ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਨੇ ਖੇਤੀਬਾੜੀ ਕਾਨੂੰਨ ਬਣਾਏ ਅਤੇ ਦੇਸ਼ ਚ ਹ-ੜ-ਕੰ-ਪ ਮੱਚ ਗਿਆ। ਵੱਖ ਵੱਖ ਸੂਬਿਆਂ ਦੇ ਕਿਸਾਨ ਇਸ ਦੇ ਵਿਰੌਧ ਚ ਆ ਗਏ,ਅਤੇ ਜੰਮ ਕੇ ਇਸਦਾ ਵਿਰੌਧ ਹੋਇਆ। ਕਈ ਵਾਰ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਵੀ ਹੋ ਚੁੱਕੀ ਹੈ ਪਰ ਹੱਲ ਕੋਈ ਨਿਕਲਦਾ ਹੋਇਆ ਨਹੀਂ ਦਿਖਾਈ ਦੇ ਰਿਹਾ। ਇੱਕ ਵਾਰ ਫਿਰ ਇਸ ਅੰਦੋਲਨ ਨਾਲ ਜੁੜੀ ਹੋਈ ਬੇਹੱਦ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ,ਜਿਸਨੇ ਅੰਦੋਲਨ ਚ ਬੈਠੇ ਲੋਕਾਂ ਨੂੰ ਵੀ ਸੋਚਣ ਤੇ ਮਜ਼ਬੂਰ ਕਰ ਦਿੱਤਾ ਹੈ। ਇਹ ਬਿਆਨ ਬੇਹੱਦ ਅਹਿਮੀਅਤ ਰੱਖਦਾ ਹੈ ਅਤੇ ਹਰ ਕੋਈ ਹੁਣ ਇਸਤੇ ਵਿਚਾਰ ਕਰ ਰਿਹਾ ਹੈ।
ਦਰਅਸਲ ਮੀਡੀਆ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅੱਜ ਵੀ ਤਿਆਰ ਹਨ। ਉਹਨਾਂ ਨੇ ਇਹ ਸ਼ਬਦ ਕਹੇ ਕਿ ਸਰਕਾਰ ਕਾਨੂੰਨ ਦੇ ਇੱਕ ਇੱਕ ਨੁਕਤੇ ਤੇ ਗੱਲ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਇਸਤੋਂ ਪਹਿਲਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਸੰਸਦ ਚ ਵੀ ਕਿਹਾ ਸੀ ਕਿ ਉਹ ਕਿਸਾਨਾਂ ਨਾਲ ਇੱਕ ਇੱਕ ਨੁਕਤੇ ਤੇ ਗਲ ਕਰਨ ਲਈ ਤਿਆਰ ਹਨ। ਜਿਕਰਯੋਗ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਸੰਪਰਕ ਚ ਹੈ ਇਸਦਾ ਜ਼ਿਕਰ ਵੀ ਤੋਮਰ ਵਲੋਂ ਕੀਤਾ ਗਿਆ ਹੈ।
ਫਿਲਹਾਲ ਇਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਇਸਨੂੰ ਬੇਹੱਦ ਅਹਿਮ ਖ਼ਬਰ ਦਸਿਆ ਜਾ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਹੱਲ ਕਦੋਂ ਹੁੰਦਾ ਹੈ ਗਲਬਾਤ ਦੋਬਾਰਾ ਹੁੰਦੀ ਹੈ ਜਾਂ ਨਹੀਂ। ਇਸ ਮੌਕੇ ਤੇ ਜੱਦ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਕੱਦ ਗਲਬਾਤ ਹੋ ਸਕਦੀ ਹੈ ਤੇ ਤੋਮਰ ਨੇ ਇਸਤੇ ਕੋਈ ਜਵਾਬ ਨਹੀਂ ਦਿੱਤਾ। ਜਿਕਰਯੋਗ ਹੈ ਕਿ ਸਰਕਾਰ ਵਲੋ ਆਏ ਦਿਨ ਕੋਈ ਨਾ ਕੋਈ ਪ੍ਰਤੀਕਿਰਿਆ ਕਿਸਾਨੀ ਅੰਦੋਲਨ ਤੇ ਦਿੱਤੀ ਜਾਂਦੀ ਹੈ, ਸਰਕਾਰ ਨਾਲ ਹੁਣ ਤਕ ਕਈ ਬਾਰ ਮੀਟਿੰਗ ਵੀ ਹੀ ਚੁੱਕੀ ਹੈ ਪਰ ਸਰਕਾਰ ਅਤੇ ਕਿਸਾਨਾਂ ਚ ਕੋਈ ਗਲਬਾਤ ਬੰਨ ਨਹੀਂ ਰਹੀ।
ਹੁਣ ਇਹ ਜੌ ਬਿਆਨ ਖੇਤੀਬਾੜੀ ਮੰਤਰੀ ਦਾ ਸਾਹਮਣੇ ਆਇਆ ਹੈ ਇਸ ਨਾਲ ਫਿਰ ਕਈ ਪਾਸੇ ਉਮੀਦ ਜਾਗੀ ਹੈ,ਹੁਣ ਸਮਾਂ ਹੀ ਦਸ ਸਕਦਾ ਹੈ ਕਿ ਸਰਕਾਰ ਦੇ ਇਸ ਪ੍ਰਸਤਾਵ ਤੇ ਕਿਸਾਨ ਕੀ ਜਵਾਬ ਦਿੰਦੇ ਨੇ। ਸਰਕਾਰ ਅਤੇ ਕਿਸਾਨ ਆਪਣੀਆਂ ਆਪਣੀਆਂ ਮੰਗਾ ਤੇ ਡੱਟੇ ਹੋਏ ਨੇ, ਸਰਕਾਰ ਜਿੱਥੇ ਸਾਫ਼ ਕਰ ਚੁੱਕੀ ਹੈ ਕਿ ਉਹ ਕਾਨੂੰਨ ਰੱਦ ਨਹੀ ਕਰੇਗੀ ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਿਸ ਨਹੀਂ ਜਾਣਗੇ। ਫਿਲਹਾਲ ਹੁਣ ਆਉਣ ਵਾਲਾ ਸਮਾਂ ਹੀ ਹਰ ਇੱਕ ਸਵਾਲ ਦਾ ਜਵਾਬ ਦੇ ਸਕਦਾ ਹੈ ਕਿ ਹੱਲ ਕਦੋਂ ਨਿਕਲੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …