Breaking News

ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ, ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਨਿਯਮ ਬਣਾਏ ਜਾਂਦੇ ਹਨ । ਉਥੇ ਹੀ ਆਏ ਦਿਨ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਮਨੁੱਖ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਦੇ ਲਈ ਆਵਾਜਾਈ ਦੇ ਕਈ ਮਾਰਗਾਂ ਦਾ ਇਸਤੇਮਾਲ ਕਰਦਾ ਹੈ। ਇਨ੍ਹਾਂ ਵਿੱਚ ਸੜਕੀ ਮਾਰਗ, ਰੇਲਵੇ ਮਾਰਗ, ਸਮੁੰਦਰੀ ਮਾਰਗ ਤੇ ਹਵਾਈ ਮਾਰਗ ਮੁੱਖ ਹੁੰਦੇ ਹਨ। ਜੇਕਰ ਸਫ਼ਰ ਲੰਬਾ ਹੋਵੇ ਅਤੇ ਤੁਸੀਂ ਜਲਦੀ ਪਹੁੰਚਣਾ ਹੋਵੇ ਤਾਂ ਸੜਕ ਮਾਰਗ ਤੋਂ ਵਧੀਆ ਹੋਰ ਕੋਈ ਮਾਧਿਅਮ ਨਹੀ। ਸੰਸਾਰ ਇਸ ਸਮੇਂ ਵੱਖ ਵੱਖ ਸਥਾਨਾਂ ਨੂੰ ਇਕ ਦੂਜੇ ਨਾਲ ਜੁੜਿਆ ਹੋਇਆ ਹੈ।

ਇਨ੍ਹਾਂ ਰਸਤਿਆਂ ਉਪਰ ਰੋਜ਼ਾਨਾ ਹੀ ਵੱਡੀ ਤਾਦਾਦ ਦੇ ਵਿੱਚ ਲੋਕ ਇਕ ਥਾਂ ਤੋਂ ਦੂਜੀ ਥਾਂ ਸਫਰ ਕਰਦੇ ਹਨ। ਪਰ ਇਨ੍ਹਾਂ ਸਫ਼ਰਾਂ ਦੌਰਾਨ ਹੀ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਤੇ ਉਨ੍ਹਾਂ ਦੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ। ਇਸ ਸਾਲ ਦੇ ਵਿੱਚ ਵੀ ਆ ਰਹੀਆਂ ਮੰਦਭਾਗੀਆਂ ਖਬਰਾਂ ਨੇ ਸੂਬੇ ਦੇ ਮਾਹੌਲ ਨੂੰ ਦੁਖਦਾਈ ਬਣਾ ਦਿੱਤਾ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਸਭ ਨੂੰ ਝੰਜੋੜ ਕੇ ਰੱਖ ਦਿੰਦੀ ਹੈ।

ਪੰਜਾਬ ਚ ਵਾਪਰਿਆ ਭਿਆਨਕ ਹਾਦਸਾ ਹੋਇਆ , ਜਿਸ ਨਾਲ ਮੌਤ ਦਾ ਤਾਂਡਵ ਹੋਇਆ। ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਭੋਗਪੁਰ ਤੋਂ ਸਾਹਮਣੇ ਆਈ ਹੈ । ਜਿੱਥੇ ਜੀ ਟੀ ਰੋਡ ਦੇ ਨਜ਼ਦੀਕ ਪੁਲਿਸ ਥਾਣਾ ਭੋਗਪੁਰ ਇੰਡੀਅਨ ਗੈਸ ਦੇ ਇਕ ਟੈਂਕਰ ਦੇ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੰਡੀਅਨ ਗੈਸ ਦਾ ਇਕ ਟੈਂਕਰ ਜੰਮੂ ਸਾਈਡ ਤੋਂ ਗੈਸ ਦੀ ਸਪਲਾਈ ਕਰ ਕੇ ਵਾਪਸ ਜਲੰਧਰ ਆ ਰਿਹਾ ਸੀ ਤਾਂ।

ਉਸ ਸਮੇਂ ਭੋਗਪੁਰ ਪਹੁੰਚਣ ਤੇ ਪੁੱਲ ਉਪਰ ਹੀ ਟੈਂਕਰ ਦਾ ਟਾਇਰ ਫੱਟ ਗਿਆ। ਜਿਸ ਕਾਰਨ ਟੈਂਕਰ ਆਪਣਾ ਸੰਤੁਲਨ ਖੋਹ ਬੈਠਾ ਤੇ ਸੜਕ ਤੇ ਹੀ ਪਲਟ ਗਿਆ। ਇਸ ਘਟਨਾ ਵਿੱਚ ਟੈਂਕਰ ਚਾਲਕ ਕਮਲ ਯਾਦਵ ਪੁੱਤਰ ਰਾਮ ਬਲੀ ਯਾਦਵ ਵਾਸੀ ਈਸਾਪੁਰ ,ਥਾਣਾ ਤਾਰਨੋ, ਜ਼ਿਲ੍ਹਾ ਅਯੋਧਿਆ ,ਉਤਰ ਪ੍ਰਦੇਸ਼ ਦੀ ਮੌਤ ਹੋ ਗਈ ਹੈ। ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …