ਆਈ ਤਾਜਾ ਵੱਡੀ ਖਬਰ
ਪੰਜਾਬ ਚ ਜਦੋਂ ਦੇ ਸਕੂਲ ਖੁੱਲੇ ਨੇ ਉਦੋਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਅਧਿਆਪਕ ਵੀ ਚਿੰਤਾ ਚ ਪਏ ਹੋਏ ਨੇ ਕਿ ਬੱਚਿਆਂ ਦੀ ਸਿਹਤ ਦੇ ਨਾਲ ਨਾਲ ਪੜਾਈ ਤੇ ਵੀ ਅਸਰ ਪੈ ਰਿਹਾ ਹੈ | ਲਗਾਤਾਰ ਮਾਮਲੇ ਸਾਹਮਣੇ ਆਉਣ ਨਾਲ ਹਰ ਪਾਸੇ ਹੜਕੰਪ ਮਚਿਆ ਹੋਇਆ ਹੈ | ਜਿਕਰ ਯੋਗ ਹੈ ਕਿ ਸਰਕਾਰੀ ਸਕੂਲ ਦੇ ਵੱਧ ਮਾਮਲੇ ਸਾਹਮਣੇ ਆ ਰਹੇ ਨੇ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਨਿਜੀ ਸਕੂਲਾਂ ਦੀ ਤੇ ਉਹਨਾਂ ਦਾ ਬਚਾਅ ਹੈ |
ਹੁਣ ਫਿਰ ਇਕ ਸਰਕਾਰੀ ਸਕੂਲ ਦੇ ਕੁੱਝ ਬੱਚੇ ਕੋਰੋਨਾ ਵਾਇਰਸ ਦੀ ਚਪੇਟ ਚ ਆ ਗਏ ਨੇ ਜਿਸ ਤੋਂ ਬਾਅਦ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਚੁੱਕੀ ਹੈ | ਦਸਣਾ ਬਣਦਾ ਹੈ ਕਿ ਇਕ ਸਰਕਾਰੀ ਸਕੂਲ ਦੇ 12 ਵਿਦਿਆਰਥੀ ਕੋਰੋਨਾ ਪੌਜੇਟਿਵ ਪਾਏ ਗਏ ਨੇ, ਜਿਸਤੋਂ ਬਾਅਦ ਹਰ ਪਾਸੇ ਹੜਕੰਪ ਮੱਚ ਚੁੱਕਾ ਹੈ | ਨੰਗਲ ਦੇ ਨਾਲ ਲੱਗਦੇ ਪਿੰਡ ਕਥੇੜਾ ਸਰਕਾਰੀ ਸਕੂਲ ਤੋਂ ਇਹ ਹੁਣ ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ 12 ਵਿਦਿਆਰਥੀ ਵਾਇਰਸ ਦਾ ਸ਼ਿਕਾਰ ਹੋਏ ਨੇ |
ਪੰਜਾਬ ਚ ਲਗਾਤਰ ਮਾਮਲੇ ਵੱਧ ਰਹੇ ਨੇ ਅਤੇ ਸਭ ਤੋਂ ਵੱਧ ਮਾਮਲੇ ਸਕੂਲਾਂ ਤੋਂ ਸਾਹਮਣੇ ਆ ਰਹੇ ਨੇ | ਸਾਰੇ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ ਤਾਂ ਜੋ ਬਾਕੀ ਬੱਚਿਆਂ ਦਾ ਬਚਾ ਹੋ ਸਕੇ | ਬੱਚਿਆਂ ਨੂੰ ਮਾਸਕ ਪਹਿਨਣ ਲਈ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਦਾ ਬੁਖਾਰ ਵੀ ਚੈੱਕ ਕੀਤਾ ਜਾ ਰਿਹਾ ਹੈ | ਇਹ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਫਿਲਹਾਲ ਬੱਚਿਆਂ ਦੇ ਨਾਲ ਨਾਲ ਪਰਿਵਾਰਿਕ ਮੈਂਬਰ ਅਤੇ ਅਧਿਆਪਕਾਂ ਨੂੰ ਵੀ ਚਿੰਤਾ ਪਈ ਹੋਈ ਹੈ
ਫਿਲਹਾਲ ਇਥੇ ਬੇਹੱਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਪਿੰਡ ਕਥੇੜਾ ਸਕੂਲ ਦੇ ਦਸਵੀਂ ਤੋਂ ਲੈ ਕੇ ਬਾਰਵੀਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਸੀ ,ਜਿਨ੍ਹਾਂ ਦੀ ਰਿਪੋਰਟ ਕੱਲ੍ਹ ਰਾਤ ਆ ਗਈ ਸੀ | ਸਿਹਤ ਵਿਭਾਗ ਦੀ ਟੀਮ ਵੱਲੋਂ ਬਾਕੀ ਰਿਹ ਗਏ ਵਿਦਿਆਰਥੀਆਂ ਦੇ ਵੀ ਟੈਸਟ ਕੀਤੇ ਜਾਣਗੇ ਅਜਿਹਾ ਉਹਨਾਂ ਵਲੋਂ ਦੱਸਿਆ ਗਿਆ ਹੈ | ਜਿਕਰ ਯੋਗ ਹੈ ਕਿ ਵਿਦਿਆਰਥੀਆਂ ਨੂੰ ਬਾਰ ਬਾਰ ਇਸ ਵਾਇਰਸ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …