Breaking News

ਪੰਜਾਬ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੁਣ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਵਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਸਰਕਾਰ ਗਹਿਰੀ ਚਿੰਤਾ ਵਿੱਚ ਹੈ। ਜਿੱਥੇ ਵੈਕਸੀਨ ਦੇ ਆਉਣ ਨਾਲ ਕਰੋਨਾ ਦੇ ਖਤਮ ਹੋਣ ਦੀ ਉਮੀਦ ਸਾਹਮਣੇ ਆ ਰਹੀ ਸੀ। ਉੱਥੇ ਹੀ ਫਿਰ ਕਰੋਨਾ ਦੀ ਅਗਲੀ ਲਹਿਰ ਨੇ ਜ਼ੋਰ ਫੜ ਲਿਆ ਹੈ। ਕਰੋਨਾ ਕੇਸਾਂ ਵਿੱਚ ਆਏ ਦਿਨ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਸਾਰੀ ਦੁਨੀਆਂ ਡਰ ਦੇ ਸਾਏ ਹੇਠ ਜੀ ਰਹੀ ਹੈ।ਬੱਚਿਆ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਪ੍ਰੀ ਪ੍ਰਾਇਮਰੀ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਤੋਂ ਛੁੱਟੀ ਕਰ ਦਿੱਤੀ ਗਈ ਸੀ।

ਉਥੇ ਹੀ ਅਧਿਆਪਕਾਂ ਨੂੰ ਸਕੂਲ ਲਗਾਤਾਰ ਆਉਣ ਅਤੇ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਤਾਂ ਜੋ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਿਆ ਜਾ ਸਕੇ। ਹੁਣ ਪੰਜਾਬ ਵਿੱਚ ਵਿਦਿਆਰਥੀਆਂ ਲਈ ਇਕ ਵੱਡਾ ਐਲਾਨ ਹੋਇਆ ਹੈ। ਕਰੋਨਾ ਦੇ ਵਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਵਿਦਿਆਰਥੀਆਂ ਦੇ ਸਕੂਲ ਆਉਣ ਤੇ ਪਾਬੰਦੀ ਲਗਾਈ ਗਈ ਸੀ। ਉਥੇ ਹੀ ਅਧਿਆਪਕਾਂ ਨੂੰ ਸਕੂਲ ਆ ਕੇ ਬੱਚਿਆਂ ਦੀਆਂ ਕਲਾਸਾਂ ਆਨਲਾਇਨ ਜਾਰੀ ਰੱਖਣ ਦੇ ਆਦੇਸ਼ ਵੀ ਦਿੱਤੇ ਗਏ ਸਨ।

ਹੁਣ ਸਿੱਖਿਆ ਵਿਭਾਗ ਵੀ ਸਕੂਲਾਂ ਵਿਚ ਦਿਨੋਂ-ਦਿਨ ਵਧ ਰਹੇ ਕੋਰੋਨਿਆਂ ਦੇ ਮਾਮਲਿਆਂ ਨੂੰ ਲੈ ਕੇ ਚਿੰਤਤ ਹੋ ਗਿਆ ਹੈ। ਇਹੀ ਕਾਰਨ ਹੈ ਕਿ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਵਿਭਾਗ ਨੇ ਪ੍ਰੀਖਿਆਵਾਂ ਦੀ ਤਿਆਰੀ ਦਾ ਹਵਾਲਾ ਦਿੰਦੇ ਹੋਏ ਕੁਝ ਅੰਸ਼ ਤਿਆਰ ਕੀਤੇ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਉੱਪਰ ਅਸਰ ਨਾ ਪੈ ਸਕੇ। ਵਿਭਾਗ ਨੇ ਵੱਖ ਵੱਖ ਕਲਾਸਾਂ ਦੇ ਪ੍ਰੀਖਿਆ ਸਮੇਂ ਵਿੱਚ ਅੰਸ਼ਕ ਤਬਦੀਲੀਆਂ ਵੀ ਕੀਤੀਆਂ ਹਨ ਤਾਂ ਜੋ ਪ੍ਰੀਖਿਆ ਦੌਰਾਨ ਸਕੂਲ ‘ਚ ਭੀੜ ਨਾ ਪਵੇ। ਇਸ ਲਈ ਗੈਰ ਬੋਰਡ ਦੀਆਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਮਾਰਚ ਤੋਂ ਸਰਕਾਰੀ ਸਕੂਲਾਂ ਵਿਚ ਸ਼ੁਰੂ ਹੋ ਰਹੀਆਂ ਹਨ।

ਪ੍ਰੀਖਿਆਵਾਂ ਲੈਣ ਲਈ ਵਿਭਾਗ ਵੱਲੋਂ ਸੂਚੀ ਜਾਰੀ ਕੀਤੀ ਗਈ ਹੈ। ਜਿਸ ਦੇ ਅਨੁਸਾਰ ਤੀਸਰੀ, ਚੌਥੀ, 6 ਵੀਂ, 11 ਵੀਂ ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ 12 ਵਜੇ ਤੱਕ ਲਈ ਜਾਵੇਗੀ। ਜਦੋਂ ਕਿ ਪਹਿਲੀ ਅਤੇ ਦੂਜੀ ਜਮਾਤ ਦਾ ਸਮਾਂ ਦੁਪਹਿਰ 12:20 ਤੋਂ ਦੁਪਹਿਰ 2.20 ਵਜੇ ਤੱਕ ਹੋਵੇਗਾ। ਸੱਤਵੇਂ ਅਤੇ 9 ਵੀ ਕਲਾਸ ਦਾ ਸਮਾਂ ਦੁਪਹਿਰ 12:20 ਤੋਂ ਦੁਪਹਿਰ 2:30 ਵਜੇ ਤੱਕ ਹੈ। ਇਸਦੇ ਅਨੁਸਾਰ ਬੱਚੇ ਪ੍ਰੀਖਿਆਵਾਂ ਦੇ ਸਕਦੇ ਹਨ ਅਤੇ ਕਰੋਨਾ ਦੇ ਪ੍ਰਭਾਵ ਤੋਂ ਵੀ ਬਚੇ ਰਹਿਣਗੇ। ਵੱਖ-ਵੱਖ ਪ੍ਰੀਖਿਆ ਦੀ ਸਮਾਂ ਸਾਰਨੀ ਅਨੁਸਾਰ ਸਕੂਲਾਂ ਵਿੱਚ ਬੱਚਿਆਂ ਦੀ ਭੀੜ ਵੀ ਜਮ੍ਹਾਂ ਨਹੀਂ ਹੋ ਸਕੇਗੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …