Breaking News

ਪੰਜਾਬ ਚ ਇਥੇ 22 ਤੋਂ 30 ਅਪ੍ਰੈਲ ਤੱਕ ਲਈ ਹੋ ਗਿਆ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦੀ ਹੈ ਜਿਸ ਦੇ ਜ਼ਰੀਏ ਮਨੁੱਖ ਇਸ ਸੰਸਾਰ ਦੇ ਵਿਚ ਆਪਣੀ ਮੰਜ਼ਿਲ ਦੀ ਪ੍ਰਾਪਤੀ ਵੱਲ ਇੱਕ ਕਦਮ ਪੁੱਟਦਾ ਹੈ। ਇਹ ਵਿੱਦਿਆ ਹੀ ਹੁੰਦੀ ਹੈ ਜੋ ਮਨੁੱਖ ਨੂੰ ਅੱਗੇ ਵਧਣ ਲਈ ਚਾਨਣ ਮੁਨਾਰੇ ਦਾ ਕੰਮ ਕਰਦੀ ਹੈ। ਇੱਕ ਚੰਗੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਮਨੁੱਖ ਦਾ ਅਗਲਾ ਟੀਚਾ ਇਕ ਵਧੀਆ ਨੌਕਰੀ ਹਾਸਲ ਕਰਨਾ ਹੁੰਦਾ ਹੈ। ਤਾਂ ਜੋ ਉਹ ਆਪਣੇ ਜੀਵਨ ਦੀਆਂ ਉਨ੍ਹਾਂ ਉਚਾਈਆਂ ਨੂੰ ਛੂਹ ਸਕੇ ਜਿਸ ਜ਼ਰੀਏ ਉਸ ਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸ਼ਾਨ ਵਿੱਚ ਵਾਧਾ ਹੋ ਸਕੇ।

ਪਰ ਅੱਜ ਦੇ ਸਮੇਂ ਦੇ ਵਿਚ ਇਕ ਵਧੀਆ ਨੌਕਰੀ ਹਾਸਲ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਿਉਂਕਿ ਅਜੋਕੇ ਸਮੇਂ ਦੇ ਵਿਚ ਮੁਕਾਬਲੇ ਬਾਜ਼ੀ ਲਈ ਅਜਿਹੀ ਦੌੜ ਚੱਲ ਰਹੀ ਹੈ ਜਿਸ ਵਿੱਚ ਇਨਾਮ ਬਹੁਤ ਥੋੜੇ ਪਰ ਉਸ ਦੇ ਲਈ ਉਮੀਦਵਾਰ ਬਹੁਤ ਜ਼ਿਆਦਾ ਹਨ। ਪਰ ਫਿਰ ਵੀ ਸਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੂਬੇ ਅੰਦਰ ਲਈ ਬੇਰੁਜ਼ਗਾਰ ਯੋਗ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ। ਜਿਸ ਦੇ ਚਲਦੇ ਹੋਏ ਪੰਜਾਬ ਦੇ ਅੰਦਰ ਘਰ ਘਰ ਰੋਜ਼ਗਾਰ ਸਕੀਮ ਦੇ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ।

ਇਸ ਦੇ ਅਨੁਸਾਰ ਹੀ ਹੁਣ ਜਲੰਧਰ ਜ਼ਿਲ੍ਹੇ ਦੇ ਅੰਦਰ 22 ਤੋਂ 30 ਅਪ੍ਰੈਲ 2001 ਤੱਕ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਘਰ ਘਰ ਰੋਜ਼ਗਾਰ ਸਕੀਮ ਦੇ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਇਨ੍ਹਾਂ ਰੋਜ਼ਗਾਰ ਮੇਲਿਆਂ ਦੇ ਵਿਚ ਵੱਡੀ ਗਿਣਤੀ ਦੇ ਵਿਚ ਕੰਪਨੀਆਂ ਆਉਂਦੀਆਂ ਹਨ ਜੋ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਪ੍ਰਦਾਨ ਕਰਦੀਆਂ ਹਨ।

ਇਸ ਦੌਰਾਨ ਚੋਣ ਪ੍ਰਕਿਰਿਆ ਨੂੰ ਪੂਰੀ ਪਾਰਦਰਸ਼ਤਾ ਅਤੇ ਮੈਰਿਟ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਯੋਗ ਉਮੀਦਵਾਰ ਰੁਜ਼ਗਾਰ ਵਾਸਤੇ ਆਪਣੇ ਆਪ ਨੂੰ ਵੈਬਸਾਈਟ www.pgrkam.com ਉਪਰ ਰਜਿਸਟਰਡ ਕਰ ਸਕਦੇ ਹਨ ਜਾਂ ਫਿਰ ਵਧੇਰੇ ਜਾਣਕਾਰੀ ਦੇ ਲਈ ਨੌਜਵਾਨ ਯੋਗ ਉਮੀਦਵਾਰ 0181-2225791 ਨੰਬਰ ਉੱਪਰ ਸੰਪਰਕ ਵੀ ਕਰ ਸਕਦੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …