Breaking News

ਹੁਣੇ ਹੁਣੇ ਪੰਜਾਬ ਸਰਕਾਰ ਨੇ 15 ਅਪ੍ਰੈਲ ਤੱਕ ਲਈ ਕਰਤਾ ਇਹ ਵੱਡਾ ਐਲਾਨ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਲੋਕਾਂ ਦੀ ਵਾਹਨ ਸੁਰੱਖਿਆ ਨੂੰ ਲੈ ਕੇ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ ਤੇ ਕੁੱਝ ਪਹਿਲਾ ਤੋਂ ਲਾਗੂ ਕੀਤੀਆਂ ਗਈਆਂ ਵਿਚ ਹੀ ਸਮਾਂ ਸੀਮਾ ਵਧਾਈ ਜਾਂਦੀ ਹੈ। ਦੇਸ਼ ਅੰਦਰ ਆਏ ਦਿਨ ਹੀ ਵਾਹਨਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰਾਂ ਦੇ ਐਲਾਨ ਕੀਤੇ ਜਾਂਦੇ ਹਨ। ਜਿਸ ਨਾਲ ਵਾਹਨ ਚਾਲਕਾਂ ਦੀ ਸੁਰੱਖਿਆ ਨੂੰ ਕਾਇਮ ਰੱਖਿਆ ਜਾ ਸਕੇ। ਭਾਰਤ ਦੇ ਬਹੁਤ ਸਾਰੇ ਲੋਕ ਲਗਜ਼ਰੀ ਗੱਡੀਆਂ ਰੱਖਣ ਦੇ ਸ਼ੌਕੀਨ ਹੁੰਦੇ ਹਨ। ਜਦੋਂ ਵੀ ਅਸੀਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਾਂ ਤਾਂ ਵੀਹਕਲ ਦਾ ਇਸਤੇ ਮਾਲ ਆਮ ਹੁੰਦਾ ਹੈ।

ਇੱਕ ਤਾਂ ਇਹ ਸਫ਼ਰ ਨੂੰ ਜਲਦੀ ਮੁਕਾ ਦਿੰਦਾ ਹੈ ਅਤੇ ਦੂਸਰਾ ਸਫ਼ਰ ਨੂੰ ਆਰਾਮ ਦਾਇਕ ਵੀ ਬਣਾਉਂਦਾ ਹੈ। ਆਪਣੀ ਸੁਰੱਖਿਆ ਨੂੰ ਦੇਖਦੇ ਹੋਏ ਗੱਡੀ ਦੀ ਚੋਣ ਕਰਨ ਵੇਲੇ ਕਈ ਚੀਜ਼ਾਂ ਦੇਖਦੇ ਹਾਂ। ਜਿਸ ਵਿਚ ਗੱਡੀ ਦੀ ਫਿਟਨੈੱਸ ਦਾ ਅਹਿਮ ਰੋਲ ਹੁੰਦਾ ਹੈ। ਇਸ ਤੋਂ ਇਲਾਵਾ ਗੱਡੀ ਦੇ ਉਪਰ ਲੱਗਾ ਹੋਇਆ ਨੰਬਰ ਉਸ ਦੀ ਇਕ ਪਹਿਚਾਣ ਹੁੰਦਾ ਹੈ ਅਤੇ ਹੁਣ ਇਸ ਪਹਿਚਾਣ ਨੂੰ ਖਾਸ ਬਣਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ ਨੇ ਤਕਰੀਬਨ 16 ਲੱਖ ਵਾਹਨਾਂ ਉਪਰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਉਣ ਦਾ ਟੀਚਾ ਰੱਖਿਆ ਹੈ।

ਐਚ ਐਸ ਆਰ ਪੀ ਦਾ ਉਦੇਸ਼ ਵਾਹਨਾਂ ਰਾਹੀਂ ਹੋਣ ਵਾਲੇ ਅ-ਪ-ਰਾ-ਧਾਂ ਨੂੰ ਰੋਕਣਾ ਹੈ। ਹੁਣ ਪੰਜਾਬ ਸਰਕਾਰ ਨੇ 15 ਅਪ੍ਰੈਲ ਤੱਕ ਲਈ ਕੀਤਾ ਹੈ, ਇਹ ਵੱਡਾ ਐਲਾਨ। ਪੰਜਾਬ ਸਰਕਾਰ ਨੇ ਹੁਣ ਸਾਰੇ ਵਾਹਨਾਂ ਉੱਤੇ ਹਾਈ ਸਕਿਉਰਿਟੀ ਰਜਿਸਟਰੇਸ਼ਨ ਨੰਬਰ ਪਲੇਟਾਂ ਲਗਵਾਉਣ ਲਈ ਇਕ ਮਹੀਨੇ ਦੀ ਮਿਆਦ ਵਧਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਹੁਣ 15 ਅਪ੍ਰੈਲ ਤੱਕ ਦੀਆਂ ਨੰਬਰ ਪਲੇਟਾਂ ਲਗਵਾਉਣ ਲਈ ਵਾਹਨ ਚਾਲਕਾਂ ਨੂੰ ਆਖ਼ਰੀ ਮੌਕਾ ਦਿੱਤਾ ਗਿਆ ਹੈ। ਇਸ ਸਬੰਧੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਨਵੇਂ ਨਿਯਮਾਂ ਤਹਿਤ ਹਾਈ ਸਕਿਉਰਿਟੀ ਰਜਿਸਟਰੇਸ਼ਨ ਪਲੇਟਾਂ ਦੀ ਹੋਮ ਡਲਿਵਰੀ ਦੀ ਸਹੂਲਤ ਦਿੱਤੀ ਗਈ ਹੈ। ਜਿਸ ਲਈ ਦੋ ਅਤੇ ਤਿੰਨ ਪਹੀਆ ਵਾਹਨਾਂ ਲਈ 100 ਰੁਪਏ ਤੇ ਚਾਰ ਪਹੀਆ ਵਾਹਨਾਂ ਲਈ 150 ਰੁਪਏ ਵੱਖਰੀ ਫੀਸ ਲਈ ਜਾਵੇਗੀ। ਜਾਰੀ ਕੀਤੀ ਗਈ ਇੱਕ ਵੈੱਬਸਾਈਟ www.Punjabhsrp.in ਐਕਟੀਵੇਟ ਕੀਤੀ ਗਈ ਹੈ ਤੇ ਜਾ hsrp punjab ਨਾ ਦੀ ਮੋਬਾਈਲ ਐਪਲੀਕੇਸ਼ਨ ਰਾਹੀਂ , ਅਤੇ 7888498859, 7888498853 ਤੇ ਤੁਸੀਂ ਆਪਣੇ ਵਾਹਨਾਂ ਦੇ ਨੰਬਰ ਪਲੇਟ ਲਗਾਉਣ ਲਈ ਰਾਬਤਾ ਕਾਇਮ ਕਰ ਸਕਦੇ ਹੋ।

ਰਾਜ ਦੇ ਟਰਾਂਸਪੋਰਟ ਕਮਿਸ਼ਨਰ ਡਾ.ਅਮਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੰਬਰ ਪਲੇਟ ਦੇ ਲਗਵਾਉਣ ਦਾ ਫਾਇਦਾ ਉਹਨਾ ਚੋਰੀ ਕੀਤੀਆਂ ਤੇ ਗੁਆਚੀਆਂ ਹੋਈਆਂ ਗੱਡੀਆਂ ਨੂੰ ਹੋਵੇਗਾ, ਕੋਈ ਵੀ ਉਨ੍ਹਾਂ ਗੱਡੀਆਂ ਉਪਰ ਨੰਬਰ ਪਲੇਟ ਨਹੀਂ ਲਗਾ ਸਕੇਗਾ। ਪਿਛਲੇ ਅੱਠ ਮਹੀਨਿਆਂ ਦੌਰਾਨ ਹੁਣ ਤੱਕ 13 ਲੱਖ ਵਾਹਨਾਂ ਨੂੰ ਹਾਈ ਸਕਿਉਰਿਟੀ ਨੰਬਰ ਪਲੇਟਾਂ ਲਗਾਈਆਂ ਜਾਂਦੀਆਂ ਹਨ। ਜਿਨ੍ਹਾਂ ਵਾਹਨਾਂ ਦੀ ਨੰਬਰ ਪਲੇਟ ਅਜੇ ਤੱਕ ਪੁਰਾਣੀਆਂ ਹਨ ਉਹ ਹੁਣ 15 ਅਪ੍ਰੈਲ ਤੱਕ ਨਵੀਆਂ ਹਾਈ ਸਕਿਉਰਿਟੀ ਨੰਬਰ ਪਲੇਟ ਲਵਾ ਸਕਦੇ ਹਨ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …