Breaking News

ਸੋਨੇ ਵਾਲੀ ਬਿਰਿਆਨੀ’ ਦੀ ਇਕ ਪਲੇਟ ਦੀ ਕੀਮਤ ਹੈ ਏਨੀ ਜਿਆਦਾ ਕੇ ਸੁਣਕੇ ਸੋਚਾਂ ਚ ਪੈ ਜਾਵੋਂਗੇ – ਸਾਰੀ ਦੁਨੀਆਂ ਤੇ ਚਰਚਾ

ਆਈ ਤਾਜਾ ਵੱਡੀ ਖਬਰ

ਸਰੀਰਕ ਵਿਕਾਸ ਵਾਸਤੇ ਕਈ ਚੀਜ਼ਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਜਿਥੇ ਇਕ ਪਾਸੇ ਸਰੀਰਕ ਕਸਰਤ ਦੇ ਨਾਲ ਸਰੀਰ ਦਾ ਵਿਕਾਸ ਅੱਗੇ ਵਧਦਾ ਹੈ ਉਥੇ ਹੀ ਸਾਡੇ ਵੱਲੋਂ ਖਾਧਾ ਜਾਣ ਵਾਲਾ ਭੋਜਨ ਸਾਡੇ ਸਰੀਰ ਦੇ ਵਾਧੇ ਲਈ ਸਹਾਈ ਸਿੱਧ ਹੁੰਦਾ ਹੈ। ਖਾਣ-ਪੀਣ ਸਬੰਧੀ ਗੱਲ ਕਰੀਏ ਤਾਂ ਇਸ ਸੰਸਾਰ ਦੇ ਵਿਚ ਲੋਕ ਤਰ੍ਹਾਂ ਤਰ੍ਹਾਂ ਦੇ ਭੋਜਨ ਖਾਂਦੇ ਹਨ। ਜਿਨ੍ਹਾਂ ਵਿਚੋਂ ਕੁਝ ਭੋਜਨ ਆਪਣੀ ਭੁੱਖ ਨੂੰ ਮਿਟਾਉਣ ਦੇ ਲਈ ਖਾਧੇ ਜਾਂਦੇ ਹਨ ਜਦ ਕਿ ਕੁਝ ਭੋਜਨ ਸਿਰਫ ਸੁਆਦ ਚੱਖਣ ਦੇ ਲਈ ਇਸਤੇਮਾਲ ਵਿੱਚ ਲਿਆਂਦੇ ਜਾਂਦੇ ਹਨ।

ਇਸ ਦੁਨੀਆਂ ਦੇ ਵਿਚ ਲੋਕ ਆਪਣੇ ਮਨਪਸੰਦ ਦਾ ਭੋਜਨ ਖਾਣ ਦੇ ਲਈ ਕੋਈ ਵੀ ਕੀਮਤ ਅਦਾ ਕਰਨ ਨੂੰ ਤਿਆਰ ਹੁੰਦੇ ਹਨ। ਪਰ ਹੁਣ ਇੱਕ ਅਜਿਹੀ ਭੋਜਨ ਦੀ ਪਲੇਟ ਬਣ ਕੇ ਤਿਆਰ ਹੋ ਗਈ ਹੈ ਜੋ ਖਾਣ ਦੇ ਵਿੱਚ ਤੇ ਲਜ਼ੀਜ਼ ਹੈ ਨਾਲ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੈ। ਪਰ ਇਸ ਨੂੰ ਖਾਣ ਵਾਸਤੇ ਤੁਹਾਨੂੰ 20 ਹਜ਼ਾਰ ਰੁਪਏ ਅਦਾ ਕਰਨੇ ਪੈਣਗੇ।

ਇਕ ਨਿਊਜ਼ ਚੈਨਲ ਦੀ ਛਪੀ ਹੋਈ ਖ਼ਬਰ ਮੁਤਾਬਕ ਦੁਬਈ ਦੇ ਇਕ ਮਸ਼ਹੂਰ ਰੈਸਟੋਰੈਂਟ ਨੇ ਸੋਨੇ ਵਾਲੀ ਬਿਰਿਆਨੀ ਨੂੰ ਆਪਣੀ ਪਹਿਲੀ ਸਾਲਗਿਰਹ ਦੇ ਮੌਕੇ ਉਪਰ ਲਾਂਚ ਕੀਤਾ ਹੈ। ਇਸ ਖਬਰ ਅਨੁਸਾਰ ਡੀਆਈਐਫਸੀ ਦੇ ਵਿਚ ਬਣੇ ਹੋਏ ਬੰਬੇ ਬੋਰੋ ਰੈਸਟੋਰੈਂਟ ਦੇ ਵਿੱਚ ਤੁਹਾਨੂੰ ਦੁਨੀਆਂ ਦੀ ਸਭ ਤੋਂ ਮਹਿੰਗੀ ਬਣੀ ਹੋਈ ਬਿਰਿਆਨੀ ਖਾਣ ਨੂੰ ਮਿਲ ਸਕਦੀ ਹੈ। ਰੈਸਟੋਰੈਂਟ ਦੇ ਵਿੱਚ ਇਸ ਬਰਿਆਨੀ ਨੂੰ ਦਾ ਰੋਇਲ ਗੋਲਡ ਬਿਰਿਆਨੀ ਦਾ ਨਾਮ ਦਿੱਤਾ ਗਿਆ ਹੈ ਜਿਸ ਦੀ ਕੀਮਤ 20 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਬਿਰਿਆਨੀ ਨੂੰ 23 ਕੈਰੇਟ ਸੋਨੇ ਅਤੇ ਕੇਸਰ ਦੇ ਧਾਗਿਆਂ ਨਾਲ ਸਜਾਇਆ ਗਿਆ ਹੈ।

ਇੰਨੀ ਜ਼ਿਆਦਾ ਮਹਿੰਗੀ ਹੋਣ ਦੇ ਬਾਵਜੂਦ ਜੇਕਰ ਤੁਸੀਂ ਇੱਕਲੇ ਇਸ ਨੂੰ ਨਹੀਂ ਖਰੀਦ ਸਕਦੇ ਤਾਂ ਰੈਸਟੋਰੈਂਟ ਤੁਹਾਨੂੰ ਇਸ ਬਿਰਿਆਨੀ ਨੂੰ 6 ਲੋਕਾਂ ਨਾਲ ਸਾਂਝੇ ਕਰਨ ਦਾ ਮੌਕਾ ਵੀ ਦਿੰਦਾ ਹੈ। ਇਸ ਮਹਿੰਗੀ ਬਿਰਿਆਨੀ ਦੇ ਨਾਲ ਤੁਸੀਂ ਕਸ਼ਮੀਰੀ ਮਟਨ ਕਬਾਬ, ਪੁਰਾਣੀ ਦਿੱਲੀ ਮਟਨ ਚੋਪਸ, ਰਾਜਪੂਤ ਚਿਕਨ ਦੇ ਕਬਾਬ, ਮੁਗ਼ਲਈ ਕੋਫ਼ਤੇ ਅਤੇ ਮਲਾਈ ਚਿਕਨ ਨੂੰ ਖਾਣ ਦਾ ਲੁਤਫ਼ ਉਠਾ ਸਕਦੇ ਹੋ। ਰੈਸਟੋਰੈਂਟ ਵੱਲੋਂ ਆਖਿਆ ਗਿਆ ਹੈ ਕਿ ਇਹ ਸਾਰਾ ਆਰਡਰ ਮਹਿਜ਼ 45 ਮਿੰਟ ਦੇ ਅੰਦਰ ਤੁਹਾਡੇ ਟੇਬਲ ਉਪਰ ਖਾਣ ਦੇ ਲਈ ਮੌਜੂਦ ਹੋਵੇਗਾ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …