ਆਈ ਤਾਜਾ ਵੱਡੀ ਖਬਰ
ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਇਸ ਸਮੇਂ ਕਰੋਨਾ ਦੀ ਭਿਆਨਕ ਮਾਰ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰ ਰਿਹਾ ਹੈ। ਕਰੋਨਾ ਨੇ ਸਭ ਤੋਂ ਵੱਧ ਪ੍ਰਭਾਵਤ ਅਮਰੀਕਾ ਨੂੰ ਕੀਤਾ ਹੈ। ਜਿੱਥੇ ਹੁਣ ਕਰੋਨਾ ਦੇ ਕਾਰਣ ਅਮਰੀਕਾ ਚਰਚਾ ਵਿੱਚ ਹੈ ਉਥੇ ਹੀ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਨ ਚਰਚਾ ਵਿੱਚ ਰਿਹਾ ਹੈ।ਉਨ੍ਹਾਂ ਵੱਲੋਂ ਲਾਗੂ ਕੀਤੀਆਂ ਗਈਆਂ ਬਹੁਤ ਸਾਰੀਆਂ ਨੀਤੀਆਂ ਵਿੱਚ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਬਦਲਾਵ ਕੀਤਾ ਗਿਆ ਹੈ। ਜਿਸ ਨਾਲ ਬਹੁਤ ਸਾਰੇ
ਭਾਰਤੀਆਂ ਨੂੰ ਫਾਇਦਾ ਹੋਵੇਗਾ। ਵੀਜ਼ਾ ਸਬੰਧੀ ਤਬਦੀਲ ਕੀਤੀਆਂ ਗਈਆਂ ਨੀਤੀਆਂ ਨਾਲ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਅਮਰੀਕਾ ਤੋਂ ਭਾਰਤ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਬਾਰੇ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਵੱਲੋ ਕਈ ਬਦਲਾਅ ਕੀਤੇ ਜਾ ਰਹੇ ਹਨ। ਉਥੇ ਹੀ ਅਮਰੀਕਾ ਵੱਲੋਂ ਟੈਰਿਫ ਦਰਾਂ ਨੂੰ ਵਧਾ ਦਿੱਤਾ ਗਿਆ ਹੈ। ਭਾਰਤ ਤੋਂ ਇਲਾਵਾ ਆਸਟਰੀਆ, ਇਟਲੀ, ਸਪੇਨ ,ਤੁਰਕੀ ,ਬ੍ਰਿਟੇਨ ਤੋਂ ਆਉਣ ਵਾਲੀਆਂ ਚੀਜ਼ਾਂ ਤੇ ਵੀ
ਟੈਕਸ ਨੂੰ ਵਾਧੂ ਲਾਗੂ ਕੀਤਾ ਜਾ ਰਿਹਾ ਹੈ। ਅਮਰੀਕਾ ਵੱਲੋਂ ਇਹ ਫੈਸਲਾ ਲੈਂਦੇ ਹੋਏ,ਬਹੁਤ ਸਾਰੇ ਦੇਸ਼ਾਂ ਨੂੰ ਇਕ ਵੱਡਾ ਝੱਟਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਅਮਰੀਕਾ ਵੱਲੋਂ ਪਹਿਲੀ ਵਾਰ ਬਦਲੇ ਦੀ ਕਾਰਵਾਈ ਕਰਦੇ ਹੋਏ ਭਾਰਤ ਵਿਰੁੱਧ ਵੱਡਾ ਫੈਸਲਾ ਲਿਆ ਗਿਆ ਹੈ। ਇਹ ਟੈਕਸ ਦਰਾਂ ਭਾਰਤ ਤੋਂ ਜਾਣ ਵਾਲੇ ਬਾਸਮਤੀ ਚਾਵਲ ,ਸੋਨਾ ਚਾਂਦੀ, ਝੀਂਗਾ ਅਤੇ ਹੋਰ ਉਤਪਾਦਾਂ ਸਮੇਤ ਕਈ ਚੀਜ਼ਾਂ ਤੇ ਟੈਕਸ ਵਿੱਚ ਵਾਧਾ ਕੀਤਾ ਗਿਆ ਹੈ। ਅਮਰੀਕਾ ਦਾ ਅਨੁਮਾਨ ਹੈ ਕਿ ਭਾਰਤ ਡੀ ਐਸ ਟੀ ਅਧੀਨ ਕਰੀਬ 55
ਮਿਲੀਅਨ ਡਾਲਰ ਸਾਲਾਨਾ ਟੈਕਸ ਦੀ ਵਸੂਲੀ ਕਰੇਗਾ। ਯੂ ਐਸ ਟੀ ਆਰ ਦੀ ਡਿਜੀਟਲ ਟੈਕਸ ਨੂੰ ਲੈ ਕੇ ਸੈਂਕਸਸ਼ 301 ਦੀ ਜਾਂਚ ਅਗਲੇ ਪੜਾਅ ਵਿੱਚ ਆਖਿਆ ਗਿਆ ਹੈ ਕਿ ਅਮਰੀਕਾ 25% ਵਾਧੂ ਟੈਰਿਫ ਲਗਾਉਣ ਦਾ ਪ੍ਰਸਤਾਵ ਕਰਦਾ ਹੈ। ਭਾਰਤ ਵੱਲੋਂ ਵਸੂਲੇ ਜਾ ਰਹੇ ਟੈਕਸ ਦੇ ਬਰਾਬਰ ਟੈਰਿਫ ਯੂ ਐਸ ਟੀ ਆਰ ਨੇ ਵੀਰਵਾਰ ਨੂੰ ਆਖਿਆ ਕਿ ਉਹ ਭਾਰਤੀ ਉਤਪਾਦਾਂ ਤੇ ਉਨ੍ਹੀ ਡਿਊਟੀ ਲਵੇਗਾ ਜਿਨ੍ਹਾਂ ਟੈਕਸ ਭਾਰਤ ਡੀ ਐਸ ਟੀ ਅਧੀਨ ਵਸੂਲ ਕਰ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …