ਆਈ ਤਾਜਾ ਵੱਡੀ ਖਬਰ
ਜਲ ਹੀ ਜੀਵਨ ਹੈ ਇਹ ਕਹਾਵਤ ਅਸੀਂ ਆਪਣੇ ਸਿਆਣੇ ਬਜ਼ੁਰਗਾਂ ਤੋਂ ਕਈ ਵਾਰ ਸੁਣੀ ਹੋਵੇਗੀ। ਅਸਲ ਦੇ ਵਿਚ ਦੇਖਿਆ ਜਾਵੇ ਤਾਂ ਜਲ ਤੋਂ ਬਿਨਾਂ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਕਿਉਂਕਿ ਇਹ ਇੱਕ ਅਜਿਹੀ ਖ਼ੁਰਾਕ ਹੈ ਜੋ ਲਗ ਭਗ ਇਸ ਸੰਸਾਰ ਦੀ ਹਰ ਨਿੱਕੀ ਤੋਂ ਲੈ ਕੇ ਵੱਡੀ ਚੀਜ਼ ਵਿੱਚ ਪਾਈ ਜਾਂਦੀ ਹੈ। ਗਰਮੀਆਂ ਦੇ ਮੌਸਮ ਵਿਚ ਤਾਂ ਇਸ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਇਨਸਾਨ ਆਪਣੀ ਪਿਆਸ ਬੁਝਾਉਣ ਤੋਂ ਲੈ ਕੇ ਆਪਣੇ ਨਹਾਉਣ, ਕੱਪੜੇ ਧੋਣ ਅਤੇ ਹੋਰ ਬਹੁਤ ਤਰ੍ਹਾਂ ਦੇ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਪਾਣੀ ਨੂੰ ਵਰਤੋਂ ਵਿੱਚ ਲਿਆਉਂਦਾ ਹੈ।
ਇਸ ਕਾਰਨ ਪਾਣੀ ਦੀ ਸੁਰੱਖਿਆ ਨੂੰ ਹਰ ਇਕ ਇਨਸਾਨ ਵੱਲੋਂ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ। ਪਾਣੀ ਦੀ ਮਹੱਤਤਾ ਨੂੰ ਦਰਸਾਉਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਨਵੀਂ ਲਹਿਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਸੋਮਵਾਰ ਨੂੰ ਜਲ ਸ਼ਕਤੀ ਮੁਹਿੰਮ – ਕੈਚ ਦਿ ਰੇਨ ਨਾਮੀ ਇਕ ਮੁਹਿੰਮ ਦੀ ਸ਼ੁਰੂਆਤ ਕਰਨਗੇ। ਜਿਸ ਦਾ ਮਕਸਦ ਹੋਵੇਗਾ ਬਾਰਿਸ਼ ਦੇ ਪਾਣੀ ਦੀ ਸਾਂਭ ਸੰਭਾਲ। ਪ੍ਰਧਾਨ ਮੰਤਰੀ ਵੱਲੋਂ ਇਸ ਮੁਹਿੰਮ ਦੀ ਸ਼ੁਰੂਆਤ ਇਕ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਜਾਵੇਗੀ
ਜਿਸ ਤਹਿਤ ਪ੍ਰਧਾਨ ਮੰਤਰੀ ਦੀ ਹਾਜ਼ਰੀ ਤੋਂ ਇਲਾਵਾ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਵਿਚਾਲੇ ਕੇਨ-ਬੇਤਵਾ ਸੰਪਰਕ ਪ੍ਰੋਜੈਕਟ ਉਪਰ ਅਮਲ ਸ਼ੁਰੂ ਕਰਨ ਸਬੰਧੀ ਸਮਝੌਤੇ ‘ਤੇ ਦਸਤਖ਼ਤ ਵੀ ਕੀਤੇ ਜਾਣਗੇ। ਕੌਮੀ ਯੋਜਨਾ ਦੇ ਤਹਿਤ ਨਦੀਆਂ ਨੂੰ ਜੋੜਨ ਵਾਲਾ ਇਹ ਪਹਿਲਾ ਪ੍ਰੋਜੈਕਟ ਹੋਵੇਗਾ। ਜਿਸ ਦਾ ਇਕ ਹੀ ਨਾਅਰਾ ਹੋਵੇਗਾ ਜਿੱਥੇ ਵੀ ਡਿੱਗੇ ਅਤੇ ਜਦੋਂ ਵੀ ਡਿੱਗੇ ਬਾਰਿਸ਼ ਦਾ ਪਾਣੀ ਜਮਾਂ ਕਰੋ। ਇਸ ਮੁਹਿੰਮ ਨੂੰ ਪਿੰਡਾਂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਚਲਾਇਆ ਜਾਵੇਗਾ।
ਇਹ ਖਾਸ ਮੁਹਿੰਮ 22 ਮਾਰਚ ਤੋਂ ਸ਼ੁਰੂ ਹੋ ਕੇ 30 ਨਵੰਬਰ ਤੱਕ ਰਹੇਗੀ। ਜਿਸ ਤਹਿਤ ਪਿੰਡ-ਪਿੰਡ ਵਿਚ ਜਨ ਅੰਦੋਲਨ ਦੇ ਜ਼ਰੀਏ ਵੱਡੇ ਪੱਧਰ ਉੱਪਰ ਬਾਰਸ਼ ਦੇ ਪਾਣੀ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧੀਆ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਚੋਣਾਂ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਛੱਡ ਬਾਕੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …