ਕਨੇਡਾ ਜਾਣ ਵਾਲਿਆਂ ਲਈ ਅੱਤ ਜਰੂਰੀ ਜਾਣਕਾਰੀ
ਆਸਟ੍ਰੇਲੀਆ ਤੇ ਯੂਕੇ ਦੇ ਵਿਦਿਆਰਥੀ ਵੀਜੇ ਦੇ ਨਾਲ-ਨਾਲ ਸਪਾਊਸ (ਸਟੂਡੈਂਟ ਦਾ ਪਤੀ ਜਾਂ ਪਤਨੀ) ਨਾਲ ਜਾ ਸਕਦਾ ਹੈ। ਇਹ ਸਹੂਲਤ ਕੈਨੇਡਾ ਲਈ ਵੀ ਹੈ। ਵਿਦਿਆਰਥੀ ਦੇ ਨਾਲ ਉਸਦਾ ਸਪਾਊਸ ਵੀ ਕੈਨੇਡਾ ਜਾ ਸਕਦਾ ਹੈ ਅਤੇ ਦੋਹਾਂ ਦੇ ਬੱਚੇ ਵੀ। ਵਿਦਿਆਰਥੀ ਨੂੰ ਸਟੱਡੀ ਪਰਮਿਟ ਮਿਲਦਾ ਹੈ ਜਿਵੇਂ ਆਮ ਸਟੂਡੈਂਟ ਨੂੰ ਮਿਲਦਾ ਹੈ,
ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੱਚਿਆਂ ਨੂੰ ਵਿਜਿਟਰ ਵੀਜ਼ਾ। ਬੱਚਿਆਂ ਦਾ ਵਿਜਿਟਰ ਵੀਜ਼ਾ ਵੀ ਕੈਨੇਡਾ ਜਾ ਕੇ ਸਟੱਡੀ ਪਰਮਿਟ ਵਿੱਚ ਬਦਲਿਆ ਜਾ ਸਕਦਾ ਹੈ। ਇਸ ਤੱਥ ਤੋਂ ਜਿਥੇ ਪੰਜਾਬ ਦੇ ਬਹੁਤੇ ਏਜੰਟ ਵੀ ਬੇl -ਇ -ਲ -ਮੇ ਹਨ, ਉਥੇ ਸਟੂਡੈਂਟ ਤਾਂ ਬਿਲਕੁਲ ਹਨੇਰੇ ਵਿੱਚ ਹੀ ਹਨ।
ਵਿਦਿਆਰਥੀ ਦੇ ਨਾਲ ਸਪਾਊਸ ਤੇ ਬੱਚਿਆਂ ਦਾ ਵੀਜਾ ਅਪਲਾਈ ਕਰਨ ਦਾ ਤਰੀਕਾ
ਇਹ ਦੋ ਤਰ੍ਹਾਂ ਨਾਲ ਹੋ ਸਕਦਾ ਹੈ। ਪਹਿਲਾ ਤਰੀਕਾ ਵਿਦਿਆਰਥੀ ਦੇ ਨਾਲ ਹੀ ਸਪਾਊਸ ਤੇ ਬੱਚਿਆਂ ਦੀ ਫਾਈਲ ਲੱਗ ਜਾਂਦੀ ਹੈ। ਪਹਿਲਾਂ ਵਿਦਿਆਰਥੀ ਦਾ ਵੀਜ਼ਾ ਮਨਜੂਰ ਹੁੰਦਾ ਹੈ ਤੇ ਫਿਰ ਸਪਾਊਸ ਤੇ ਬੱਚਿਆਂ ਦਾ। ਦੂਸਰਾ ਤਰੀਕਾ ਹੈ ਕਿ ਪਹਿਲਾਂ ਵਿਦਿਆਰਥੀ ਦਾ ਇਕੱਲੇ ਦਾ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ ਤੇ ਅਰਜੀ ਮਨਜੂਰ ਹੋਣ ਤੋਂ ਬਾਅਦ ਸਪਾਊਸ ਤੇ ਬੱਚਿਆਂ ਦੀ ਅਰਜੀ ਬਾਅਦ ਵਿੱਚ ਲਗਾਈ ਜਾਂਦੀ ਹੈ ਤੇ ਸਾਰਾ ਟੱਬਰ ਇਕੱਠਿਆਂ ਹੀ ਜਹਾਜ਼ ਚੜ੍ਹ ਸਕਦਾ ਹੈ।
ਜਿੰਨਾ ਪੁਰਾਣਾ ਵਿਆਹ, ਉਨੇ ਵੱਧ Chances
ਵਿਦਿਆਰਥੀ ਸਪਾਊਸ ਵੀਜ਼ੇ ਵਿੱਚ ਵੀਜ਼ਾ ਅਫਸਰ ਵੱਲੋਂ ਵਿਆਹ ਦੀ ਵੈਧਤਾ ’ਤੇ ਸ਼ੱ- lਕ ਪ੍ਰਗਟ ਕੀਤਾ ਜਾ ਸਕਦਾ ਹੈ। ਜੇ ਵਿਆਹ ਇੱਕ ਸਾਲ ਤੋਂ ਘੱਟ ਪੁਰਾਣਾ ਹੈ। ਪਰ ਜੇ ਵਿਆਹ ਦੇ ਪੁਖਤਾ ਸਬੂਤ ਅਤੇ ਬਹੁਤ ਸਾਰੀਆਂ ਫੋਟੋਆਂ ਲਗਾਈਆਂ ਜਾਣ ਤਾਂ ਅਜਿਹੀ ਨੌਬਤ ਨਹੀਂ ਆਉਂਦੀ। ਫਿਰ ਵੀ ਜਿੰਨਾ ਵੀ ਪੁਰਾਣਾ ਵਿਆਹ ਹੋਵੇਗਾ, ਉਨੇ ਹੀ ਵੀਜ਼ੇ ਦੇ ਵੱਧ ਚਾਂਸ ਹੋਣਗੇ। ਜੇਕਰ ਦੋਹਾਂ ਦੇ ਬੱਚੇ ਹੋਣਗੇ ਤਾਂ ਫਿਰ ਵੀਜ਼ੇ ਵਿੱਚ ਅ ੜ-ਚ lਣ ਆਉਣ ਦੀ ਕੋਈ ਬਹੁਤੀ ਸੰਭਾਵਨਾ ਨਹੀਂ।
ਮੁੰਡੇ ਵਾਲਿਆਂ ਵੱਲੋਂ ਖਰਚਾ ਕਰਨ ਦਾ ਰੁ -ਝਾ -ਨ
ਕੁੜੀਆਂ ਹੁਸ਼ਿਆਰ ਹੁੰਦੀਆਂ ਹਨ ਤੇ IELTS ਵਿੱਚੋਂ ਚੰਗੇ ਬੈਂਡ ਲੈ ਲੈਂਦੀਆਂ ਹਨ। ਪੰਜਾਬ ਵਿੱਚ ਰੁ – ਝਾ – ਨ ਬਣ ਚੁੱਕਾ ਹੈ ਕਿ ਚੰਗੇ ਬੈਂਡ ਵਾਲੀਆਂ ਕੁੜੀਆਂ ਲੱਭ ਕੇ ਪੜ੍ਹਾਈ ਦਾ ਖਰਚਾ ਮੁੰਡੇ ਵਾਲਿਆਂ ਵੱਲੋਂ ਕੀਤਾ ਜਾਂਦਾ ਹੈ ਤੇ ਆਮ ਤੌਰ ਤੇ ਵਿਆਹ ਵੀ ਪੱਕਾ ਹੀ ਹੁੰਦਾ ਹੈ। ਕੁਝ ਕੇਸਾਂ ਵਿੱਚ ਬ-ਣਾ-ਉl ਟੀ ਵਿਆਹ ਵੀ ਕੀਤਾ ਜਾਂਦਾ ਹੈ।
ਕੁੜੀਆਂ ਦੇ ਮੁੱਕਰ ਜਾਣ ਦਾ ਡਰ
ਬਹੁਤੇ ਕੇਸਾਂ ਵਿੱਚ ਤਾਂ ਕੁੜੀਆਂ ਕੈਨੇਡਾ ਜਾ ਕੇ ਆਪਣੇ ਪਤੀ ਨੂੰ ਓਪਨ ਵਰਕ ਪਰਮਿਟ ’ਤੇ ਬੁਲਾ ਲੈਂਦੀਆਂ ਹਨ ਪਰ ਕੁਝ ਕੇਸਾਂ ਵਿੱਚ ਕੁੜੀਆਂ ਦੇ ਮੁੱ-ਕ lਰ ਜਾਣ ਦੇ ਕੇਸ ਵੀ ਸਾਹਮਣੇ ਆਏ ਹਨ। ਕੈਨੇਡਾ ਪਹੁੰਚ ਕੇ ਕੁੜੀ ਆਤਮ ਨਿਰਭਰ ਹੋਣ ਤੋਂ ਬਾਅਦ ਮੁੰਡੇ ਨਾਲ ਕੋਈ ਰਿਸ਼ਤਾ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ। ਅਜਿਹੇ ਵਿੱਚ ਮੁੰਡੇ ਵਾਲਿਆਂ ਦਾ ਝੁੱ-ਗਾ ਚੌੜ ਹੋ ਜਾਂਦਾ ਹੈ ਅਤੇ ਮੁੰਡਾ ਕੈਨੇਡਾ ਨਹੀਂ ਪਹੁੰਚਦਾ।ਵਿਦਿਆਰਥੀ ਦੇ ਨਾਲ ਹੀ ਸਪਾਊਸ ਜਾ ਵੀਜ਼ਾ ਲਵਾ ਕੇ ਇਸ ਤੋਂ ਬਚਿਆ ਜਾ ਸਕਦਾ ਹੈ ਤੇ ਮੁੰਡਾ ਸੁੱਖੀਂ-ਸਾਂਦੀਂ ਕੈਨੇਡਾ ਪਹੁੰਚ ਜਾਂਦਾ ਹੈ।
1. ਜਿੰਨੀ ਤਾਰੀਕ ਤੱਕ ਵਿਦਿਆਰਥੀ ਦਾ ਵੀਜ਼ਾ, ਉਥੋਂ ਤੱਕ ਹੀ ਲੱਗਦਾ ਹੈ ਸਪਾਊਸ ਤੇ ਬੱਚਿਆਂ ਦਾ ਵੀਜ਼ਾ। 2. ਵਿਦਿਆਰਥੀ ਤੇ ਸਪਾਊਸ ਦੀ ਉਮਰ ਦਾ ਫਰਕ ਨਹੀਂ ਹੋਣਾ ਚਾਹੀਦਾ, 7 ਸਾਲ ਤੋਂ ਵੱਧ। 3. ਵਿਆਹ ਦੇ ਸਬੂਤਾਂ ਦੇ ਨਾਲ-ਨਾਲ ਇਕੱਠੇ ਰਹਿਣ ਦੇ ਸਬੂਤ ਵੀ ਲਾਉਣੇ ਜ਼ਰੂਰੀ।
4. ਵਿਦਿਆਰਥੀ ਦੀ ਫਾਈਲ ਵਿੱਚ ਵਿਆਹ ਦਾ ਸਰਟੀਫਿਕੇਟ ਲਗਾਉਣਾ ਜ਼ਰੂਰੀ। 5. ਸੇਵਿੰਗ ਖਾਤਿਆਂ ਵਿੱਚ ਫੰਡ ਦਿਖਾਉਣਾ ਲਾਜ਼ਮੀ ਤੇ ਫੰਡਾਂ ਦਾ ਸ੍ਰੋਤ ਵੀ ਸਪੱਸ਼ਟ ਕਰਨਾ ਲਾਜ਼ਮੀ। 6. ਸਪਾਊਸ ਦੀ ਪੜ੍ਹਾਈ ਤੇ ਕੰਮ ਦਾ ਤਜਰਬਾ “ਸਕਿੱਲਡ” ਹੋਵੇ ਤਾਂ ਫਾਇਦੇਮੰਦ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …