ਆਈ ਤਾਜਾ ਵੱਡੀ ਖਬਰ
ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।
ਮੈਲਬਰਨ – ਆਸਟ੍ਰੇਲੀਆ ਦੇ ਸਿਹਤ ਮੰਤਰੀ ਗ੍ਰੇਗ ਹੰਟ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਅਗਲੇ ਸਾਲ ਤੱਕ ਬਣ ਜਾਵੇਗੀ। ਹੰਟ ਨੇ ਕਿਹਾ ਕਿ ਸਰਕਾਰ ਅਜਿਹਾ ਸਮਝੌਤਾ ਕਰਨ ਦੇ ਕਰੀਬ ਹੈ ਜਿਸ ਦੇ ਤਹਿਤ ਆਸਟ੍ਰੇਲੀਆ ਵਿਚ ਹੀ ਵੈਕਸੀਨ ਬਣ ਸਕੇਗੀ। ਹਾਲਾਂਕਿ ਸਮਝੌਤੇ ਦੀਆਂ ਬੰਦਿਸ਼ਾਂ ਕਾਰਨ ਉਨ੍ਹਾਂ ਨੇ ਕੰਪਨੀਆਂ ਦੇ ਨਾਂ ਨਹੀਂ ਦੱਸੇ। ‘ਸਕਾਈ ਨਿਊਜ਼’ ਨਾਲ ਗੱਲ ਕਰਦੇ ਹੋਏ ਹੰਟ ਨੇ ਕਿਹਾ ਕਿ ਵੈਕਸੀਨ ਨੂੰ ਲੈ ਕੇ ਅਸੀਂ ਕਈ ਕੰਪਨੀਆਂ ਦੇ ਨਾਲ ਆਖਰੀ ਦੌਰ ਦੀ ਵਾਰਤਾ ਵਿਚ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਜੋ ਸਲਾਹ ਮੈਨੂੰ ਮਿਲੀ ਹੈ ਉਸ ਦੇ ਆਧਾਰ ‘ਤੇ ਮੈਂ ਵੈਕਸੀਨ ਨੂੰ ਲੈ ਕੇ ਪਹਿਲਾਂ ਤੋਂ ਜ਼ਿਆਦਾ ਸਕਾਰਾਤਮਕ ਹਾਂ। ਅਸੀਂ ਵੈਕਸੀਨ ਬਣਾਉਣ ਵੱਲ ਅੱਗੇ ਵਧ ਰਹੇ ਹਾਂ। ਉਨ੍ਹਾਂ ਕਿਹਾ ਕਿ ਵੈਕਸੀਨ ਬਣਾਉਣ ਦੀ ਦਿਸ਼ਾ ਵਿਚ ਅਹਿਮ ਤਰੱਕੀ ਹੋਈ ਹੈ। ਸਾਡੀ ਸਲਾਹ ਇਹ ਹੈ ਕਿ 2021 ਵਿਚ ਹੀ ਵੈਕਸੀਨ ਬਣ ਜਾਵੇਗੀ। ਇਹ ਸਿਰਫ ਆਸਟ੍ਰੇਲੀਆ ਲਈ ਹੀ ਨਹੀਂ ਬਲਕਿ ਸਮੂਚੀ ਦੁਨੀਆ ਲਈ ਸ਼ਾਨਦਾਰ ਨਤੀਜਾ ਹੋਵੇਗਾ।
ਕੁਝ ਸਮਾਂ ਪਹਿਲਾਂ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਸਨ ਪਰ ਉਸ ਵੇਲੇ ਪਾਬੰਦੀਆਂ ਲਾਉਣ ਤੋਂ ਬਾਅਦ ਇਸ ਨੂੰ ਹੌਲੀ-ਹੌਲੀ ਕੰਟਰੋਲ ਵਿਚ ਕੀਤਾ ਜਾ ਰਿਹਾ ਹੈ। ਉਥੇ ਹੀ ਆਸਟ੍ਰੇਲੀਆ ਵਿਚ ਹੁਣ ਤੱਕ ਕੋਰੋਨਾ ਦੇ 23,287 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 396 ਲੋਕਾਂ ਦੀ ਮੌਤ ਹੋ ਗਈ ਹੈ ਅਤੇ 13,634 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …