ਆਈ ਤਾਜਾ ਵੱਡੀ ਖਬਰ
ਆਖਿਰ ਅਜਿਹਾ ਕਿ ਹੋਇਆ ਹੋਵੇਗਾ ਜਿਸਦੀ ਵਧਾਈ ਦੇਸ਼ ਦੇ ਪ੍ਰਧਾਨਮੰਤਰੀ ਵਲੋਂ ਪੰਜਾਬ ਦੇ ਮੁੱਖਮੰਤਰੀ ਨੂੰ ਦਿੱਤੀ ਗਈ | ਪ੍ਰਧਾਨਮੰਤਰੀ ਵਲੋਂ ਬਾਕਾਇਦਾ ਟਵੀਟ ਕਰਕੇ ਇਸਦੀ ਵਧਾਈ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀ ਗਈ ਹੈ | ਹਰ ਇੱਕ ਦੇ ਵਿੱਚ ਹੁਣ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਪ੍ਰਧਾਨਮੰਤਰੀ ਦੇ ਇਸ ਟਵੀਟ ਦੀ ਹਰ ਪਾਸੇ ਹੁਣ ਚਰਚਾ ਹੋਣੀ ਸ਼ੁਰੂ ਹੋ ਗਈ ਹੈ ,ਹਰ ਕੋਈ ਹੁਣ ਉਹਨਾਂ ਦੇ ਇਸ ਟਵੀਟ ਨੂੰ ਲੈਕੇ ਵਿਚਾਰ ਕਰ ਰਿਹਾ ਹੈ | ਕਿਹਾ ਜਾਂਦਾ ਹੈ ਸਿਆਸਤ ਤੋਂ ਬਾਅਦ ਹਰ ਕੋਈ ਹਰ ਇੱਕ ਸ਼ਖਸ ਨਾਲ ਆਪਣਾ ਪ੍ਰੇਮ ਨਿਭਾਉਂਦਾ ਹੈ , ਅਜਿਹਾ ਹੀ ਕੁੱਝ ਹੁਣ ਪ੍ਰਧਾਨਮੰਤਰੀ ਦੇ ਟਵੀਟ ਤੋਂ ਬਾਅਦ ਵੇਖਣ ਨੂੰ ਮਿਲਿਆ ਹੈ |
ਦਰਅਸਲ ਅੱਜ ਪੰਜਾਬ ਸੂਬੇ ਦੇ ਮੁੱਖਮੰਤਰੀ ਦਾ ਜਨਮਦਿਨ ਹੈ , ਜਿਸਦੀ ਉਹਨਾਂ ਨੂੰ ਦੇਸ਼ ਦੇ ਪ੍ਰਧਾਨਮੰਤਰੀ ਵਲੋਂ ਵਧੀਆ ਮਿਲੀ ਹੈ | ਪ੍ਰਧਾਨਮੰਤਰੀ ਦਾ ਇੱਕ ਟਵੀਟ ਆਇਆ ਹੈ ਜਿਸ ਚ ਉਹਨਾਂ ਨੇ ਕੈਪਟਨ ਨੂੰ ਉਹਨਾਂ ਦੇ ਜਨਮਦਿਨ ਤੇ ਵਧਾਈ ਦਿੱਤੀ ਹੈ | ਕੈਪਟਨ ਅਮਰਿੰਦਰ ਸਿੰਘ ਅੱਜ 79 ਸਾਲਾਂ ਦੇ ਹੋ ਗਏ ਨੇ ਜਿਸਦੀ ਵਧਾਈ ਪ੍ਰਧਾਨਮੰਤਰੀ ਵਲੋਂ ਦਿੱਤੀ ਗਈ ਹੈ | ਕੈਪਟਨ ਪਟਿਆਲਾ ਰਿਆਸਤ ਦੇ ਸ਼ਾਹੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਨੇ, ਉਹਨਾਂ ਦਾ ਜਨਮ ਸ਼ਾਹੀ ਪਰਿਵਾਰ ਦੇ ਵਿੱਚ ਹੋਇਆ ਹੈ | ਓਧਰ ਦੂਜੇ ਪਾਸੇ ਮੋਦੀ ਨੇ ਟਵੀਟ ਕਰਕੇ ਤੰਦਰੁਸਤ ਅਤੇ ਲੰਬੀ ਉਮਰ ਦੀ ਕਾਮਨਾ ਕੈਪਟਨ ਦੇ ਲਈ ਕੀਤੀ ਹੈ।
ਜਿਕਰਯੋਗ ਹੈ ਕਿ 11 ਮਾਰਚ 1942 ਨੂੰ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਪਟਿਆਲਾ ਰਿਆਸਤ ਦੇ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਸਿਆਸਤ ਚ ਆਪਣਾ ਵੱਖਰਾ ਅਤੇ ਅਹਿਮ ਰੋਲ ਅਦਾ ਕੀਤਾ ਹੈ |ਟਵੀਟ ਚ ਲਿਖਿਆ ਗਿਆ ਹੈ – ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ ਅਜਿਹਾ ਟਵੀਟ ਮੋਦੀ ਦੇ ਵਲੋਂ ਕੀਤਾ ਗਿਆ ਹੈ | ਜਿਸਦੀ ਹੁਣ ਹਰ ਪਾਸੇ ਚਰਚਾ ਸ਼ੁਰੂ ਹੋ ਗਈ ਹੈ |
ਉਹਨਾਂ ਨੂੰ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚੋ ਇੱਕ ਮੰਨਿਆ ਜਾਂਦਾ ਹੈ | ਦਸਣਾ ਬਣਦਾ ਹੈ ਕਿ 1980 ਵਿੱਚ ਉਹ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ | ਆਪ੍ਰੇਸ਼ਨ ਬਲੂ ਸਟਾਰ ਦੀ ਘਟਨਾ ਜਦ ਵਾਪਰੀ ਹੈ ਉਸ ਵੇਲੇ ਕੈਪਟਨ ਨੇ ਵਿਰੋਧ ਚ ਐੱਮ.ਪੀ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਕਾਂਗਰਸ ਛੱਡ ਦਿੱਤੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …