ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਇਹੋ ਜਿਹੇ ਵਾਪਰੇ ਹਾਦਸੇ ਸਾਹਮਣੇ ਆਉਂਦੇ ਹਨ। ਜਿਨ੍ਹਾਂ ਦੇ ਬਾਰੇ ਸੁਣ ਕੇ ਹਰ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਖ਼ੁਸ਼ੀਆਂ ਕਦੋਂ ਗਮ ਵਿੱਚ ਬਦਲ ਜਾਣ ਇਸਦਾ ਕੁਝ ਪਤਾ ਹੀ ਨਹੀਂ ਚਲਦਾ। ਇਨਸਾਨ ਦੀ ਜ਼ਿੰਦਗੀ ਵੀ ਪਾਣੀ ਦੇ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ।
ਇਸ ਸਾਲ ਦੇ ਵਿੱਚ ਤਾਂ ਦੁਖਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਦੇਸ਼ ਵਿਚ ਰੋਜ਼ਾਨਾ ਹੀ ਹੋਣ ਵਾਲੇ ਭਿਆਨਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਅੱਜ ਘਰ ਭੈਣ ਦੀ ਬਾਰਾਤ ਆਉਣੀ ਸੀ। ਭਰਾ ਦੀ ਹੋਈ ਮੌਤ ਕਾਰਨ ਮਾਹੌਲ ਗਮਗੀਨ ਹੋ ਗਿਆ ਹੈ। ਜਿੱਥੇ ਵਿਆਹ ਦੀਆਂ ਖ਼ੁਸ਼ੀਆਂ ਗਮੀ ਵਿੱਚ ਤਬਦੀਲ ਹੋ ਗਈਆਂ ਹਨ। ਇਹ ਸਮਾਂ ਜਿਸ ਨੇ ਸਭ ਨੂੰ ਗ਼ਮਗੀਨ ਕਰ ਕੇ ਰੱਖ ਦਿੱਤਾ ਹੈ। ਇਹ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ। ਜਿੱਥੇ ਅੱਜ ਅਲੀਵਾਲ ਰੋਡ ਤੇ ਪੰਜ ਪੀਰ ਦੇ ਨਜ਼ਦੀਕ ਹੋਏ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇਕ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ।
ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਵਾਂ ਨੌਜਵਾਨਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਜਖਮੀ ਹਾਲਤ ਵਿੱਚ ਲਜਾਇਆ ਗਿਆ। ਜਿੱਥੇ ਨੌਜਵਾਨ ਵਰਿੰਦਰ ਨੂੰ ਹਸਪਤਾਲ ਦੇ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ, ਤੇ ਦੂਜੇ ਨੌਜਵਾਨ ਆਸ਼ੂ ਦੀ ਗੰਭੀਰ ਹਾਲਤ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਮ੍ਰਿਤਕ ਨੌਜਵਾਨ ਵਰਿੰਦਰ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਹੈ ਜੋ ਪਿੱਛੇ ਆਪਣੀ ਪਤਨੀ ਅਤੇ ਅੱਠ ਮਹੀਨੇ ਦਾ ਲੜਕਾ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਧੀਰਾ ਮਸੀਹ ਵਾਸੀ ਸਪਰਾਏ ਨੇੜੇ ਕਲਾਨੌਰ, ਆਪਣੀ ਭੂਆ ਦੀ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਿੰਡ ਕਾਦੀਆਂ ਰਾਜਪੂਤਾ ਵਿਖੇ ਆਇਆ ਹੋਇਆ ਸੀ।
ਜਿੱਥੇ ਉਹ ਵਿਆਹ ਵਾਲੀ ਲੜਕੀ ਦੇ ਮਾਸੀ ਦੇ ਬੇਟੇ ਆਸ਼ੂ ਨਾਲ ਮੋਟਰਸਾਈਕਲ ਤੇ ਬਰਾਤੀਆਂ ਦੀ ਸੇਵਾ ਲਈ ਆ ਰਹੇ ਸਨ। ਤਾਂ ਰਸਤੇ ਵਿੱਚ ਹੀ ਉਨ੍ਹਾਂ ਦੀ ਮੋਟਰਸਾਈਕਲ ਨੂੰ ਕਿਸੇ ਅਣਪਛਾਤੇ ਵਾਹਨ ਵਾਹਨ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਵਿਆਹ ਵਾਲੇ ਘਰ ਵਿੱਚ ਖ਼ੁਸ਼ੀ ਦੀ ਜਗ੍ਹਾ ਸੋਗ ਦਾ ਮਾਹੌਲ ਪੈਦਾ ਹੋ ਗਿਆ। ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …