ਆਈ ਤਾਜਾ ਵੱਡੀ ਖਬਰ
ਇਹ ਸਾਰੀ ਦੁਨੀਆਂ ਆਵਾਜਾਈ ਦੇ ਵੱਖ ਵੱਖ ਮਾਰਗ ਰਾਹੀਂ ਇਕ-ਦੂਜੇ ਨਾਲ ਜੁੜੀ ਹੋਈ ਹੈ। ਜਿਸ ਜ਼ਰੀਏ ਲੋਕ ਆਪਣਾ ਸਫ਼ਰ ਤੈਅ ਕਰਦੇ ਹੋਏ ਆਪਣੀ ਮੰਜ਼ਿਲ ਉੱਪਰ ਪੁੱਜਦੇ ਹਨ। ਆਵਾਜਾਈ ਦੇ ਵੱਖ ਵੱਖ ਰਸਤਿਆਂ ਰਾਹੀਂ ਸਫਰ ਕਰਨ ਦਾ ਆਪਣਾ ਹੀ ਇਕ ਮਨਮੋਹਕ ਨਜ਼ਾਰਾ ਹੁੰਦਾ ਹੈ। ਜਿੱਥੇ ਸੜਕ ਮਾਰਗ ਅਤੇ ਰੇਲ ਮਾਰਗ ਰਾਹੀਂ ਅਸੀਂ ਆਪਣੇ ਨ-ਜ਼-ਦੀ-ਕੀ ਜਾਂ ਘੱਟ ਦੂਰੀ ਵਾਲੀਆਂ ਮੰਜ਼ਿਲਾਂ ਨੂੰ ਤੈਅ ਕਰਦੇ ਹਾਂ ਉਥੇ ਹੀ ਅਸੀਂ ਹਵਾਈ ਸਫ਼ਰ ਰਾਹੀਂ ਦੁਰੇਡੇ ਰਸਤਿਆਂ ਨੂੰ ਸਰ ਕਰਦੇ ਹੋਏ ਆਪਣੀ ਮੰਜ਼ਿਲ ਉਪਰ ਪਹੁੰਚਦੇ ਹਾਂ।
ਪੰਜਾਬ ਸੂਬੇ ਦੇ ਵਿਚ ਮੌਜੂਦਾ ਸਮੇਂ ਕਈ ਹਵਾਈ ਅੱਡੇ ਹਨ ਜਿਨਾਂ ਉਪਰੋ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਉਡਾਨਾਂ ਨੂੰ ਚਲਾਇਆ ਜਾਂਦਾ ਹੈ। ਪਰ ਇੱਥੇ ਖੁਸ਼ਖਬਰੀ ਦੁਆਬਾ ਖੇਤਰ ਦੇ ਵਿੱਚ ਰਹਿਣ ਵਾਲੇ ਲੋਕਾਂ ਵਾਸਤੇ ਹੈ ਜਿੱਥੇ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਆਦਮਪੁਰ ਹਵਾਈ ਅੱਡੇ ਨੂੰ ਮੁੰਬਈ ਅਤੇ ਜੈਪੁਰ ਦੇ ਨਾਲ ਹਵਾਈ ਮਾ-ਧਿ-ਅ-ਮ ਰਾਹੀਂ ਜੋੜਿਆ ਜਾਵੇਗਾ। ਪਰ ਇਸ ਦੌਰਾਨ ਸੀਟਾਂ ਦੀ ਗਿਣਤੀ ਘੱਟ ਰਹੇਗੀ। ਉਸ ਦਾ ਕਾਰਨ ਇਹ ਹੈ ਕਿ ਆਦਮਪੁਰ ਹਵਾਈ ਅੱਡੇ ਦੇ ਉੱਪਰ ਸਿਰਫ 75 ਯਾਤਰੀਆਂ ਦੇ ਹੀ ਹਾਲ ਵਿੱਚ ਬੈਠਣ ਦੀ ਸੁਵਿਧਾ ਹੈ।
ਜਿਸ ਕਾਰਨ ਮੈਕਸ਼ਿਫਟ ਆਰੇਂਜਮੈਂਟ ਤਹਿਤ ਲਗਭੱਗ 3 ਸਾਲ ਪਹਿਲਾਂ ਬਣਾਏ ਗਏ ਯਾਤਰੀ ਉਡੀਕ ਹਾਲ ਵਿਚ ਬੋਇੰਗ ਜਾਂ ਏਅਰਬੇਸ ਜਹਾਜ਼ਾਂ ਨੂੰ ਚਲਾਇਆ ਨਹੀਂ ਜਾ ਸਕਦਾ। ਇਨ੍ਹਾਂ ਜਹਾਜ਼ਾਂ ਦੇ ਵਿੱਚ 150 ਤੋਂ ਲੈ ਕੇ 180 ਤੱਕ ਮੁਸਾਫ਼ਰ ਸਫਰ ਕਰ ਸਕਦੇ ਹਨ। ਪਰ ਮੌਜੂਦਾ ਘੜੀ ਵਿਚ ਇੰਨੇ ਜ਼ਿਆਦਾ ਯਾਤਰੀਆਂ ਦੇ ਆਦਮਪੁਰ ਹਵਾਈ ਅੱਡੇ ਦੇ ਯਾਤਰੀ ਹਾਲ ਵਿੱਚ ਬੈਠਣ ਵਾਸਤੇ ਇੰਤਜ਼ਾਮ ਨਹੀਂ। ਫਿਲਹਾਲ ਇੱਥੇ ਨਵੇਂ ਟਰਮੀਨਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਦੀ ਚਾਲ ਕਾਫੀ ਸੁਸਤ ਲੱਗ ਰਹੀ ਹੈ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਨਿਰਮਾਣ ਇਸ ਸਾਲ ਤੱਕ ਪੂਰਾ ਨਹੀਂ ਹੋ ਸਕਦਾ।
ਨਿਰਮਾਣ ਦਾ ਇਹ ਕੰਮ ਆਪਣੇ ਤੈਅ ਕੀਤੇ ਗਏ ਸਮੇਂ ਤੋਂ ਕਾਫੀ ਪਿੱਛੇ ਚੱਲ ਰਿਹਾ ਹੈ। ਪਰ ਉਧਰ ਦੂਜੇ ਪਾਸੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੀ ਮੈਂਬਰਸ਼ਿਪ ਵਾਲੀ ਕਮੇਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਜੂਨ 2021 ਤੱਕ ਨਵੇਂ ਟਰਮੀਨਲ ਦਾ ਕੰਮ ਪੂਰਾ ਹੋ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …