ਆਈ ਤਾਜਾ ਵੱਡੀ ਖਬਰ
ਸਿਆਣੇ ਕਹਿੰਦੇ ਨੇ ਕਿ ਮੁਸੀਬਤ ਕਦੇ ਵੀ ਬੋਲ ਕੇ ਨਹੀਂ ਆਉਂਦੀ। ਇਹ ਸਭ ਹੀ ਹੁਣ ਹੋ ਰਿਹਾ ਹੈ ਇਕ ਤੋਂ ਬਾਅਦ ਇਕ ਭਿਆਨਕ ਬੀਮਾਰੀ ਦਸਤਕ ਦੇ ਰਹੀ ਹੈ। ਕਰੋਨਾ ਦਾ ਕਹਿਰ ਬਹੁਤ ਸਾਰੇ ਦੇਸ਼ਾਂ ਵਿੱਚ ਮਚਿਆ ਹੋਇਆ ਹੈ। ਜਿਸ ਨੂੰ ਠੱਲ੍ਹ ਪਾਉਣ ਲਈ ਸਭ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਰੋਨਾ ਟੀਕਾਕਰਣ ਆਰੰਭ ਕੀਤਾ ਗਿਆ ਹੈ। ਤਾਂ ਜੋ ਦੁਨੀਆ ਇਸ ਕਰੋਨਾ ਦੀ ਮਾਰ ਤੋ ਬਚ ਸਕੇ। ਡਬਲਿਊ ਐਚ ਓ ਦੀਆਂ ਟੀਮਾਂ ਇਸ ਘਟਨਾ ਦੀ ਜਾਂਚ ਵਿਚ ਲੱਗੀਆਂ ਹੋਈਆਂ ਹਨ ਕਿ ਇਸ ਬਿਮਾਰੀ ਦੀ ਉਤਪਤੀ ਕਿਸ ਤਰਾ ਹੋਈ। ਜਿੱਥੇ ਇਸ ਬੀਮਾਰੀ ਨੂੰ ਅਜੇ ਠੱਲ੍ਹ ਪਾਈ ਨਹੀਂ ਗਈ ਉਥੇ ਹੀ ਕੋਈ ਨਾ ਕੋਈ ਹੋਰ ਬਿਮਾਰੀ ਸਾਹਮਣੇ ਆ ਜਾਂਦੀ ਹੈ।
ਭਾਰਤ ਵਿੱਚ ਜਿੱਥੇ ਕਰੋਨਾ ਦੀ ਲਾਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਬਿਮਾਰੀਆਂ ਵੀ ਸਾਹਮਣੇ ਆ ਚੁੱਕੀਆਂ ਹਨ। ਪਿਛਲੇ ਦਿਨੀਂ ਬਰਡ ਫ਼ਲੂ ਦੇ ਕਾਰਨ ਵੀ ਬਹੁਤ ਸਾਰੇ ਜਾਨਵਰ ਅਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਹੁਣ ਪੰਜਾਬ ਚ ਕਰੋਨਾ ਤੋਂ ਬਾਅਦ ਇਸ ਬਿਮਾਰੀ ਨੇ ਖਤਰੇ ਦਾ ਘੁੱਗੂ ਵਜਾ ਦਿੱਤਾ ਹੈ। ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਕਹਿਰ ਦੇ ਦੌਰਾਨ ਹੀ ਡੇਂਗੂ ਨੇ ਵੀ ਦਸਤਕ ਦੇ ਦਿੱਤੀ ਹੈ। ਹੁਣ ਕੋਟਕਪੂਰਾ ਸ਼ਹਿਰ ਦੇ ਵਿੱਚ ਇੱਕ ਡੇਂਗੂ ਦੇ ਮਰੀਜ਼ ਦਾ ਮਾਮਲਾ ਸਾਹਮਣੇ ਆਉਣ ਨਾਲ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਗਿਆ ਹੈ।
ਸ਼ਹਿਰ ਅੰਦਰ ਡੇਂਗੂ ਦੇ ਕੇਸ ਦਾ ਉਸ ਸਮੇਂ ਪਤਾ ਲੱਗਾ ਜਦੋਂ ਇਕ ਵਿਅਕਤੀ ਨੂੰ ਤੇਜ਼ ਬੁਖਾਰ ਹੋਣ ਤੇ ਇਕ ਡਾਕਟਰ ਤੋਂ ਇਲਾਜ਼ ਕਰਵਾਉਂਦੇ ਸਨ ਅਤੇ ਡੇਂਗੂ ਦਾ ਟੈਸਟ ਕਰਵਾਉਣ ਉਪਰੰਤ ਇਸ ਦੀ ਪੁਸ਼ਟੀ ਹੋਈ ਹੈ। ਸ਼ਹਿਰ ਅੰਦਰ ਜਿੱਥੇ ਬਹੁਤ ਸਾਰੇ ਸਿਹਤ ਵਿਭਾਗ ਦੇ ਅਧਿਕਾਰੀ ਰੋਕਥਾਮ ਲਈ ਮੁਹਿੰਮ ਵਿੱਚ ਜੁਟੇ ਹੋਏ ਹਨ। ਉੱਥੇ ਹੀ ਹੁਣ ਸ਼ਹਿਰ ਵਾਸੀਆਂ ਵੱਲੋਂ ਡੇਂਗੂ ਤੋਂ ਬਚਾਅ ਸਬੰਧੀ ਵੀ ਢੁਕਵੇਂ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ।
ਉਥੇ ਹੀ ਸਿਵਲ ਹਸਪਤਾਲ ਦੇ ਐਸਐਮਓ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਲੋਕਾਂ ਦਾ ਕਰੋਨਾ ਟੀਕਾਕਰਨ ਕਰਨ ਸਬੰਧੀ ਕੰਮ ਚੱਲ ਰਿਹਾ ਹੈ। ਸ਼ਹਿਰ ਅੰਦਰ 2017 ਦੇ ਵਿੱਚ ਵੀ 500 ਕੇਸ ਡੇਂਗੂ ਦੇ ਸਾਹਮਣੇ ਆਏ ਸਨ। ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …