Breaking News

ਹੁਣੇ ਹੁਣੇ ਕੋਰੋਨਾ ਕਰਕੇ ਪੰਜਾਬ ਚ ਇਹਨਾਂ ਪਾਬੰਦੀਆਂ ਦਾ ਹੋ ਗਿਆ ਐਲਾਨ , 1 ਮਾਰਚ ਤੋਂ ਹੋਣਗੀਆਂ ਲਾਗੂ

ਆਈ ਤਾਜਾ ਵੱਡੀ ਖਬਰ

ਮੌਜੂਦਾ ਸਮੇਂ ਪੂਰੇ ਵਿਸ਼ਵ ਦੇ ਵਿਚ ਇੱਕ ਭਿਆਨਕ ਬਿਮਾਰੀ ਹਾਵੀ ਹੋ ਚੁੱਕੀ ਹੈ ਜਿਸ ਦੇ ਰੂਪ ਦੇ ਕਾਰਨ ਹੁਣ ਤੱਕ ਕਰੋੜਾਂ ਦੀ ਤਾਦਾਦ ਵਿੱਚ ਲੋਕ ਪ੍ਰਭਾਵਿਤ ਹੋਏ ਹਨ। ਇਸ ਦਾ ਇਹ ਦੁਖਦਾਈ ਕਹਿਰ ਅਜੇ ਵੀ ਜਾਰੀ ਹੈ। ਨਿੱਤ ਨਵੇਂ ਦਿਨ ਇਸ ਬਿਮਾਰੀ ਦੀ ਵਜ੍ਹਾ ਕਾਰਨ ਸੰ-ਕ੍ਰ-ਮਿ-ਤ ਹੋਏ ਲੋਕਾਂ ਦੀ ਗਿਣਤੀ ਦੇ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵੀ ਇਸ ਬਿਮਾਰੀ ਦੇ ਅੱਗੇ ਘੱਟ ਹੀ ਸਫਲ ਸਾਬਤ ਹੋ ਰਹੀਆਂ ਹਨ।

ਹੁਣ ਤੱਕ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਹਨ ਜਿਸ ਤਹਿਤ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਹੁਣ ਇੱਕ ਵੱਡੀ ਖਬਰ ਪੰਜਾਬ ਸੂਬੇ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਜਿੱਥੋਂ ਦੀ ਕੈਪਟਨ ਸਰਕਾਰ ਨੇ ਸੂਬੇ ਅੰਦਰ ਮੁੜ ਤੋਂ ਸਖਤੀ ਕਰਨ ਦਾ ਫੈਸਲਾ ਕਰ ਲਿਆ ਹੈ। ਦੱਸਣ ਯੋਗ ਹੈ ਕਿ ਇਹ ਫੈਸਲਾ ਸੂਬੇ ਦੇ ਅੰਦਰ ਵਧਦੇ ਹੋਏ ਕੋਰੋਨਾ ਵਾਇਰਸ ਦੇ ਪਸਾਰ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਸ ਫੈਸਲੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ ਕਿ

ਸੂਬੇ ਦੇ ਅੰਦਰ ਬਾਹਰੀ ਇਕੱਠ ਵਿੱਚ 200 ਬੰਦਿਆਂ ਅਤੇ ਅੰਦਰੂਨੀ ਸਮਾਗਮ ਵਿਚ 100 ਤੋਂ ਵੱਧ ਬੰਦਿਆਂ ਦੇ ਇਕੱਠ ਕਰਨ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਨੂੰ 1 ਮਾਰਚ ਤੋਂ ਅਸਰ ਦਾਈ ਕਰ ਦਿੱਤਾ ਜਾਵੇਗਾ ਪਰ ਇਸ ਦੀ ਮਿਆਦ ਦੀ ਅੰਤਿਮ ਤਾਰੀਖ ਬਾਰੇ ਅਜੇ ਕੁਝ ਫ਼ੈਸਲਾ ਨਹੀਂ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਮੁੱਖ ਮੰਤਰੀ 1 ਮਾਰਚ ਤੋਂ ਬਾਅਦ ਸਿਨੇਮਾ ਹਾਲ ਦੇ ਵਿੱਚ ਪਾਬੰਦੀਆਂ ਸਬੰਧੀ ਕੁਝ ਫੈਸਲੇ ਲੈ ਸਕਦੇ ਹਨ। ਨਿੱਜੀ ਦਫ਼ਤਰਾਂ ਅਤੇ ਰੈਸਟੋਰੈਂਟਾਂ ਦੇ ਵਿੱਚ ਕੰਮ ਕਰ ਰਹੇ ਸਾਰੇ ਮੁਲਾਜ਼ਮਾਂ ਨੂੰ ਟੈਸਟ ਕਰਵਾਉਣਾ ਲਾਜ਼ਮੀ ਕੀਤਾ ਹੈ

ਅਤੇ ਉਸ ਟੈਸਟ ਦੀ ਰਿਪੋਰਟ ਨੂੰ ਪ੍ਰਦਰਸ਼ਿਤ ਕਰਨਾ ਵੀ ਜ਼ਰੂਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਪੰਜਾਬ ਸੂਬੇ ਦੇ ਵਿੱਚ ਕੋਰੋਨਾ ਵਾਇਰਸ ਦੇ ਪਸਾਰ ਨੇ ਬੀਤੇ ਮਹੀਨੇ ਵਿੱਚ ਤੇਜ਼ੀ ਫੜਨੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਨਾਲ ਇਸ ਬਿਮਾਰੀ ਕਾਰਨ ਸੰ-ਕ੍ਰ-ਮਿ-ਤ ਹੋਏ ਲੋਕਾਂ ਦੀ ਗਿਣਤੀ ਦੇ ਵਿਚ ਤੇਜ਼ੀ ਦੇ ਨਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …