ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਭ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਜਿੱਥੇ ਸਭ ਦੇਸ਼ਾਂ ਵੱਲੋਂ ਟੀਕਾਕਰਨ ਦਾ ਆਰੰਭ ਕਰ ਦਿੱਤਾ ਗਿਆ ਹੈ ਉਥੇ ਹੀ ਕਰੋਨਾ ਕੇਸਾਂ ਵਿੱਚ ਤੇਜ਼ੀ ਆਉਂਦੀ ਦਰਜ ਕੀਤੀ ਜਾ ਰਹੀ ਹੈ। ਇਸ ਕਰੋਨਾ ਕਾਰਨ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਹੈ। ਜਿਥੇ ਸਭ ਤੋਂ ਵਧੇਰੇ ਮਰੀਜ਼ਾਂ ਦੀ ਗਿਣਤੀ ਹੈ, ਜੋ ਕਰੋਨਾ ਸੰਕਰਮਿਤ ਹੋਏ ਹਨ। ਦੂਜੇ ਨੰਬਰ ਤੇ ਭਾਰਤ ਆਉਂਦਾ ਹੈ ,ਜਿੱਥੇ ਅਮਰੀਕਾ ਤੋਂ ਬਾਅਦ
ਵਧੇਰੇ ਗਿਣਤੀ ਕਰੋਨਾ ਮਰੀਜ਼ਾ ਦੀ ਹੈ। ਇਸ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਸ਼ਕਤੀਸ਼ਾਲੀ ਦੇਸ਼ ਇਸ ਕਰੋਨਾ ਦੀ ਚਪੇਟ ਵਿੱਚ ਇਸ ਸਮੇਂ ਵਧੇਰੇ ਆਏ ਹੋਏ ਹਨ। ਜਿੱਥੇ ਕਈ ਸੂਬਿਆਂ ਅੰਦਰ ਤਾਲਾਬੰਦੀ ਅਤੇ ਰਾਤ ਨੂੰ ਕਰਫ਼ਿਊ ਵੀ ਲਾਗੂ ਕੀਤਾ ਗਿਆ ਹੈ। ਕਰੋਨਾ ਕਹਿਰ ਦਾ ਕਰਕੇ ਅਚਾਨਕ ਹੁਣ ਫਿਰ ਇੱਥੇ ਸਕੂਲਾਂ ਨੂੰ ਬੰਦ ਕਰਨ ਦਾ ਲਿਆ ਗਿਆ ਹੈ ਫੈਸਲਾ। ਪ੍ਰਾਪਤ ਜਾਣਕਾਰੀ ਅਨੁਸਾਰ ਬਾਕੀ ਦੇਸ਼ਾ ਵਾਂਗ ਕਰੋਨਾ ਦਾ ਕਹਿਰ ਕੈਨੇਡਾ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿੱਥੇ ਕਈ ਸੂਬਿਆਂ ਅੰਦਰ ਕਰੋਨਾ ਦੇ
ਕੇਸ ਤੇਜ਼ੀ ਨਾਲ ਵਧ ਰਹੇ ਹਨ। ਹੁਣ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟਰੰਟੋ ਵਿੱਚ ਵੀ ਕਰੋਨਾ ਦੀ ਤੀਜੀ ਲਹਿਰ ਹਾਵੀ ਹੁੰਦੀ ਜਾ ਰਹੀ ਹੈ। ਜਿੱਥੇ ਸੂਬਾ ਸਰਕਾਰ ਵੱਲੋਂ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਉਥੇ ਹੀ ਇਸ ਸ਼ਹਿਰ ਵਿੱਚ ਕਰੋਨਾ
ਦੇ ਕੇਸ ਘਟਣ ਦਾ ਨਾਮ ਨਹੀਂ ਲੈ ਰਹੇ। ਉਂਟਾਰੀਓ ਸੂਬੇ ਵਿੱਚ ਕੁਝ ਹੀ ਦਿਨਾਂ ਅੰਦਰ 3 ਹਜ਼ਾਰ ਤੋਂ ਵਧੇਰੇ ਕੇਸ ਸਾਹਮਣੇ ਆਏ ਹਨ। ਕੈਨੇਡਾ ਵਿੱਚ ਹੁਣ ਤੱਕ ਕਰੋਨਾ ਕੇਸਾਂ ਦੀ ਗਿਣਤੀ 1,020,893 ਹੋ ਚੁੱਕੀ ਹੈ ਤੇ ਇਸ ਦੌਰਾਨ 23,141 ਲੋਕਾਂ ਦੀ ਜਾਨ
ਕਰੋਨਾ ਕਾਰਨ ਚਲੀ ਗਈ ਹੈ। ਇਸ ਤੋਂ ਇਲਾਵਾ ਪੀਲ ਰੀਜ਼ਨ ਵਿਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧਦੇ ਨਜ਼ਰ ਆ ਰਹੇ ਹਨ। ਟਰਾਂਟੋ ਸ਼ਹਿਰ ਵਿੱਚ ਵੀ ਕਰੋਨਾ ਦਾ ਪ੍ਰਸਾਰ ਐਨਾ ਕਦੇ ਨਹੀਂ ਹੋਇਆ ਸੀ, ਜਿੰਨਾ ਹੁਣ ਵੇਖਿਆ ਜਾ ਰਿਹਾ ਹੈ। ਨਵੇਂ ਵੇਰੀਐਂਟ ਨਾਲ ਇਨਫੈਕਸ਼ਨ ਦਾ ਖਤਰਾ ਵੀ ਵਧ ਰਿਹਾ ਹੈ ਜੋ ਇਕ ਗੰਭੀਰ ਰੂਪ ਅਖਤਿਆਰ ਕਰ ਰਿਹਾ ਹੈ। ਟਰੰਟੋ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਬੁੱਧਵਾਰ ਤੋਂ ਵਿਦਿਅਕ ਅਦਾਰਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਬੱਚਿਆਂ ਦੀ ਪੜ੍ਹਾਈ ਆਨਲਾਇਨ ਹੀ ਕੀਤੀ ਜਾਵੇਗੀ। ਉਥੇ ਹੀ ਟਰਾਂਟੋ ਦੀ ਮੈਡੀਕਲ ਅਧਿਕਾਰੀ ਡਾਕਟਰ ਅਲੈਨ ਡੇਵਿਲਾ ਨੇ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਬਾਰੇ ਆਖਿਆ ਹੈ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …