ਤਾਜਾ ਵੱਡੀ ਖਬਰ
ਅੱਜ ਦੇ ਸਮੇਂ ਦੌਰਾਨ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਹਵਾਈ ਜਹਾਜ਼ ਦੀ ਸੈਰ ਕਰਨਾ। ਜਿੱਥੇ ਇਹ ਹਵਾਈ ਸਫ਼ਰ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੈ। ਉੱਥੇ ਹੀ ਇਸ ਸਫ਼ਰ ਨੂੰ ਕਰਨ ਵਾਸਤੇ ਹਰ ਇਨਸਾਨ ਕੋਲ ਪਾਸਪੋਰਟ ਦਾ ਹੋਣਾ ਬਹੁਤ ਜ਼ਰੂਰੀ ਹੈ। ਸਰਕਾਰ ਵੱਲੋਂ ਵੀ ਲੋਕਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਸੁਧਾਰ ਕੀਤੇ ਜਾ ਰਹੇ ਹਨ। ਤਾਂ ਜੋ ਇਹ ਸੁਪਨਾ ਹਰ ਇਨਸਾਨ ਪੂਰਾ ਕਰ ਸਕੇ। ਹਵਾਈ ਸਫਰ ਦੇ ਦੌਰਾਨ ਮੀਲਾਂ ਦੀ ਦੂਰੀ ਕੁਝ ਸਮੇਂ ਵਿੱਚ ਹੀ ਤੈਅ ਕੀਤੀ ਜਾ ਸਕਦੀ ਹੈ।
ਹੱਦਾਂ ਸਰਹੱਦਾਂ ਨੂੰ ਜੋੜਨ ਦਾ ਵਸੀਲਾ ਬਣਨ ਵਾਲ਼ਾ ਹਵਾਈ ਸਫ਼ਰ ਜਿੱਥੇ ਅਰਾਮਦਾਇਕ ਸਫਰ ਮੁਹਈਆ ਕਰਵਾਉਂਦਾ ਹੈ ਉੱਥੇ ਹੀ ਸਮੇਂ ਦੀ ਵੀ ਬੱਚਤ ਹੋ ਜਾਂਦੀ ਹੈ। ਸਰਕਾਰ ਵੱਲੋਂ ਸਮੇਂ ਸਮੇਂ ਤੇ ਕਈ ਸੁਧਾਰ ਕੀਤੇ ਜਾ ਰਹੇ ਹਨ। ਕੁਝ ਚੀਜ਼ਾਂ ਨੂੰ ਆਧੁਨਿਕ ਤਰੀਕੇ ਨਾਲ ਇਸਤੇਮਾਲ ਕਰਨ ਲਈ ਕਈ ਤਬਦੀਲੀਆਂ ਲਿਆਂਦੀਆਂ ਗਈਆਂ ਹਨ। ਜੋ ਲੋਕਾਂ ਦੇ ਹਿੱਤ ਵਿੱਚ ਹੋਣ। ਹੁਣ ਇੰਡੀਆ ਦੇ ਪਾਸਪੋਰਟ ਬਾਰੇ ਮੋਦੀ ਸਰਕਾਰ ਨੇ ਇਕ ਵੱਡਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।
ਜਿਨ੍ਹਾਂ ਵਿਚੋਂ ਹੁਣ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸਪੋਰਟ ਸੇਵਾ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਦੇ ਜ਼ਰੀਏ ਹੁਣ ਪਾਸਪੋਰਟ ਬਣਾਉਣ ਦੇ ਮੁਕਾਬਲੇ ਵਧੇਰੇ ਆਸਾਨ ਹੋ ਗਿਆ ਹੈ। ਹੁਣ ਪਾਸਪੋਰਟ ਸੇਵਾ ਨੂੰ ਵੀ ਵਿਦੇਸ਼ ਮੰਤਰਾਲੇ ਵੱਲੋਂ ਡੀਜ਼ੀ ਲੌਕਰ ਨਾਲ ਜੋੜਿਆ ਗਿਆ ਹੈ। ਇਹ ਇੱਕ ਡਿਜੀਟਲ ਜਾਨੀ ਕਿ ਵਰਚੂਅਲ ਲੋਕਰ ਹੈ। ਜਿਸ ਵਿਚ ਯੂਜ਼ਰ ਆਪਣੇ ਦਸਤਾਵੇਜ਼ ਜਿਨ੍ਹਾਂ ਵਿੱਚ ਪੈਨ ਕਾਰਡ, ਡਰਾਵਿੰਗ ਲਾਇਸੈਂਸ , ਅਧਾਰ ਕਾਰਡ ਆਦਿ ਰੱਖ ਸਕਦੇ ਹਨ, ਇਸਦੇ ਨਾਲ ਯੂਜ਼ਰ ਨੂੰ 1gb ਤੱਕ ਸਪੇਸ ਮਿਲਦੀ ਹੈ।
ਇਹ ਲੋਕਰ ਆਧਾਰ ਨੰਬਰ ਨਾਲ ਲਿੰਕ ਹੁੰਦਾ ਹੈ। ਹੁਣ ਸਰਕਾਰ ਵੱਲੋਂ ਪਾਸਪੋਰਟ ਨੂੰ ਅਸਾਨ ਬਣਾਉਣ ਸਮੇਂ ਡਿਜੀ ਲੋਕਰ ਦੀ ਸਹਾਇਤਾ ਨਾਲ ਹੀ ਦਸਤਾਵੇਜ਼ ਜਮ੍ਹਾਂ ਕਰਵਾਏ ਜਾ ਸਕਦੇ ਹਨ। ਹੁਣ ਪਾਸਪੋਰਟ ਬਣਾਉਣ ਵਾਲਿਆਂ ਨੂੰ ਵਿਦੇਸ਼ ਮੰਤਰਾਲੇ ਵੱਲੋਂ ਇਹ ਸੁਵਿਧਾ ਪੇਪਰ ਲੈਸ ਦਿਤੀ ਜਾ ਰਹੀ ਹੈ। ਜਿਸ ਵਿੱਚ ਪਾਸਪੋਰਟ ਨੂੰ ਡੀਜੀ ਲੋਕਰ ਵਿੱਚ ਦਸਤਾਵੇਜ਼ ਵਾਂਗ ਰੱਖਣ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਇਹ ਪਾਸਪੋਰਟ ਸੇਵਾ ਵੀ ਸ਼ੁਰੂ ਕਰਨ ਤੇ ਕੰਮ ਕਰ ਰਹੀ ਹੈ। ਅਗਰ ਤੁਹਾਡਾ ਪਾਸਪੋਰਟ ਗੁਆਚ ਜਾਂਦਾ ਹੈ ਜਾਂ ਉਸ ਨੂੰ ਦੁਬਾਰਾ ਬਣਾਉਣ ਦੀ ਜ਼ਰੂਰਤ ਪੈਂਦੀ ਹੈ , ਇਸ ਸਭ ਵਿੱਚ ਸਹਾਇਤਾ ਕਰਨ ਲਈ ਡਿਜੀ ਲੋਕਰ ਕੰਮ ਆਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …