ਆਈ ਤਾਜਾ ਵੱਡੀ ਖਬਰ
ਵੈਸੇ ਤੇ ਆਏ ਦਿਨ ਹੀ ਅਜੀਜਿਆਂ ਖਬਰਾਂ ਸੁਨਣ ਨੂੰ ਮਿਲਦੀਆਂ ਹਨ , ਜੋ ਬੇਹੱਦ ਹੈਰਾਨ ਕਰਦਿਆਂ ਹਨ | ਕੀਤੇ ਚੋਰੀ , ਕੀਤੇ ਲੁੱਟ ਖੋਹ ਅਤੇ ਕੀਤੇ ਠੱਗੀ | ਇਹ ਜੋ ਖ਼ਬਰ ਸਾਹਮਣੇ ਆਈ ਹੈ ਇਸ ਨੇ ਸਭ ਨੂੰ ਹੈਰਾਨ ਕੀਤਾ ਹੈ ਕਿਓਂਕਿ ਇਕ ਔਰਤ ਨੂੰ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ | ਇਕ ਔਰਤ ਨੂੰ ਨੌਕਰੀ ਦਾ ਝਾਂਸਾ ਦਿੱਤਾ ਗਿਆ ਅਤੇ ਉਸ ਨਾਲ ਠੱਗੀ ਕੀਤੀ ਗਈ ਹੈ | ਇਹ ਜੋ ਖਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ , ਇਹ ਸਭ ਨੂੰ ਹੈਰਾਨ ਕਰ ਜਾਂਦੀਆਂ ਹਨ | ਲੋਕਾਂ ਲਈ ਜਿਥੇ ਕਈ ਸਹੂਲਤਾਂ ਆਈਆਂ ਹਨ, ਉਥੇ ਹੀ ਕਈ ਲੋਕਾਂ ਨੇ ਇਸ ਇੰਟਰਨੇਟ ਦੇ ਯੁਗ ਦਾ ਗਲਤ ਫ਼ਾਇਦਾ ਵੀ ਚੁੱਕਿਆ ਹੈ |
ਇਹ ਜੋ ਸਾਰੀ ਖ਼ਬਰ ਸਾਹਮਣੇ ਆਈ ਹੈ ਇਹ ਰੂਪਨਗਰ ਤੋਂ ਸਾਹਮਣੇ ਆਈ ਹੈ | ਜਿੱਥੇ ਇਕ ਮਹਿਲਾ ਨਾਲ ਠੱਗੀ ਹੋਈ | ਦਸਣਾ ਬਣਦਾ ਹੈ ਕਿ ਔਰਤ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸ ਕੋਲੋਂ ਪੈਸੇ ਠੱਗੇ ਹਨ | ਸਾਈਬਰ ਠੱਗ ਲੋਕਾਂ ਨਾਲ ਠੱਗੀਆਂ ਕਰ ਰਹੇ ਹਨ ਅਤੇ ਨਾਲ ਹੀ ਲੋਕਾਂ ਦੇ ਆਨਲਾਈਨ ਖਾਤਿਆਂ ਵਿਚੋਂ ਲੱਖਾਂ ਰੁਪਏ ਸਾਫ ਕਰਨ ਵਿਚ ਲੱਗੇ ਹੋਏ ਹਨ | ਉੱਥੇ ਹੀ ਹੁਣ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਇੰਨ੍ਹਾਂ ਠੱਗਾਂ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ |
ਡੇਢ ਲੱਖ ਦੀ ਠੱਗੀ ਮਾਰ ਲਈ ਗਈ ਹੈ ,ਅਤੇ ਔਰਤ ਨਾਲ ਹੋਈ ਇਸ ਧੋਖਾ ਧੜੀ ਤੋਂ ਬਾਅਦ ਔਰਤ ਵੱਡੇ ਸਦਮੇ ਵਿਚ ਜਾ ਚੁੱਕੀ ਹੈ |ਜ਼ਿਕਰਯੋਗ ਹੈ ਕਿ ਔਰਤ ਵਲੋਂ ਇਸ ਦੀ ਬਾਕਾਇਦਾ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਪਰ ਅਜੇ ਤਕ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ | ਮਾਮਲਾ ਜ਼ਿਲ੍ਹਾ ਰੂਪਨਗਰ ਦੇ ਪਿੰਡ ਫਤਹਿਪੁਰ ਭੰਗਾਲਾ ਤੋਂ ਸਾਹਮਣੇ ਆਇਆ ਹੈ , ਜਿੱਥੇ ਇਹ ਸਾਰੀ ਘਟਨਾ ਵਾਪਰੀ ਹੈ |
ਮਨਦੀਪ ਕੌਰ ਨੇ ਪਹਿਲਾਂ ਨੌਕਰੀ ਡੌਟ ਕੌਮ ਉੱਤੇ ਨੌਕਰੀ ਲੈਣ ਲਈ ਅਪਲਾਈ ਕੀਤਾ ਸੀ , ਅਤੇ ਫਿਰ ਬਾਅਦ ਵਿਚ ਉਸਨੂੰ ਇਕ ਔਰਤ ਦਾ ਫ਼ੋਨ ਆਉਂਦਾ ਹੈ ਕਿ ਏਅਰਪੋਰਟ ਉੱਤੇ ਅਸਾਮੀਆਂ ਖ਼ਾਲੀ ਹਨ | ਇਸੇ ਹੀ ਲਾਲਚ ਨਾਲ ਉਸਨੇ ਅਪਲਾਈ ਕੀਤਾ ਅਤੇ ਉਹ ਠੱਗੀ ਦਾ ਸ਼ਿਕਾਰ ਹੋ ਗਈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …