ਆਈ ਤਾਜਾ ਵੱਡੀ ਖਬਰ
ਇਹ ਸੰਸਾਰ ਕਈ ਤਰ੍ਹਾਂ ਦੀਆਂ ਡੋਰੀਆ ਦੇ ਨਾਲ ਆਪਸ ਵਿੱਚ ਬੱਝਾ ਹੋਇਆ ਹੈ। ਜਿਸ ਦੀ ਬਦੌਲਤ ਸਾਰੇ ਦੇਸ਼ ਇਕ ਦੂਜੇ ਦੇ ਨਾਲ ਜੁੜੇ ਹੋਏ ਹਨ। ਜਿਥੇ ਸਾਡੀ ਭਾਈਚਾਰਕ ਸਾਂਝ ਨੇ ਸਾਨੂੰ ਇਕੱਠਾ ਕੀਤਾ ਹੋਇਆ ਹੈ ਉੱਥੇ ਹੀ ਦੂਜੇ ਪਾਸੇ ਕਈ ਤਰ੍ਹਾਂ ਦੇ ਸਮਝੌਤੇ ਦੋ ਦੇਸ਼ਾਂ ਦੇ ਆਪਸੀ ਸੰਬੰਧਾਂ ਨੂੰ ਵਧੀਆ ਬਣਾ ਦਿੰਦੇ ਹਨ। ਜਿਸ ਦੇ ਚਲਦੇ ਹੋਏ ਇਹ ਸੰਸਾਰ ਅਮਨ ਅਤੇ ਸ਼ਾਂਤੀ ਦੇ ਦਿਨਾਂ ਵਿਚ ਪ-ਨ-ਪ-ਦਾ ਰਹਿੰਦਾ ਹੈ। ਪਰ ਸਾਲ 2019 ਦੇ ਵਿੱਚ ਇਸ ਸੰਸਾਰ ਦੀ ਅਮਨ ਸ਼ਾਂਤੀ ਕੁਝ ਇਸ ਢੰਗ ਨਾਲ ਭੰ-ਗ ਹੋਈ ਜਿਸ ਦੇ ਅਸਰ ਨੂੰ ਅਜੇ ਤੱਕ ਵੀ ਮਹਿਸੂਸ ਕੀਤਾ ਜਾ ਸਕਦਾ ਹੈ।
ਪੂਰਾ ਸੰਸਾਰ ਇਸ ਗੱਲ ਤੋਂ ਜਾਣੂ ਹੈ ਕਿ ਸਾਲ 2019 ਦੇ ਅਖ਼ੀਰਲੇ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਨਾਮ ਦੀ ਲਾਗ ਦੀ ਬਿਮਾਰੀ ਨੇ ਇਸ ਦੁਨੀਆਂ ਦੇ ਵਿੱਚ ਦਸਤਕ ਦਿੱਤੀ ਸੀ ਜਿਸ ਨੇ ਹੌਲੀ ਹੌਲੀ ਪੂਰੇ ਦੇ ਪੂਰੇ ਵਿਸ਼ਵ ਨੂੰ ਆਪਣੇ ਦਾਇਰੇ ਦੇ ਵਿੱਚ ਸਮੇਟ ਲਿਆ ਸੀ। ਇਸ ਬਿਮਾਰੀ ਦਾ ਅਸਰ ਹੁਣ ਦਿਨੋਂ ਦਿਨ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ ਜਿਸ ਦੇ ਚਲਦੇ ਹੋਏ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਚ ਕੁਝ ਤਬਦੀਲੀ ਕੀਤੀ ਗਈ ਹੈ।
ਇਨ੍ਹਾਂ ਸਰਕਾਰੀ ਹੁਕਮਾਂ ਦੇ ਅਧੀਨ ਹੀ ਹੁਣ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਇਕ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਜ਼ਿਲ੍ਹੇ ਦੇ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਅਨੁਸਾਰ ਉਨ੍ਹਾਂ ਜ਼ਿਲ੍ਹੇ ਦੀ ਹਦੂਦ ਅੰਦਰ 1 ਮਾਰਚ 2021 ਤੋਂ ਅੰਦਰੂਨੀ ਇਕੱਠ ਕਰਨ ਲਈ ਵਿਅਕਤੀਆਂ ਦੀ ਗਿਣਤੀ 100 ਅਤੇ ਬਾਹਰੀ ਇਕੱਠ ਕਰਨ ਲਈ ਵਿਅਕਤੀਆਂ ਦੀ ਗਿਣਤੀ 200 ਤੱਕ ਸੀਮਤ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਆਦੇਸ਼ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਵਧਦੇ ਹੋਏ ਪਸਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਇਨ੍ਹਾਂ ਆਦੇਸ਼ਾਂ ਨੂੰ ਜ਼ਿਲ੍ਹੇ ਅੰਦਰ ਹੋ ਰਹੇ ਹਰ ਤਰ੍ਹਾਂ ਦੇ ਇਕੱਠ ਵਾਲੇ ਪ੍ਰੋਗਰਾਮ ਦੌਰਾਨ ਅਮਲ ਵਿਚ ਲਿਆਉਣ ਦੇ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਦੋ ਗ਼ਜ਼ ਦੀ ਸਮਾਜਕ ਦੂਰੀ, ਮੂੰਹ ‘ਤੇ ਮਾਸਕ ਪਹਿਨਣਾ ਅਤੇ ਜਨਤਕ ਥਾਵਾਂ ਉੱਤੇ ਨਾ ਥੁੱਕਣ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਵੀ ਕਿਹਾ ਗਿਆ ਹੈ। ਇਨ੍ਹਾਂ ਨਿਯਮਾਂ ਦੀ ਉ-ਲੰ-ਘ-ਣਾ ਕਰਨ ਵਾਲਿਆਂ ਵਿਰੁੱਧ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਅਧੀਨ ਅਤੇ ਭਾਰਤੀ ਦੰ-ਡਾ-ਵ-ਲੀ ਦੀ ਧਾਰਾ 188 ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …