ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਇੱਕ ਪਾਸੇ ਕਰੋਨਾ ਦਾ ਕਹਿਰ ਦਿਨੋ-ਦਿਨ ਵਧ ਰਿਹਾ ਹੈ ਉਥੇ ਹੀ ਸੂਬੇ ਅੰਦਰ ਹੋਣ ਵਾਲੇ ਵੱਖ ਵੱਖ ਹਾਦਸਿਆਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਰੋਜ਼ ਹੀ ਆਉਣ ਵਾਲੀਆਂ ਦੁੱਖ ਭਰੀਆਂ ਖਬਰਾਂ ਨੇ ਪੰਜਾਬ ਦੇ ਮਾਹੌਲ ਨੂੰ ਹੋਰ ਵੀ ਸੋਗਮਈ ਬਣਾ ਦਿੱਤਾ ਹੈ। ਅੱਜ ਕੱਲ ਦੇ ਸਮੇਂ ਵਿੱਚ ਘਟਨਾਵਾਂ ਦਾ ਇੱਕ ਅਜਿਹਾ ਕਾਲਾ ਦੌਰ ਚੱਲ ਰਿਹਾ ਹੈ ਜਿਸ ਨੂੰ ਸੁਣ ਕੇ ਇਨਸਾਨ ਸਹਿਮ ਜਾਂਦਾ ਹੈ। ਰੋਜ਼ਾਨਾ ਹੀ ਆਉਣ ਵਾਲੀਆਂ ਇਹੋ ਜਿਹੀਆਂ ਖ਼ਬਰਾਂ ਦੇ ਕਾਰਨ ਹਾਲਾਤ ਬੇਹੱਦ ਨਾਸਾਜ਼ ਬਣ ਜਾਂਦੇ ਹਨ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਅੰਦਰ ਕਈ ਵੱਖ ਵੱਖ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਦੇ ਕਾਰਨ ਕਈ ਹੱਸਦੇ-ਵੱਸਦੇ ਘਰਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਹੈ।
ਇਨ੍ਹਾਂ ਘਟਨਾਵਾਂ ਦੇ ਵਿਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਹੋਣ ਤੋਂ ਬਾਅਦ ਵੀ ਇਨ੍ਹਾਂ ਹਾਦਸਿਆਂ ਨੂੰ ਮਨੁੱਖ ਆਪਣੇ ਮਨੋਂ ਭੁਲਾ ਨਹੀ ਸਕਦਾ। ਹੁਣ ਖੇਤਾਂ ਵਿੱਚ ਗਏ ਇੱਕ ਮੁੰਡੇ ਨੂੰ ਇਸ ਤਰ੍ਹਾਂ ਮੌ-ਤ ਮਿਲੀ ਦੇਖ ਕੇ ਸਭ ਲੋਕ ਦੁਖੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਲਕਾ ਰਾਜਾਸਾਂਸੀ ਦੇ ਪਿੰਡ ਭਿੱਟੇਵੱਡ ਤੋਂ ਸਾਹਮਣੇ ਆਈ ਹੈ ,ਜਿੱਥੇ ਇਕ 21 ਸਾਲਾ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਭਿੱਟੇਵੱਡ ਦਾ ਇਕ ਨੌਜਵਾਨ ਸੁਖਪ੍ਰੀਤ ਸਿੰਘ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਲੈਣ ਗਿਆ ਹੋਇਆ ਸੀ।
ਉਸ ਸਮੇਂ ਹੀ ਪੱਠੇ ਵੱਢਣ ਵਾਲੀ ਦਾਤ ਬਿਜਲੀ ਦੀਆਂ ਤਾਰਾਂ ਨੂੰ ਲੱਗ ਗਈ। ਜਿਸ ਕਾਰਨ ਉਸ ਨੌਜਵਾਨ ਨੂੰ ਬਿਜਲੀ ਦਾ ਜ਼ਬਰਦਸਤ ਝ-ਟ-ਕਾ ਲੱਗਾ ਹੈ। ਪੱਠੇ ਵੱਢ ਰਹੇ ਉਸ ਨੌਜਵਾਨ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਉਥੇ ਹੀ ਜਾਣਕਾਰੀ ਮਿਲੀ ਹੈ ਕਿ ਉਸ ਨੌਜਵਾਨ ਦਾ ਬੀਤੀ ਸ਼ਾਮ ਹੀ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਜ਼ੋਨ ਰਾਮਤੀਰਥ ਯੂਥ ਵਿੰਗ ਦਾ ਸਰਗਰਮ ਮੈਂਬਰ ਸੀ।
ਇਹ ਵੀ ਦੱਸਿਆ ਗਿਆ ਹੈ ਕਿ ਇਹ ਨੌਜਵਾਨ ਆਪਣੀ ਸ਼ਮੂਲੀਅਤ ਕਿਸਾਨੀ ਸੰਘਰਸ਼ ਵਿਚ ਕਈ ਵਾਰ ਕਰ ਚੁੱਕਾ ਹੈ। ਕਿਸਾਨੀ ਧਰਨੇ ਵਿੱਚ ਵੀ ਇਸ ਨੌਜਵਾਨ ਨੂੰ ਵੱਲੋਂ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਸੀ। ਇਸ ਹੋਣਹਾਰ ਨੌਜਵਾਨ ਸੁਖਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭਿੱਟੇਵੱਡ ਦੀ ਇਸ ਹੋਈ ਅਚਾਨਕ ਮੌ-ਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …