ਹੁਣੇ ਆਈ ਤਾਜਾ ਵੱਡੀ ਖਬਰ
ਇਸ ਸਾਲ ਕਈ ਹਸਤੀਆਂ ਇਸ ਸੰਸਾਰ ਨੂੰ ਛੱਡ ਗਈਆਂ ਨੇ, ਪਿਛਲੇ ਸਾਲ ਵੀ ਕਈ ਮਸ਼ਹੂਰ ਹਸਤੀਆਂ ਇਸ ਸੰਸਾਰ ਨੂੰ ਛੱਡ ਅਲਵਿਦਾ ਕਰ ਗਈਆਂ ਨੇ। ਸਦੀਵੀ ਵਿਛੋੜਾ ਪਾ ਗਈਆਂ ਨੇ, ਅਤੇ ਹਰ ਇੱਕ ਦੀ ਅੱਖ ਨੂੰ ਨੰ-ਮ ਕਰ ਗਈਆਂ ਨੇ। ਹੁਣ ਫਿਰ ਇੱਕ ਅਜਿਹੀ ਖ਼ਬਰ ਸਾਹਮਣੇਂ ਆ ਰਹੀ ਹੈ ਜਿਸ ਨੇ ਸੱਭ ਨੂੰ ਦੁੱਖ ਦਿੱਤਾ ਹੈ ਕਿਉਂਕਿ ਇੱਕ ਹੋਰ ਹਸਤੀ ਸਾਨੂੰ ਛੱਡ ਕੇ ਚਲੀ ਗਈ ਹੈ। ਦੇਸ਼ ਵਿਦੇਸ਼ ਚ ਸੋਗ ਦੀ ਲਹਿਰ ਛਾ ਗਈ ਹੈ ਸੱਭ ਨੂੰ ਦੁੱਖ ਪਹੁੰਚਿਆ ਹੈ। ਮਸ਼ਹੂਰ ਪੰਜਾਬੀ ਗਾਇਕ ਦੀ ਮੌਤ ਹੋ ਗਈ ਹੈ,
ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਚੁੱਕੀ ਹੈ। ਇਸ ਸਾਲ ਸਾਨੂੰ ਕਈ ਹਸਤੀਆਂ ਛੱਡ ਗਈਆਂ ਨੇ ਅਤੇ ਹਰ ਇਕ ਨੇ ਬੇਹੱਦ ਦੁੱਖ ਮਹਿਸੂਸ ਕੀਤਾ ਹੈ। ਦਸਣਾ ਬਣਦਾ ਹੈ ਕਿ ਜਲੰਧਰ ਦੂਰਦਰਸ਼ਨ ਅਤੇ ਰੇਡੀਓ ਚ ਆਪਣੀ ਬੁਲੰਦ ਆਵਾਜ਼ ਨਾਲ ਜਾਣੇ ਜਾਣ ਵਾਲੇ ਪੰਜਾਬੀ ਗਾਇਕ, ਅਤੇ ਗ਼ਜ਼ਲ ਕਾਰ ਜਗਜੀਤ ਜੀਰਵੀ ਦੀ ਮੌਤ ਹੋ ਗਈ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਹਰ ਕੋਈ ਸਦਮੇ ਚ ਚਲਾ ਗਿਆ। ਉਹਨਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਚ ਅੰਤਿਮ ਸਾਹ ਲਏ, ਉਹਨਾਂ ਨੂੰ ਉਥੇ ਇੱਕ ਨਿੱਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ।
ਜਿਕਰ ਯੋਗ ਹੈ ਕਿ ਉਹ ਫਿਰੋਜ਼ਪੁਰ ਜਿਲ੍ਹੇ ਦੀ ਤਹਿਸੀਲ ਜ਼ੀਰਾ ਨਾਲ ਸਬੰਧ ਰੱਖਦੇ ਸਨ ਉਹਨਾਂ ਦੇ ਦੋ ਪੁੱਤਰ ਹਨ ਜੋ ਕੈਨੇਡਾ ਚ ਸੈਟਲਡ ਹਨ। ਜਗਜੀਤ ਆਪਣੇ ਪਿੱਛੇ ਆਪਣੀ ਪਤਨੀ ਸਮੇਤ ਦੋ ਲੜਕਿਆਂ ਨੂੰ ਛੱਡ ਗਏ ਨੇ। ਉਹ 85 ਸਾਲਾਂ ਦੇ ਸਨ ਅਤੇ ਉਹਨਾਂ ਦੀ ਮੌਤ ਹੋਣ ਨਾਲ ਹੁਣ ਪਰਿਵਾਰ ਸਮੇਤ ਪੂਰੇ ਪਿੰਡ ਚ ਸੋਗ ਹੈ। ਦਸਣਾ ਬਣਦਾ ਹੈ ਕਿ ਤਵਿਆਂ ਵਾਲੀ ਗਾਇਕੀ ਤੋਂ ਸ਼ੁਰੂਆਤ ਕਰਨ ਵਾਲੇ ਜਗਜੀਤ ਕੈਨੇਡਾ, ਕੈਲਗਿਰੀ, ਟੋਰਾਂਟੋ ਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਚੁਕੇ ਨੇ।
ਜਿਕਰਯੋਗ ਹੈ ਕਿ ਉਹਨਾਂ ਨੇ ਡੌਲੀ ਗੁਲੇਰੀਆ ਅਤੇ ਬੀਬਾ ਆਸਾ ਨੂਰ ਦੇ ਨਾਲ ਕਈ ਗੀਤ ਗਾਏ ਨੇ, ਪੰਜਾਬ ਦੀ ਕੋਇਲ ਬੀਬਾ ਸੁਰਿੰਦਰ ਕੌਰ ਨਾਲ ਵੀ ਉਹਨਾਂ ਨੇ ਕਈ ਗੀਤ ਪੰਜਾਬ ਨੂੰ ਦਿੱਤੇ ਨੇ। ਆਖ਼ਿਰੀ ਸੁਪਨਾ ਅਜੇ ਮ-ਰਿ-ਆ ਨਹੀਂ, ਰੋਗ ਬਣ ਕੇ ਰਿਹ ਗਿਆ ਹੈ, ਹੋਰ ਵੀ ਕਈ ਗੀਤ ਪੰਜਾਬੀਆਂ ਨੂੰ ਦਿੱਤੇ ਹਨ ਅਤੇ ਹੁਣ ਉਹਨਾਂ ਦੇ ਅਚਾਨਕ ਜਾਣ ਨਾਲ ਵੱਡਾ ਦੁੱਖ ਹਰ ਕਿਸੇ ਨੂੰ ਲੱਗਿਆ ਹੈ। ਆਪਣੀ ਗਾਇਕੀ ਦੀ ਬੁਲੰਦ ਆਵਾਜ਼ ਨਾਲ ਸ਼ੁਰੂ ਆਤ ਕਰਨ ਵਾਲੇ ਜਗਜੀਤ ਜੀਰਵੀ 85 ਸਾਲਾਂ ਦੇ ਸਨ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਚ ਉਹਨਾਂ ਦੀ ਮੌਤ ਹੋ ਗਈ ਹੈ। ਉਹ ਆਪਣੀ ਗਾਇਕੀ ਦੇ ਨਾਲ ਜਾਣੇ ਜਾਂਦੇ ਸਨ,ਅਤੇ ਦੂਰਦਰਸ਼ਨ ਰੇਡੀਓ ਚ ਆਪਣੀ ਅਹਿਮ ਭੂਮਿਕਾ ਨਿਭਾ ਚੁੱਕੇ ਨੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …