Breaking News

ਮੌਸਮ ਵਿਭਾਗ ਵਲੋਂ ਮੌਸਮ ਦੀ ਆਈ ਤਾਜਾ ਜਾਣਕਾਰੀ – ਹੋ ਜਾਵੋ ਤਿਆਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਗਈ ਹੈ। ਫਰਵਰੀ ਦੇ ਮਹੀਨੇ ਵਿੱਚ ਹੀ ਲੋਕਾਂ ਨੂੰ ਅਪਰੈਲ-ਮਈ ਦੀ ਗਰਮੀ ਦਾ ਅਹਿਸਾਸ ਹੋ ਗਿਆ ਸੀ। ਮੌਸਮ ਦੀ ਇਕਦਮ ਹੋਈ ਤਬਦੀਲੀ ਨੂੰ ਵੇਖ ਕੇ ਸਭ ਲੋਕ ਹੈਰਾਨ ਹਨ। ਕਿਉਂਕਿ ਲੋਕਾਂ ਵੱਲੋਂ ਆਉਣ ਵਾਲੇ ਮਹੀਨਿਆਂ ਵਿਚੋਂ ਵਧੇਰੇ ਗਰਮੀ ਪੈਣ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ। ਪਹਾੜੀ ਖੇਤਰਾਂ ਵਿਚ ਹੋਈ ਬਰਫ ਬਾਰੀ ਦਾ ਅਸਰ ਮੈਦਾਨੀ ਖੇਤਰਾਂ ਵਿੱਚ ਵੇਖਿਆ ਜਾਂਦਾ ਹੈ। ਪਰ ਇਸ ਵਾਰ ਮੈਦਾਨੀ ਖੇਤਰਾਂ ਵਿੱਚ ਗਰਮੀ ਦਾ ਅਹਿਸਾਸ ਵਧੇਰੇ ਹੋਣ ਲੱਗ ਗਿਆ ਹੈ।

ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਮੌਸਮ ਸਬੰਧੀ ਸਮੇਂ-ਸਮੇਂ ਤੇ ਜਾਣਕਾਰੀ ਦੇਸ਼ ਦੇ ਲੋਕਾਂ ਨੂੰ ਮੁਹਈਆ ਕਰਵਾਈ ਜਾਂਦੀ ਹੈ। ਤਾ ਜੋ ਮੌਸਮ ਨੂੰ ਦੇਖਦੇ ਹੋਏ ਲੋਕ ਅਗਾਊਂ ਹੀ ਆਪਣਾ ਇੰਤਜ਼ਾਮ ਕਰ ਸਕਣ। ਹੁਣ ਮੌਸਮ ਵਿਭਾਗ ਵੱਲੋਂ ਮੌਸਮ ਦੀ ਤਾਜਾ ਜਾਣਕਾਰੀ ਸਾਹਮਣੇ ਆਈ ਹੈ। ਦੇਸ਼ ਅੰਦਰ ਕਈ ਸਾਲਾਂ ਬਾਅਦ ਫਿਰ ਤੋਂ ਤਾਪਮਾਨ ਵਿੱਚ ਤਬਦੀਲੀ ਆਮ ਨਾਲੋਂ ਵਧੇਰੇ ਦੇਖੀ ਜਾ ਰਹੀ ਹੈ। ਉੱਤਰ-ਪੱਛਮੀ ਭਾਰਤ ਵਿਚ ਤਾਪਮਾਨ ਦੇ ਵਧਣ ਦਾ ਇਕ ਵੱਡਾ ਕਾਰਨ ਦੱਖਣੀ ਪੱਛਮੀ ਹਵਾਵਾਂ ਅਤੇ ਮੌਸਮ ਤੰਤਰ ਦੀ ਕਮੀ ਹੈ।

ਸ਼ੁੱਕਰਵਾਰ ਨੂੰ ਹਿਮਾਚਲ ਵਿਚ ਕੁਝ ਥਾਵਾਂ ਤੇ ਬਰਫ ਬਾਰੀ ਹੋਈ। ਜਿਸ ਨਾਲ ਤਾਪਮਾਨ ਆਰਜ਼ੀ ਤੌਰ ਤੇ ਘਟੇਗਾ ਤੇ ਮੁੜ ਤੋਂ ਤਾਪਮਾਨ ਵਿਚ ਵਾਧਾ ਵੇਖਿਆ ਜਾਵੇਗਾ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕਾਂ ਨੇ ਪਹਿਲੀ ਵਾਰ ਗਰਮ ਬਸੰਤ ਦਾ ਸਾਹਮਣਾ ਕੀਤਾ ਹੈ। ਯੂ ਕੇ ਭਾਰਤ ਵਿੱਚ ਗਰਮੀ ਨੇ ਇੱਕ ਦਮ ਦਸਤਕ ਦੇ ਦਿੱਤੀ ਹੈ। ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਮਾਰਚ ਮਹੀਨੇ ਦੀ ਸ਼ੁਰੂ ਆਤ ਤੋਂ ਹੀ ਤਾਪਮਾਨ ਵਿਚ ਵਾਧਾ ਦੇਖਿਆ ਜਾਵੇਗਾ।

ਭਾਰਤੀ ਮੌਸਮ ਵਿਭਾਗ ਦੇ ਖੇਤਰੀ ਵੈਦਰ ਫਾਰਕਾਸਟਿੰਗ ਸੈਂਟਰ ਦੇ ਮੁਖੀ ਕੁਲਦੀਪ ਸ੍ਰੀ ਵਾਸਤਵ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿਚ 4 ਅਤੇ 5 ਮਾਰਚ ਨੂੰ ਉੱਤਰੀ ਮੈਦਾਨਾਂ ਵਿਚ ਵੈਸਟਰਨ ਡਿਸਟਰਬੈਂਸ ਵੱਲੋਂ ਮੌਸਮੀ ਹਿਲਜੁੱਲ ਕੀਤੀ ਜਾਵੇਗੀ। ਜਦੋਂ ਗਰਮੀ ਵੱਧ ਸ਼ੁਰੂ ਹੁੰਦੀ ਹੈ, ਤਾਂ ਉੱਤਰੀ-ਪੱਛਮੀ ਹਵਾਵਾਂ ਬਸੰਤ ਲੈ ਕੇ ਆਉਂਦੀਆਂ ਹਨ। ਪਰ ਇਸ ਸਾਲ ਇੰਝ ਨਹੀਂ ਹੋਇਆ। ਮੌਸਮ ਦੇ ਮਾਹਰਾਂ ਦਾ ਕਹਿਣਾ ਹੈ ਕਿ 2018 ਦੇ ਵਿੱਚ 4 ਦਿਨ,2017 ਵਿੱਚ 3 ਦਿਨ,2016 ਵਿੱਚ 5 ਦਿਨ, ਅਜਿਹੇ ਰਹੇ ਸਨ ਜਦੋਂ ਤਾਪਮਾਨ ਬਸੰਤ ਰੁੱਤ ਦੇ ਨੇੜੇ 30 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …