ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਕਰੋਨਾ ਟੈਸਟ ਅਤੇ ਟੀਕਾ ਕਰਨ ਦੀ ਸਮਰੱਥਾ ਨੂੰ ਵਧਾਉਣ ਦੇ ਬਾਵਜੂਦ ਵੀ ਕੇਸਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਨੂੰ ਰੋਕਣ ਲਈ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਕੀਤੀਆਂ ਗਈਆਂ ਬੈਠਕਾਂ ਤੋਂ ਬਾਅਦ ਕਈ ਅਹਿਮ ਫ਼ੈਸਲੇ ਲਏ ਗਏ ਹਨ। ਸੂਬੇ ਵਿੱਚ ਵਧੇਰੇ ਪ੍ਰਭਾਵਿਤ ਹੋਣ ਵਾਲੇ ਜਿਲਿਆਂ ਵਿਚ ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ। ਜਿਸ ਦੀ ਸਮਾਂ-ਸੀਮਾ ਬਦਲ ਦਿੱਤੀ ਗਈ ਹੈ। ਇਹ ਕਰਫਿਉ ਹੁਣ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕੀਤਾ ਗਿਆ ਹੈ।
ਉਥੇ ਹੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਆਦੇਸ਼ਾਂ ਦੀ ਉਲੰਘਣਾ ਕਰਨ ਤੇ ਪੁਲਸ ਪ੍ਰਸ਼ਾਸਨ ਨੂੰ ਵੀ ਸਖਤੀ ਵਰਤਣ ਦੇ ਆਦੇਸ਼ ਲਾਗੂ ਕੀਤੇ ਗਏ ਹਨ।ਹੁਣ ਇਥੇ ਅਚਾਨਕ ਕੱਲ੍ਹ ਦੇ ਲਾਕ ਡਾਊਨ ਦਾ ਹੋ ਗਿਆ ਹੈ ਐਲਾਨ। ਜਿਸ ਸਬੰਧੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਸੂਬੇ ਅੰਦਰ ਜਿਥੇ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਵੱਧ ਪ੍ਰਭਾਵਤ ਹੋਣ ਵਾਲੇ ਜਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ ਤਾਲਾਬੰਦੀ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਕਈ ਖੇਤਰਾਂ ਵਿੱਚ ਕੱਲ ਨਵਰਾਤਰਿਆਂ ਦੇ ਚੱਲਦੇ ਹੋਏ ਰਾਮ ਨੌਵੀਂ ਉਤਸਵ ਮਨਾਉਣ ਲਈ ਲੋਕਾਂ ਦੀ ਭੀੜ ਨੂੰ ਵਧਣ ਤੋਂ ਰੋਕਣ ਵਾਸਤੇ ਸਰਕਾਰ ਵੱਲੋਂ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਇੱਕ ਦਿਨ ਲਈ ਲਾਕਡਾਊਨ ਲਗਾਏ ਜਾਣ ਦੀ ਖਬਰ ਸਾਹਮਣੇ ਆਈ ਸੀ। ਜਿਸ ਨਾਲ ਕਰੋਨਾ ਦੇ ਪਰਸਾਰ ਨੂੰ ਹੋਣ ਤੋਂ ਰੋਕਿਆ ਜਾ ਸਕੇ। ਹੁਣ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਜਿੱਥੇ ਚੰਡੀਗੜ੍ਹ ‘ਚ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਧਿਆਨ ‘ਚ ਰੱਖਦੇ ਹੋਏ 21 ਅਪ੍ਰੈਲ ਨੂੰ ਇੱਕ ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ।
ਉਥੇ ਹੀ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਇਸ ਤੋਂ ਬਿਨਾਂ 21 ਅਪ੍ਰੈਲ ਨੂੰ ਇਹ 1 ਦਿਨਾਂ ਲਾਕਡਾਊਨ ਮੋਹਾਲੀ ਅਤੇ ਪੰਚਕੂਲਾ ‘ਚ ਵੀ ਲਾਗੂ ਰਹੇਗਾ। ਇੱਥੇ ਵੀ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਇਕੱਠ ਨੂੰ ਰੋਕਣ ਲਈ ਇਹ ਤਾਲਾਬੰਦੀ ਕੀਤੀ ਜਾ ਰਹੀ ਹੈ। ਕਿਉਂਕਿ ਤਿਉਹਾਰ ਦਾ ਦਿਨ ਹੋਣ ਕਾਰਨ ਲੋਕ ਵਧੇਰੇ ਗਿਣਤੀ ਵਿੱਚ ਇਕੱਤਰ ਹੋ ਸਕਦੇ ਹਨ। ਜਿਸ ਨਾਲ ਕਰੋਨਾ ਕੇਸਾਂ ਵਿੱਚ ਵਾਧਾ ਹੋ ਸਕਦਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …