Breaking News

ਬੀਬੀ ਜਗੀਰ ਕੌਰ ਦੀ ਧੀ ਰਣਜੀਤ ਕੌਰ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬੇਗੋਵਾਲ— ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਬੇਟੀ ਰਜਨੀਤ ਕੌਰ ਡੇਜ਼ੀ ਨੇ ਕੋਰੋਨਾ ਵਾਇਰਸ ਨੂੰ ਹਰਾਉਂਦੇ ਹੋਏ ਉਸ ‘ਤੇ ਫਤਹਿ ਹਾਸਲ ਕੀਤੀ ਹੈ । ਦੱਸਣਯੋਗ ਹੈ ਕਿ ਬੀਬੀ ਜਗੀਰ ਕੌਰ ਦੀ ਬੇਟੀ ਰਜਨੀਤ ਕੌਰ (36) ਦੀ 27 ਜੁਲਾਈ ਨੂੰ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ। ਇਥੇ ਦੱਸ ਦੇਈਏ ਕਿ ਰਜਨੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦੀ ਮੈਂਬਰ ਵੀ ਹੈ।

ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ਵੱਲੋਂ ਰਜਨੀਤ ਕੌਰ ਨੂੰ ਬੇਗੋਵਾਲ ਵਿਖੇ ਉਸ ਦੇ ਘਰ ‘ਚ ਹੀ 17 ਦਿਨਾਂ ਲਈ ਹੋਮ ਆਈਸਲੇਟ ਕੀਤਾ ਗਿਆ ਸੀ। ਜਿਸ ਦਾ ਸਮਾਂ ਖਤਮ ਹੋਣ ‘ਤੇ ਹੁਣ ਰਜਨੀਤ ਕੌਰ ਵੱਲੋਂ ਪ੍ਰਾਈਵੇਟ ਲੈਬੋਰਟਰੀ ਤੋਂ ਕੋਰੋਨਾ ਵਾਇਰਸ ਦੀ ਜਾਂਚ ਕਰਵਾਈ ਗਈ, ਜਿਸ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ।

ਇਸ ਸੰਬੰਧੀ ਗੱਲਬਾਤ ਕਰਦੇ ਰਜਨੀਤ ਕੌਰ ਡੇਜ਼ੀ ਨੇ ਕਿਹਾ ਕਿ ਪਰਿਵਾਰ ਦੇ ਸਹਿਯੋਗ ਅਤੇ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਮੈਂ ਕੋਰੋਨਾ ਵਾਇਰਸ ਨੂੰ ਹਰਾਉਣ ‘ਚ ਕਾਮਯਾਬ ਰਹੀ ਹਾਂ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਅਜਿਹੀ ਸਮੱਸਿਆ ਆਉਣ ‘ਤੇ ਸਾਨੂੰ ਮਾਯੂਸ ਨਹੀਂ ਹੋਣਾ ਚਾਹੀਦਾ ਸਗੋਂ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਜਿਹੇ ਵਾਇਰਸ ਦਾ ਮੁਕਾਬਲਾ ਕਰਨ ਲਈ ਤਿਆਰ-ਬਰ-ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਹੋਰ ਕਿਹਾ ਕਿ ਭਾਵੇਂ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਪਾਜ਼ੇਟਿਵ ਵਿਅਕਤੀ ਨੂੰ 17 ਦਿਨਾਂ ਬਾਅਦ ਠੀਕ ਸਮਝਿਆ ਜਾਂਦਾ ਹੈ ਅਤੇ ਦੋਬਾਰਾ ਕੋਰੋਨਾ ਟੈਸਟ ਨਹੀਂ ਕੀਤਾ ਜਾਂਦਾ ਪਰ ਫਿਰ ਵੀ ਮੈਂ ਆਪਣਾ ਕੋਰੋਨਾ ਟੈਸਟ ਪ੍ਰਾਈਵੇਟ ਲੈਬੋਰਟਰੀ ਤੋਂ ਕਰਵਾਇਆ ਹੈ, ਜਿਸ ਨੇ ਨੈਗੈਟਿਵ ਰਿਪੋਰਟ ਦਿੱਤੀ ਹੈ। ਦੂਜੇ ਪਾਸੇ ਇਸ ਸਬੰਧੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨੇ ਸੰਪਰਕ ਕਰਨ ਤੇ ਦੱਸਿਆ ਕਿ ਰਜਨੀਤ ਕੌਰ ਦਾ ਹੋਮ ਆਈਸੋਲੇਸ਼ਨ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ ਅਤੇ 17 ਦਿਨਾਂ ਦੇ ਹੋਮ ਆਈਸੋਲੇਸ਼ਨ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਵਿਅਕਤੀ ਨੂੰ ਠੀਕ ਸਮਝਿਆ ਜਾਂਦਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …