ਹੁਣੇ ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਦੇਸ਼ ਅੰਦਰ ਕਿਸਾਨੀ ਨੂੰ ਢਾਹ ਲਾਉਣ ਵਾਲੇ ਕਾਲੇ ਕਾਨੂੰਨ ਜਿਸ ਸਮੇਂ ਤੋਂ ਲਾਗੂ ਕੀਤੇ ਗਏ ਹਨ। ਉਸ ਸਮੇਂ ਤੋਂ ਹੀ ਦੇਸ਼ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ 26 ਨਵੰਬਰ ਤੋਂ ਕੜਾਕੇ ਦੀ ਠੰਢ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਬੈਠ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਹਨ। ਇਸ ਸੰਘਰਸ਼ ਵਿਚ ਜਿਥੇ ਪੰਜਾਬ ਦੇ ਕਲਾਕਾਰ ਅਤੇ ਗਾਇਕ ਤੇ ਹਰ ਵਰਗ ਦੇ ਲੋਕਾਂ ਵੱਲੋਂ ਇਸ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ।
ਉਥੇ ਹੀ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਵੱਲੋਂ ਵੀ ਇਸ ਕਿਸਾਨੀ ਸੰਘਰਸ਼ ਨੂੰ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ। ਹੁਣ ਕਿਸਾਨੀ ਸੰਘਰਸ਼ ਲਈ ਹਵਾਈ ਜਹਾਜ਼ ਆਇਆ ਹੈ,ਜਿਸ ਦੀ ਦੁਨੀਆ ਵਿੱਚ ਚਰਚਾ ਹੋਈ ਹੈ। ਜਿੱਥੇ ਪਹਿਲਾਂ ਕੈਨੇਡਾ ਵਿਚ ਹੈਲੀਕਾਪਟਰ ਦੇ ਜ਼ਰੀਏ ਪ੍ਰਦਰਸ਼ਨ ਕਰਦੇ ਹੋਏ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਮਰਥਨ ਦਿੱਤਾ ਗਿਆ ਸੀ। ਹੁਣ ਅੰਤਰਰਾਸ਼ਟਰੀ ਪੱਧਰ ਤੇ ਇਸ ਕਿਸਾਨੀ ਸੰਘਰਸ਼ ਨੂੰ ਹਮਾਇਤ ਮਿਲ ਰਹੀ ਹੈ।
ਹਰ ਇਨਸਾਨ ਆਪਣੇ ਆਪਣੇ ਢੰਗ ਨਾਲ ਬਣਦਾ ਯੋਗਦਾਨ ਇਸ ਕਿਸਾਨੀ ਸੰਘਰਸ਼ ਵਿੱਚ ਪਾ ਰਿਹਾ ਹੈ। ਹੁਣ ਨਿਊਜ਼ੀਲੈਂਡ ਵਿੱਚ ਵਸਦੇ ਹੋਏ ਪੰਜਾਬੀ ਨੌਜਵਾਨਾਂ ਵੱਲੋਂ ਕਿਸਾਨੀ ਸੰਘਰਸ਼ ਨੂੰ ਹਮਾਇਤ ਦਿੰਦੇ ਹੋਏ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜੋ ਸਭ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਸਾਰਾ ਖਰਚਾ ਕੁਝ ਅਦਾਰਿਆਂ ਦੇ ਸਹਿਯੋਗ ਨਾਲ ਚੁੱਕਿਆ ਗਿਆ ਹੈ। 14 ਫਰਵਰੀ ਨੂੰ ਨਿਊਜ਼ੀਲੈਂਡ ਵਿੱਚ ਨੌਜਵਾਨਾਂ ਵੱਲੋਂ ਹਵਾਈ ਜਹਾਜ਼ ਦੇ ਜਰੀਏ ਸੈਂਡਰਿੰਗਮ ਪਾਰਕ ਵਿਖੇ 2 ਵਜੇ ਤੋਂ 4 ਵਜੇ ਤੱਕ ਰੱਖਿਆ ਗਿਆ ਹੈ। ਜਿੱਥੇ ਸਭ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਪੰਜਾਬੀ ਨੌਜਵਾਨਾਂ ਵੱਲੋਂ ਏਅਰ ਬੱਬਲ ਐਡਵਰਟਾਈਜ਼ਿੰਗ ਦੀ ਤਰਜ਼ ਉੱਤੇ ਜਹਾਜ ਨੂੰ ਕਿਰਾਏ ਤੇ ਲਿਆ ਗਿਆ ਹੈ।
14 ਫਰਵਰੀ ਨੂੰ ਇਹ ਹਵਾਈ ਜਹਾਜ਼ 1000 ਤੋਂ 1100 ਫੁੱਟ ਦੀ ਉਚਾਈ ਉੱਤੇ ਕਿਸਾਨਾਂ ਦੇ ਹੱਕ ਵਿੱਚ ਲਿਖੇ 7 ਫੁੱਟੇ ਅੱਖਰ ਜਦੋਂ ਹਵਾ ਦੇ ਵਿੱਚ ਮੰਡਰਾਉਣਗੇ ਤਾਂ ਇਹ ਨੀਲੇ ਨੀਲੇ ਅੱਖਰ ਇਤਿਹਾਸ ਵਿੱਚ ਬਦਲ ਜਾਣਗੇ। ਇਨ੍ਹਾਂ ਅੱਖਰਾਂ ਨੂੰ ਧਰਤੀ ਤੇ ਖੜ ਕੇ ਹਰ ਪਾਸੇ ਤੋਂ ਪੜ੍ਹਿਆ ਜਾ ਸਕੇਗਾ। ਜਹਾਜ਼ ਦੇ ਥੱਲੇ ਕੁੱਲ 35 ਤੋਂ 40 ਅੱਖਰ ਇੱਕ ਲਾਈਨ ਵਿੱਚ ਸੁਨੇਹਾ ਛੱਡਦੇ ਹੋਏ ਉਡਦੇ ਨਜ਼ਰ ਆਉਣਗੇ। ਇਸ ਸਭ ਨੂੰ ਇੱਕ ਅੰਤਰਰਾਸ਼ਟਰੀ ਆਵਾਜ਼ ਬਣਾਉਣਾ ਨੌਜਵਾਨਾਂ ਦਾ ਮਕਸਦ ਹੈ। ਇਹ ਹਵਾਈ ਜਹਾਜ਼ 2 ਵਜੇ ਆਰਡਮੋਰ ਤੋਂ ਉਡੇਗਾ ਅਤੇ ਸਾਊਥ ਔਕਲੈਂਡ ਤੋਂ ਇਲਾਵਾ ਸਿਟੀ , ਡੈਵਨਪੋਰਟ ਦੇ ਸਾਰੇ ਬੀਚਾਂ ਉੱਤੇ ਘੁੰਮਦੇ ਹੋਏ ਸਭ ਲੋਕਾਂ ਦੀਆਂ ਨਜ਼ਰਾਂ ਆਪਣੇ ਵੱਲ ਆਕਰਸ਼ਿਤ ਕਰੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …