ਆਈ ਤਾਜਾ ਵੱਡੀ ਖਬਰ
ਵਿਸ਼ਵ ਵਿਚ ਆਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਕੋਈ ਵੀ ਦੇਸ਼ ਇਸ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ। ਵਿਸ਼ਵ ਵਿਚ ਪਿਛਲੇ ਕੁਝ ਸਮੇਂ ਤੋਂ ਕਰੋਨਾ ਦੀ ਆਈ ਅਗਲੀ ਲਹਿਰ ਕਾਰਨ ਆਏ ਦਿਨ ਹੀ ਕਰੋਨਾ ਕੇਸਾਂ ਦੀ ਗਿਣਤੀ ਲਗਾ ਤਾਰ ਵਧ ਰਹੀ ਹੈ। ਪਿਛਲੇ ਸਾਲ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਨੇ ਹੌਲੀ ਹੌਲੀ ਸਭ ਦੇਸਾਂ ਅੰਦਰ ਪੈਰ ਪਸਾਰੇ। ਇਸ ਦੇ ਪ੍ਰਸਾਰ ਨੂੰ ਰੋਕਣ ਲਈ ਸਭ ਦੇਸ਼ਾਂ ਵੱਲੋਂ ਤਾਲਾ ਬੰਦੀ ਕੀਤੀ ਗਈ।
ਜਿਸ ਕਾਰਣ ਹਵਾਈ ਆਵਾਜਾਈ ਤੇ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਉਪਰ ਲਗਾਈ ਗਈ ਪੂਰੀ ਰੋਕ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਮੁ-ਸ਼-ਕ-ਲਾਂ ਦਾ ਸਾਹਮਣਾ ਵੀ ਕਰਨਾ ਪਿਆ। ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਪੈਦਲ ਚੱਲ ਕੇ ਹੀ ਆਪਣਾ ਸਫ਼ਰ ਤੈਅ ਕੀਤਾ ਗਿਆ। ਬ੍ਰਿਟੇਨ ਵਿਚ ਮਿਲਣ ਵਾਲੇ ਨਵੇ ਸਟਰੇਨ ਕਾਰਨ ਹੁਣ ਦੁਨੀਆਂ ਫਿਰ ਤੋਂ ਚਿੰਤਾ ਵਿਚ ਨਜ਼ਰ ਆ ਰਹੀ ਹੈ। ਇੰਡੀਆ ਵਿੱਚ ਆਮ ਲੋਕਾਂ ਲਈ ਹੁਣ ਇਕ ਹੋਰ ਮਾੜੀ ਖਬਰ ਆਈ ਹੈ, ਜਿਸ ਦਾ ਹੁਣ ਐਲਾਨ ਹੋ ਗਿਆ ਹੈ ।
ਕਰੋਨਾ ਸਮੇਂ ਤੋਂ ਹੀ ਬੰਦ ਹੋਈ ਰੇਲ ਆਵਾਜਾਈ ਨੂੰ ਮੁੜ ਪੈਰਾਂ ਸਿਰ ਲਿਆਉਣ ਲਈ ਹੌਲੀ-ਹੌਲੀ ਉਪਰਾਲੇ ਕੀਤੇ ਜਾ ਰਹੇ ਹਨ। ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਕਿਸਾਨਾਂ ਵੱਲੋਂ ਰੇਲ ਆਵਾਜਾਈ ਨੂੰ ਬੰਦ ਕੀਤਾ ਗਿਆ ਸੀ। ਉਨ੍ਹਾਂ ਲੋਕਾਂ ਨੂੰ ਵਧੇਰੇ ਇਸ ਆਵਾਜਾਈ ਦੇ ਠੱਪ ਹੋਣ ਨਾਲ ਨੁ-ਕ-ਸਾ-ਨ ਹੋਇਆ ਹੈ ਜੋ ਇਸ ਦੇ ਜ਼ਰੀਏ ਹੀ ਆਪਣਾ ਸਫ਼ਰ ਤੈਅ ਕਰਕੇ ਆਪਣੇ ਕੰਮ ਤੇ ਪਹੁੰਚਦੇ ਸਨ। ਹੁਣ ਮਹਿੰਗਾਈ ਦੇ ਝੰਬੇ ਹੋਏ ਲੋਕਾਂ ਨੂੰ ਇਕ ਹੋਰ ਝਟਕਾ ਲੱਗ ਰਿਹਾ ਹੈ। ਹੁਣ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ ਦੇ ਮੱਦੇ ਨਜ਼ਰ ਰੇਲਵੇ ਵੱਲੋਂ ਵੀ ਕਿਰਾਏ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਇਸ ਦਾ ਬੋਝ ਵੀ ਹੁਣ ਗਰੀਬ ਵਰਗ ਉਪਰ ਪੈ ਰਿਹਾ ਹੈ। ਪਿਛਲੇ ਸਾਲ 22 ਮਾਰਚ ਤੋਂ ਬੰਦ ਕੀਤੀਆਂ ਗਈਆਂ ਟ੍ਰੇਨਾਂ ਨੂੰ ਮੁੜ ਚਾਲੂ ਕੀਤੇ ਜਾਣ ਤੇ ਆਰਥਿਕ ਮੰ-ਦੀ ਦੀ ਮਾ-ਰ ਝੱਲ ਰਹੇ ਗਰੀਬ ਲੋਕਾਂ ਉਪਰ ਹੁਣ ਇਸ ਵਧੇ ਹੋਏ ਕਿਰਾਏ ਦੀ ਮਾ-ਰ ਵੀ ਪੈ ਗਈ ਹੈ। ਹੁਣ 65% ਮੇਲ ਐਕਸਪ੍ਰੈਸ ਰੇਲਾਂ ਨੂੰ ਚਲਾਉਣਾ ਸ਼ੁਰੂ ਕੀਤਾ ਗਿਆ ਹੈ। ਹਰ ਰੋਜ਼ 326 ਯਾਤਰੀ ਟ੍ਰੇਨਾਂ ਹੀ ਚਲਾਈਆਂ ਜਾ ਰਹੀਆਂ ਹਨ। ਰੇਲ ਦਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਪੜਾਅ ਵਾਰ ਚਲਾਈਆਂ ਜਾ ਰਹੀਆਂ ਟ੍ਰੇਨਾਂ ਵਿੱਚ ਕਰੋਨਾ ਪ੍ਰੋਟੋਕੋਲ ਦੇ ਅਧੀਨ ਹੀ ਯਾਤਰੀ ਸਫ਼ਰ ਕਰ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …