ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਆਏ ਦਿਨ ਹੀ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਹੋਣ ਵਾਲੇ ਹਾਦਸਿਆਂ ਵਿੱਚ ਨੌਜਵਾਨਾਂ ਦੀਆਂ ਮੌ-ਤਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਅਜਿਹੇ ਹੋਣ ਵਾਲੇ ਹਾਦਸਿਆਂ ਨੂੰ ਵੇਖ ਕੇ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਹਨ। ਘਰ ਤੋਂ ਬਾਹਰ ਗਿਆ ਹੋਇਆ ਇਨਸਾਨ ਕਦੋਂ ਕਿਸੇ ਅਣਹੋਣੀ ਦਾ ਸ਼ਿ-ਕਾ-ਰ ਹੋ ਜਾਵੇ, ਕੁੱਝ ਪਤਾ ਨਹੀਂ ਚਲਦਾ। ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆਉਂਦੇ ਹਨ।
ਜਿੱਥੇ ਲੋਕ ਆਪਣੇ ਘਰ ਤੋਂ ਖੁਸ਼ੀ-ਖੁਸ਼ੀ ਕੰਮ ਲਈ ਜਾਂਦੇ ਹਨ ਤੇ ਵਾਪਸ ਉਨ੍ਹਾਂ ਦੀ ਲਾ-ਸ਼ ਆਉਂਦੀ ਹੈ। ਹਰ ਰੋਜ਼ ਹੀ ਹੋਣ ਵਾਲੇ ਅਜਿਹੇ ਹਾਦਸਿਆਂ ਦਾ ਦੇਸ਼ ਦੇ ਹਲਾਤਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ। ਪੰਜਾਬ ਅੰਦਰ ਪਹਿਲਾਂ ਹੀ ਕਰੋਨਾ ਦੇ ਚੱਲਦੇ ਬਹੁਤ ਸਾਰੇ ਲੋਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ ਤੇ ਉਸ ਤੋਂ ਇਲਾਵਾ ਹੋਣ ਵਾਲੇ ਹਾਦਸਿਆਂ ਵਿੱਚ ਵੀ ਲੱਖਾਂ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਹੁਣ ਮੇਕਅਪ ਦਾ ਕੰਮ ਕਰਨ ਵਾਲੀ ਕੁੜੀ ਦੀ ਹੋਈ ਮੌਤ ਨੂੰ ਦੇਖ ਕੇ ਲੋਕਾਂ ਦੀਆਂ ਧਾ-ਹਾਂ ਨਿਕਲ ਗਈਆਂ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਖੰਨਾ ਦੇ ਅਮਲੋਹ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਕੱਲ ਰਾਤ ਕਰੀਬ 8 ਵਜੇ ਇਕ ਟਰੱਕ ਵਲੋ ਇਕ ਸਕੂਟਰੀ ਸਵਾਰ ਨੌਜਵਾਨ ਲੜਕੀ ਨੂੰ ਕੁ-ਚ-ਲ ਦਿੱਤਾ। ਇਸ ਹਾਦਸੇ ਵਿੱਚ 33 ਸਾਲਾ ਰਮਨਦੀਪ ਕੌਰ ਸਪੁੱਤਰੀ ਸਵਰਗੀ ਗੁਰਨਾਮ ਸਿੰਘ ਵਾਸੀ ਖੁਮਣਾ ,ਥਾਣਾ ਅਮਲੋਹ ਦੀ ਮੌਕੇ ਤੇ ਹੀ ਮੌ-ਤ ਹੋ ਗਈ। ਲੜਕੀ ਦੇ ਭਰਾ ਵੱਲੋਂ ਦੱਸਣ ਤੇ ਪਤਾ ਲੱਗਾ ਹੈ ਕਿ ਇਹ ਲੜਕੀ ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਖੇ ਇਕ ਦੁਕਾਨ ਤੇ ਮੇਕਅਪ ਕਰਨ ਦਾ ਕੰਮ ਕਰਦੀ ਸੀ।
ਜਦੋਂ ਰਮਨਦੀਪ ਕੌਰ ਆਪਣੀ ਸਕੂਟਰੀ ਤੇ ਵਾਪਸ ਆਪਣੇ ਘਰ ਜਾ ਰਹੀ ਸੀ ਤਾਂ ਅਮਲੋਹ ਰੋਡ ਗਲਵਡੀ ਨੇੜੇ ਸੀਤਲਾ ਮਾਤਾ ਮੰਦਰ ਕੋਲ ਪੁੱਜੀ ਤਾਂ ਇਕ ਟਰੱਕ ਨੇ ਉਸ ਨੂੰ ਟੱਕਰ ਮਾ-ਰੀ ਜਿਸ ਕਾਰਣ ਉਹ ਟਰੱਕ ਦੇ ਟਾਇਰ ਹੇਠ ਆ ਗਈ। ਇਹ ਘਟਨਾ ਕਿੰਨੀ ਦ-ਰ-ਦ-ਨਾ-ਕ ਸੀ ਕਿ ਉੱਥੇ ਵੇਖਣ ਵਾਲੇ ਸਾਰੇ ਲੋਕ ਗਹਿਰੇ ਸਦਮੇ ਵਿਚ ਆ ਗਏ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਲਾ-ਸ਼ ਨੂੰ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਟਰੱਕ ਚਾਲਕ ਦੇ ਖਿ-ਲਾ-ਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …