ਤਾਜਾ ਵੱਡੀ ਖਬਰ
ਇਸ ਦੁਨੀਆਂ ਦੇ ਵਿਚ ਦੇਖਣ ਵਾਸਤੇ ਇਨਸਾਨ ਨੂੰ ਚਾਨਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਹਨੇਰਾ ਇਨਸਾਨ ਦੀ ਜ਼ਿੰਦਗੀ ਦੇ ਵਿਚ ਅੰਧਕਾਰ ਪੈਦਾ ਕਰ ਦਿੰਦਾ ਹੈ। ਇਸ ਦੇ ਕਰਕੇ ਇਨਸਾਨ ਸਹੀ ਅਤੇ ਗਲਤ ਦੇ ਵਿਚ ਅੰਤਰ ਕਰਨਾ ਭੁੱਲ ਜਾਂਦਾ ਹੈ। ਜੀਵਨ ਦੇ ਵਿਚ ਗਿਆਨ ਰੂਪੀ ਪ੍ਰਕਾਸ਼ ਹੀ ਮਨੁੱਖ ਨੂੰ ਹਰ ਤਰ੍ਹਾਂ ਦੇ ਅੰਧਕਾਰ ਤੋਂ ਬਚਾ ਕੇ ਰੱਖਦਾ ਹੈ। ਇਸ ਦੇ ਜ਼ਰੀਏ ਹੀ ਮਨੁੱਖ ਆਪਣੇ ਜੀਵਨ ਦੀਆਂ ਕਈ ਉਚਾਈਆਂ ਨੂੰ ਸਰ ਕਰਦਾ ਹੈ।
ਇਸ ਸੰਸਾਰ ਦੇ ਵਿਚ ਗਿਆਨ ਇੱਕ ਖੁੱਲ੍ਹੇ ਸਮੁੰਦਰ ਦੇ ਵਾਂਗ ਹੁੰਦਾ ਹੈ ਜਿਸ ਵੀ ਕੋਈ ਸੀਮਾ ਨਹੀਂ ਹੈ। ਪਰ ਅਜੋਕੇ ਸਮੇਂ ਦੇ ਵਿਚ ਦੇਸ਼ ਦੇ ਨੌਜਵਾਨ ਨੂੰ ਉਚੇਚੀ ਵਿਦਿਆ ਹਾਸਲ ਕਰਨ ਦੇ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਜਿਸ ਕਾਰਨ ਹੁਣ ਇਕ ਖਾਸ ਕੋਸ਼ਿਸ਼ ਜ਼ਰੀਏ ਹਰ ਸਾਲ ਵੱਡੀ ਗਿਣਤੀ ਦੇ ਵਿਚ ਵਿਦੇਸ਼ ਜਾ ਰਹੇ ਵਿਦਿਆਰਥੀਆਂ ਨੂੰ ਦੇਸ਼ ਅੰਦਰ ਹੀ ਉੱਚ ਪੱਧਰੇ ਕੋਰਸ ਕਰਵਾਏ ਜਾ ਸਕਣਗੇ। ਇਹ ਪਹਿਲ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਵੱਲੋਂ ਜਿਨ੍ਹਾਂ ਦੀ ਇਸ ਪਹਿਲ ਕਦਮੀ ਦੇ ਨਾਲ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਦੇ ਲਈ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ ਪਵੇਗੀ।
ਇਸ ਉੱਚ ਸਿੱਖਿਆ ਨੂੰ ਹਾਸਲ ਕਰਨ ਦੇ ਲਈ ਯੂਜੀਸੀ ਵੱਲੋਂ ਭਾਰਤੀ ਅਤੇ ਵਿਦੇਸ਼ੀ ਸਿੱਖਿਆ ਅਦਾਰਿਆਂ ਦੇ ਦਰਮਿਆਨੀ ਸਹਿਯੋਗ ਨੂੰ ਹੋਰ ਪ੍ਰਫੁੱਲਤ ਕਰਨ ਵਾਸਤੇ ਨਵੇਂ ਰੈਗੂਲੇਸ਼ਨ ਦਾ ਖਰੜਾ ਤਿਆਰ ਕੀਤਾ ਹੈ। ਜਿਸ ਦੇ ਕਾਰਨ ਦੇਸ਼ ਦੇ ਵਿਦਿਅਕ ਅਦਾਰੇ ਵਿਦੇਸ਼ੀ ਅਦਾਰਿਆਂ ਦੇ ਨਾਲ ਮਿਲ ਕੇ ਸਾਂਝੇ ਜਾਂ ਫਿਰ ਦੋਹਰੇ ਡਿਗਰੀ ਕੋਰਸ ਵਿਦਿਆਰਥੀਆਂ ਵਾਸਤੇ ਸ਼ੁਰੂ ਕਰਨਗੇ ਜਿਸ ਨੂੰ ਕਰਨ ਵਾਸਤੇ ਭਾਰਤੀ ਵਿਦਿਆਰਥੀ ਵਿਦੇਸ਼ਾਂ ਨੂੰ ਜਾਂਦੇ ਹਨ। ਦੇਸ਼ ਦੇ ਅੰਦਰ ਹੀ ਕਰਵਾਏ ਜਾਣ ਵਾਲੇ ਇਹਨਾਂ ਡਿਗਰੀ ਕੋਰਸਾਂ ਦੇ ਕੁੱਲ ਕ੍ਰੈਡਿਟ ਸਕੋਰ ਦਾ 30 ਤੋਂ 50 ਫ਼ੀਸਦੀ ਤਕ ਦਾ ਕ੍ਰੈਡਿਟ ਭਾਰਤੀ ਅਦਾਰਿਆਂ ਦੇ ਕੋਲ ਹੋਵੇ।
ਇਸ ਨਵੇਂ ਪ੍ਰਾਜੈਕਟ ਸਬੰਧੀ ਗੱਲ ਬਾਤ ਕਰਦੇ ਹੋਏ ਯੂਜੀਸੀ ਨੇ ਦੱਸਿਆ ਕਿ ਉਕਤ ਪ੍ਰੋਜੈਕਟ ਹਰ ਸਾਲ ਵੱਡੀ ਗਿਣਤੀ ਦੇ ਵਿਚ ਵਿਦੇਸ਼ ਜਾ ਰਹੇ ਨੌਜਵਾਨਾਂ ਨੂੰ ਦੇਖਦੇ ਹੋਏ ਸ਼ੁਰੂ ਕੀਤਾ ਗਿਆ ਹੈ। ਇਸ ਨਵੇਂ ਪ੍ਰਾਜੈਕਟ ਦੀ ਮਦਦ ਦੇ ਨਾਲ ਭਾਰਤੀ ਯੂਥ ਨੂੰ ਦੇਸ਼ ਅੰਦਰ ਰੱਖ ਕੇ ਹੀ ਉੱਚ ਪੱਧਰੀ ਵਿਦੇਸ਼ੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …