ਹੁਣੇ ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਆਏ ਦਿਨ ਹੀ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਈ ਦਿਨਾਂ ਤੋਂ ਪੰਜਾਬ ਅੰਦਰ ਛਾਈ ਹੋਈ ਸੰਘਣੀ ਧੁੰਦ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪੰਜਾਬ ਵਿੱਚ ਹੋਣ ਵਾਲੇ ਇਨ੍ਹਾਂ ਹਾਦਸਿਆਂ ਵਿੱਚ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਕਈ ਪਰਿਵਾਰਾਂ ਦੇ ਮੈਂਬਰ ਇਨ੍ਹਾਂ ਹਾਦਸਿਆਂ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ। ਰੋਜ਼ ਹੀ ਆਉਣ ਵਾਲੀਆਂ ਇਸ ਤਰਾਂ ਦੀਆਂ ਖ਼ਬਰਾਂ ਕਾਰਨ ਮਾਹੌਲ ਗਮਗੀਨ ਹੋ ਜਾਂਦਾ ਹੈ। ਅਜੇ ਤੱਕ ਲੋਕ ਕਰੋਨਾ ਦੀ ਮਾਰ ਤੋਂ ਉੱਭਰ ਨਹੀਂ ਸਕੇ।
ਉਥੇ ਹੀ ਮੌਸਮ ਦੀ ਤਬਦੀਲੀ ਕਾਰਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਸੰਘਣੀ ਧੁੰਦ ਸਵੇਰ ਦੇ ਸਮੇਂ ਛਾ ਰਹੀ ਹੈ। ਜਿਸ ਕਾਰਨ ਆਵਜਾਈ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੰਜਾਬ ਵਿੱਚ ਇੱਕ ਹੋਰ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿਚ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਾਜ਼ਿਲਕਾ ਵਿਚ ਅਬੋਹਰ ਨੇੜੇ ਪਿੰਡ ਖੁੱਬਣ ਵਿੱਚ ਇਕ ਟੈਂਪੂ ਅਤੇ ਇਕ ਪਿਕਅਪ ਗੱਡੀ ਦੀ ਆਪਸ ਵਿੱਚ ਭਿਆਨਕ ਟੱਕਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟੈਂਪੂ ਜੋ ਕੁਝ ਲੋਕਾਂ ਨੂੰ ਕੀਨੂੰ ਤੋੜਨ ਲਈ ਪਿੰਡ ਖੁੱਬਣ ਲੈ ਕੇ ਜਾ ਰਹੀ ਸੀ।
ਉਸ ਸਮੇਂ ਉਸ ਦੀ ਟੱਕਰ ਇਕ ਪਿਕਅਪ ਗੱਡੀ ਨਾਲ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ 2 ਮੌਕੇ ਤੇ ਹੀ ਮੌ-ਤ ਹੋ ਗਈਆਂ। ਜਿਸ ਵਿੱਚ 27 ਸਾਲਾ ਹਰਪ੍ਰੀਤ ਕੌਰ ਅਤੇ 18 ਸਾਲਾ ਸੁਖਮਨਪ੍ਰੀਤ ਸਿੰਘ ਸ਼ਾਮਲ ਸੀ। ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਹੈ।
ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਫ਼ਰੀਦਕੋਟ ਦੇ ਸਰਕਾਰੀ ਹਸਪਤਾਲ ਰੈਫਰ ਕੀਤਾ ਗਿਆ। ਜਿਨ੍ਹਾਂ ਵਿੱਚ ਜਿਲ੍ਹਾ ਮੁਕਤਸਰ ਦੇ ਪਿੰਡ ਖੁਡੀਆ ਗੁਲਾਬ ਵਾਸੀ ਕਾਕਾ ਸਿੰਘ ਪੁੱਤਰ ਜੱਗਾ ਸਿੰਘ, ਰਿੰਪੀ ਪਤਨੀ ਕੁਲਦੀਪ, ਹਰਿਪੁਰ ਪੁੱਤਰ ਜੱਗਾ ਸਿੰਘ, ਗੁਰਵਿੰਦਰ ਕੌਰ ਪੁੱਤਰੀ ਕੁਲਬੀਰ ਸਿੰਘ, ਮੋਨੂੰ ਪੁੱਤਰ ਨਛੱਤਰ ਸਿੰਘ, ਸੁੰਦਰ ਪ੍ਰੀਤ ਪੁੱਤਰ ਬਲਵਿੰਦਰ ਸਿੰਘ, ਸੋਨੂੰ ਕੋਰ ਪਤਨੀ ਗੁਰਮੀਤ ਸਿੰਘ, ਬੇਅੰਤ ਪੁੱਤਰੀ ਮਹਿੰਦਰ ਸਿੰਘ, ਅਮਰਜੀਤ ਕੌਰ ਪਤਨੀ ਕਾਬਲ ਸਿੰਘ ਤੇ ਹਰਮੀਤ ਕੌਰ ਉਰਫ ਰਖੋ ਪਤਨੀ ਧੀਰ ਸਿੰਘ ਸ਼ਾਮਲ ਹਨ। ਇਹ ਸਭ ਲੋਕ ਇਕ ਟੈਂਪੂ ਵਿਚ ਸਵਾਰ ਹੋ ਕੇ ਕੀਨੂੰ ਤੋੜਨ ਲਈ ਜਾ ਰਹੇ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …