ਆਈ ਤਾਜਾ ਵੱਡੀ ਖਬਰ
ਦੇਸ਼ ਦੇ ਅੰਦਰ ਕਈ ਤਰ੍ਹਾਂ ਦੇ ਹਾਲਾਤ ਚਲ ਰਹੇ ਹਨ ਜਿਨ੍ਹਾਂ ਉਪਰ ਹਰ ਸਮੇਂ ਸਰਕਾਰ ਦੀ ਪੈਨੀ ਨਿਗਾਹ ਬਣੀ ਰਹਿੰਦੀ ਹੈ। ਇਨ੍ਹਾਂ ਹਾਲਾਤਾਂ ਨੂੰ ਸਮਾਜ ਦੇ ਅਨੁਕੂਲ ਰੱਖਣ ਵਾਸਤੇ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਅਹਿਮ ਉਪਰਾਲੇ ਕੀਤੇ ਜਾਂਦੇ ਹਨ। ਤਾਂ ਜੋ ਸਮੇਂ ਸਮੇਂ ‘ਤੇ ਲੋੜ ਮੁਤਾਬਕ ਇਹਨਾਂ ਹਾਲਾਤਾਂ ਨੂੰ ਸਹੀ ਰੱਖਣ ਵਾਸਤੇ ਕੁਝ ਜ਼ਰੂਰੀ ਤਬਦੀਲੀਆਂ ਕੀਤੀਆਂ ਜਾ ਸਕਣ।
ਮੌਜੂਦਾ ਸਮੇਂ ਵੀ ਦੇਸ਼ ਦੇ ਅੰਦਰ ਕੁਝ ਇਹੋ ਜਿਹੀ ਹੀ ਇਕ ਵੱਡੀ ਤਬਦੀਲੀ ਦੇਖਣ ਦੇ ਵਿਚ ਸਾਹਮਣੇ ਆ ਰਹੀ ਹੈ ਜਿਸ ਦਾ ਸੰਬੰਧ ਦੇਸ਼ ਦੀ ਕਰੰਸੀ ਦੇ ਨਾਲ ਹੈ। ਸਾਲ 2016 ਦੇ ਵਿਚ ਨੋਟਬੰਦੀ ਕੀਤੀ ਗਈ ਸੀ ਜਿਸ ਸਮੇਂ ਪੁਰਾਣੇ 500 ਅਤੇ 1,000 ਦੇ ਨੋਟ ਬੰਦ ਕਰਨ ਤੋਂ ਬਾਅਦ ਨਵੇਂ 500 ਅਤੇ 2,000 ਰੁਪਏ ਦੇ ਨੋਟ ਬਜ਼ਾਰ ਵਿੱਚ ਲਿਆਂਦੇ ਗਏ ਸਨ। ਪਰ ਹੁਣ ਇਨ੍ਹਾਂ ਨਵੇਂ ਨੋਟਾਂ ਵਿੱਚੋਂ 2,000 ਰੁਪਏ ਦੇ ਨੋਟਾਂ ਨੂੰ ਹੌਲੀ-ਹੌਲੀ ਦੇਸ਼ ਦੀ ਕਰੰਸੀ ਵਿਚੋਂ ਬਾਹਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਤਕਰੀਬਨ ਦੋ ਸਾਲਾਂ ਦੌਰਾਨ ਆਰਬੀਆਈ ਨੇ ਨਵੇਂ ਨੋਟਾਂ ਦੀ ਛਪਾਈ ਦਾ ਆਰਡਰ ਨਹੀਂ ਦਿੱਤਾ ਹੈ।
ਜਿਸ ਦਾ ਨਤੀਜਾ ਇਹ ਹੈ ਕਿ ਦੇਸ਼ ਦੇ ਵਿਚ ਮੌਜੂਦਾ ਸਮੇਂ ਚੱਲ ਰਹੇ 2,000 ਰੁਪਏ ਦੇ ਨੋਟਾਂ ਦੀ ਗਿਣਤੀ ਦੇ ਵਿੱਚ 1.26 ਫੀਸਦੀ ਦੀ ਗਿਰਾਵਟ ਦੇ ਨਾਲ ਇਹ ਗਿਣਤੀ ਹੁਣ 2.01 ਫੀਸਦੀ ਰਹਿ ਗਈ ਹੈ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਘੱਟ ਸਕਦੀ ਹੈ। ਓਧਰ ਇਸ ਸਬੰਧੀ ਲੋਕ ਸਭਾ ਵਿੱਚ ਇੱਕ ਲਿਖਤ ਪ੍ਰਸ਼ਨ ਦੇ ਜਵਾਬ ਵਿਚ ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ 2,000 ਰੁਪਏ ਦੇ 336.2 ਕਰੋੜ ਨੋਟ 23 ਮਾਰਚ 2018 ਨੂੰ ਸਰਕੂਲੇਸ਼ਨ ਵਿਚ ਸਨ ਜੋ 26 ਫਰਵਰੀ 2021 ਨੂੰ ਘੱਟ ਕੇ 249.9 ਕਰੋੜ ਰਹਿ ਗਏ ਹਨ।
ਠਾਕੁਰ ਨੇ ਦੱਸਿਆ ਕਿ ਕਿਸ ਮੁੱਲ ਦੇ ਕਿੰਨੇ ਨੋਟ ਛਪਾਏ ਜਾਣੇ ਹਨ ਇਸ ਦਾ ਫੈਸਲਾ ਆਰਬੀਆਈ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਂਦਾ ਹੈ। ਪਰ ਪਿਛਲੇ ਦੋ ਸਾਲਾਂ ਤੋਂ ਨੋਟਾਂ ਦੀ ਨਵੀਂ ਛਪਾਈ ਨਾ ਕੀਤੇ ਜਾਣ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੌਲੀ-ਹੌਲੀ 2,000 ਦੇ ਨੋਟ ਬਜ਼ਾਰ ਵਿਚੋਂ ਰਿਜ਼ਰਵ ਬੈਂਕ ਵੱਲੋਂ ਵਾਪਸ ਲੈ ਲਏ ਜਾਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …