ਤਾਜਾ ਵੱਡੀ ਖਬਰ
ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ 3 ਨੌਜਵਾਨਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕੇ ਇਹ ਤਿਨੋ ਇਕੋ ਹੀ ਪ੍ਰੀਵਾਰ ਦੇ ਮੈਂਬਰ ਸਨ। ਇਸ ਖਬਰ ਦੇ ਆਉਣ ਨਾਲ ਕਨੇਡਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਇਹਨਾਂ ਤਿਨਾ ਦੀ ਮੌਤ ਵੀ ਓਸੇ ਤਰਾਂ ਹੋਈ ਜਿਦਾਂ ਕੁਝ ਦਿਨ ਪਹਿਲਾਂ ਪੰਜਾਬੀਆਂ ਦੀ ਮੌਤ ਹੋਈ ਸੀ। ਲੋਕੀ ਪਤਾ ਨਹੀਂ ਕਿਓਂ ਨਹੀ ਸਮਝ ਰਹੇ ਅਤੇ ਬਾਰ ਬਾਰ ਅਜਿਹੀਆਂ ਹਰਕਤਾਂ ਕਰ ਰਹੇ ਹਨ ਜੋ ਕੇ ਬਹੁਤ ਭਾਰੀ ਪੈ ਰਹੀਆਂ ਹਨ।
ਅਲਬਰਟਾ ਦੇ ਸ਼ਹਿਰ ਨੌਰਡੈਗ ਕੋਲ ਮੌਜੂਦ ‘ਕਰੈਸੈਂਟ ਫਾਲਜ਼’ ਵਿਖੇ ਪਰਿਵਾਰ ਨਾਲ ਮੌਜ ਮਸਤੀ ਉਸ ਵੇਲੇ ਮਾਤਮ ਵਿੱਚ ਵਿੱਚ ਬਦਲ ਗਈ ਜਦ ਇੱਕ ਪਾਕਿਸਤਾਨੀ ਹਿੰਦੂ ਪਰਿਵਾਰ ਦੇ ਤਿੰਨ ਜੀਅ ਪਾਣੀ ਵਿੱਚ ਡੁੱਬ ਗਏ। ਮਰਨ ਵਾਲਿਆਂ ਦੀ ਪਛਾਣ ਪ੍ਰਤਾਪ ਰਾਏ ਓਡ (38), ਉਸਦੀ ਪਤਨੀ ਵੇਨਜ਼ਹਰ ਉਰਫ ਸੋਨਮ ਓਡ (38) ਅਤੇ ਭਤੀਜੇ ਅਨੂਪ ਕੁਮਾਰ ਓਡ (25) ਵਜੋਂ ਹੋਈ ਹੈ। ਅਨੂਪ ਕੁਮਾਰ ਓਡ (ਖੱਬੇ) ਅਤੇ ਪ੍ਰਤਾਪ ਕੁਮਾਰ ਓਡ (ਸੱਜੇ)
ਅਨੂਪ ਦੇ ਪਰਿਵਾਰਕ ਜੀਅ ਵਿਪਨ ਕੁਮਾਰ ਓਡ ਮੁਤਾਬਕ ਪਰਿਵਾਰ ਦੇ ਜੀਅ ਸ਼ਾਮ 8 ਕੁ ਵਜੇ ਝਰਨੇ ਹੇਠਾਂ ਅਨੰਦ ਲੈ ਰਹੇ ਸਨ ਕਿ ਪਾਕਿਸਤਾਨ ਤੋਂ ਪੜ੍ਹਨ ਆਇਆ ਅਨੂਪ, ਜੋ ਕਿ ਯੂਨੀਵਰਸਿਟੀ ਆਫ ਅਲਬਰਟਾ ਦਾ ਵਿਦਿਆਰਥੀ ਸੀ, ਸਭ ਤੋਂ ਪਹਿਲਾਂ ਡੁੱਬਣ ਲੱਗਾ ਤਾਂ ਉਸਦੇ ਚਾਚਾ-ਚਾਚੀ ਉਸਨੂੰ ਬਚਾਉਣ ਲਈ ਅਗਾਂਹ ਹੋਏ ਤੇ ਖੁਦ ਵੀ ਡੁੱਬ ਗਏ।
ਮੌਕੇ ‘ਤੇ ਮੌਜੂਦ ਪਰਿਵਾਰ ਦੇ ਦੋ ਬੇਟੇ (ਉਮਰ 6 ਅਤੇ 10 ਸਾਲ) ਅਤੇ ਬੇਟੀ (ਉਮਰ 3 ਸਾਲ) ਪਾਣੀ ‘ਚ ਅਗਾਂਹ ਨਾ ਵਧਣ ਕਾਰਨ ਬਚ ਗਏ। ਦੁਰਘਟਨਾ ਵਾਲੀ ਥਾਂ ‘ਤੇ ਮੌਜੂਦ ਲੋਕਾਂ ਵਲੋਂ ਡੁੱਬਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਫਲਤਾ ਨਾ ਮਿਲੀ। ਪਾਕਿਸਤਾਨ ‘ਚ ਡਾਕਟਰ ਰਿਹਾ ਪ੍ਰਤਾਪ ਰਾਏ ਓਡ ਏਅਰਪੋਰਟ ‘ਤੇ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ ਜਦਕਿ ਉਸਦੀ ਪਤਨੀ ਵੇਨਜ਼ਹਰ ਉਰਫ ਸੋਨਮ ਓਡ ਬੈਂਕ ‘ਚ ਕੰਮ ਕਰਦੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …