਇਥੇ ਆਇਆ ਭੁਚਾਲ , ਜਿਸ ਨਾਲ ਕੰਬੀ ਧਰਤੀ , ਇਸ ਬਾਰੇ ਹੁਣ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤ ਆਪਣਾ ਕਹਿਰ ਬਰਸਾ ਰਹੀ ਹੈ। ਜੋ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਦੇਸ਼ ਵਿੱਚ ਜਿੱਥੇ ਪਹਿਲਾਂ ਹੀ ਕਰੋਨਾ ਦੀ ਮਾਰ ਸਾਰੇ ਲੋਕਾਂ ਉਪਰ ਪੈ ਰਹੀ ਹੈ। ਉੱਥੇ ਹੀ ਭੂਚਾਲ ਸਬੰਧੀ ਆਉਣ ਵਾਲੀਆਂ ਖਬਰਾਂ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਭੂਚਾਲ ਆ ਚੁੱਕੇ ਹਨ ਜਿਸ ਵਿੱਚ ਕਈ ਜਗ੍ਹਾ ਉਪਰ ਭਾਰੀ ਜਾਨੀ ਤੇ ਮਾਲੀ ਨੁਕਸਾਨ ਵੀ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਗਾਲੈਂਡ ਵਿਚ ਅੱਜ ਸਵੇਰ ਦੇ 5 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।ਇਸ ਭੂਚਾਲ ਦਾ ਕੇਂਦਰ 81 ਕਿਲੋਮੀਟਰ ਦੀ ਡੂੁੰਘਾਈ ’ਤੇ ਸਥਿਤ ਸੀ। ਇਸ ਭੂਚਾਲ ਦਾ ਕੇਂਦਰ ਮੋਕੋਕਚੰਗ ਤੋਂ 74 ਕਿਲੋਮੀਟਰ ਪੂਰਬ ਵੱਲ ਸੀ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 4.2 ਮਾਪੀ ਗਈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਸ਼ਨੀਵਾਰ ਸਵੇਰੇ ਨਾਗਾਲੈਂਡ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਾਗਾਲੈਂਡ ਰਾਜ ਵਿੱਚ ਆਏ ਸਵੇਰੇ ਇਸ ਭੂਚਾਲ ਦੇ ਵਿੱਚ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਹੋਣ ਦੀ ਖਬਰ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਸ ਮਹੀਨੇ ਦੇ ਵਿੱਚ ਦੇਸ਼ ਅੰਦਰ ਇਹ ਚੌਥਾ ਭੂਚਾਲ ਆ ਚੁੱਕਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …