ਆਈ ਤਾਜਾ ਵੱਡੀ ਖਬਰ
ਤਕਨੀਕੀ ਵਿੱਦਿਆ ਦਾ ਪਸਾਰ ਦਿਨੋਂ ਦਿਨ ਬੜੀ ਤੇਜ਼ੀ ਦੇ ਨਾਲ ਹੋ ਰਿਹਾ ਹੈ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਨਵੀਆਂ ਖੋਜਾਂ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਜ਼ਿੰਦਗੀ ਦੇ ਗੁੰਝਲਦਾਰ ਪਹਿਲੂਆਂ ਨੂੰ ਬੇਹਤਰੀਨ ਤਰੀਕੇ ਦੇ ਨਾਲ ਸਮਝਿਆ ਜਾਵੇਗਾ। ਸਾਡੇ ਦੇਸ਼ ਦੇ ਅੰਦਰ ਵੀ ਵੱਖ-ਵੱਖ ਖੋਜਕਰਤਾ ਵਿਗਿਆਨ ਨੂੰ ਹੋਰ ਅੱਗੇ ਵਧਾਉਣ ਦਾ ਯਤਨ ਕਰ ਰਹੇ ਹਨ। ਇਸ ਦੇ ਜ਼ਰੀਏ ਹੀ ਦੇਸ਼ ਦੇ ਅੰਦਰ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਨੂੰ ਈਜ਼ਾਦ ਵੀ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਆਈਟੀ ਖੇਤਰ ਦੇ ਵਿਚ ਕਾਫ਼ੀ ਤਰੱਕੀ ਹੋਈ ਹੈ।
ਜਿਸ ਦੇ ਵਿਚ ਵੱਖ-ਵੱਖ ਇਸ ਵਿਸ਼ੇ ਦੀਆਂ ਮਾਹਰ ਕੰਪਨੀਆਂ ਨੇ ਆਪਣਾ ਸਹਿਯੋਗ ਦਿੱਤਾ ਹੈ। ਇਨ੍ਹਾਂ ਵਿੱਚੋਂ ਹੀ ਨੈਸਕਾਮ ਜੋ ਕਿ ਇੱਕ ਆਈਟੀ ਉਦਯੋਗ ਦੀ ਸੰਸਥਾ ਹੈ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਇਸ ਸਾਲ ਉਨ੍ਹਾਂ ਦੇ ਨੈਸਕਾਮ ਤਕਨਾਲੋਜੀ ਅਤੇ ਲੀਡਰਸ਼ਿਪ ਫੋਰਮ (ਐਨਟੀਐਲਐਫ) ਦੇ ਇਸ ਸਾਲ ਕਰਵਾਏ ਜਾ ਰਹੇ ਸਲਾਨਾ ਕਾਨਫਰੰਸ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਹ ਕਦਮ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਾਅਦ ਡਿਜ਼ੀਟਲ ਭਵਿੱਖ ਅਤੇ ਜ਼ਿੰਮੇਵਾਰ ਤਕਨਾਲੋਜੀ ਦੀ ਮਹੱਤਤਾ ਨੂੰ ਦਰਸਾਏਗਾ। ਐਨਟੀਐਲਐਫ ਵੱਲੋਂ ਕਰਵਾਇਆ ਜਾ ਰਿਹਾ ਇਹ 29ਵਾਂ ਸੰਸਕਰਣ ਹੈ ਜੋ ਕਿ ਇਸੇ ਹੀ ਮਹੀਨੇ 17 ਤੋਂ 19 ਫਰਵਰੀ ਤੱਕ ਚੱਲੇਗਾ।
ਜ਼ਿਕਰਯੋਗ ਹੈ ਕਿ ਇਹ ਕਾਨਫਰੰਸ ਪਹਿਲੀ ਵਾਰ ਆਨਲਾਈਨ ਕਰਵਾਈ ਜਾ ਰਹੀ ਹੈ ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। ਉਦਯੋਗਾਂ ਵਾਸਤੇ 2020 ਨੂੰ ਮਾੜਾ ਸਾਲ ਦੱਸਦੇ ਹੋਏ ਨੈਸਕਾਮ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਰਣਨੀਤੀ ਅਧਿਕਾਰੀ ਸੰਗੀਤਾ ਗੁਪਤਾ ਨੇ ਕਿਹਾ ਇਸ ਮਾੜੇ ਕਾਰੋਬਾਰ ਕਾਰਨ ਟੈਕਨੋਲੋਜੀ ਦੀ ਮਹੱਤਤਾ ਬਹੁਤ ਜ਼ਿਆਦਾ ਵਧੀ ਹੈ।
ਡਿਜ਼ੀਟਲ ਤਕਨਾਲੋਜੀ ਨੇ ਆਪਣੇ ਪੈਰ ਪਸਾਰੇ ਹਨ ਅਤੇ ਅੱਜ ਦੀ ਮੌਜੂਦਾ ਸਥਿਤੀ ਦੇ ਵਿਚ ਅਸੀਂ ਜੋ ਕਾਜ ਕਰ ਰਹੇ ਹਾਂ ਉਸ ਦਾ ਸਭ ਤੋਂ ਵੱਧ ਸ਼੍ਰੇਅ ਟੈਕਨੋਲੋਜੀ ਨੂੰ ਹੀ ਜਾਂਦਾ ਹੈ। ਦੱਸਣਯੋਗ ਹੈ ਕਿ ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ 50 ਤੋਂ ਵੱਧ ਸੈਸ਼ਨ ਹਨ ਜਿਨ੍ਹਾਂ ਵਿਚ 16,000 ਤੋਂ ਵੱਧ ਲੋਕ ਸ਼ਾਮਿਲ ਹੋਣਗੇ। ਜਿਨ੍ਹਾਂ ਵਿੱਚ ਮੁੱਖ ਮਹਿਮਾਨ ਵਜੋਂ ਅਰਵਿੰਦ ਕ੍ਰਿਸ਼ਨਾ (ਆਈ.ਬੀ.ਐਮ. ਦੇ ਪ੍ਰਧਾਨ ਅਤੇ ਸੀ.ਈ.ਓ.), ਚੱਕ ਰੌਬਿਨਜ਼ (ਸਿਸਕੋ ਦੇ ਸੀ.ਈ.ਓ. ਤੇ ਪ੍ਰਧਾਨ), ਏਰਿਕ ਐਸ ਯੁਆਨ (ਜੂਮ ਦੇ ਸੰਸਥਾਪਕ ਅਤੇ ਸੀ.ਈ.ਓ.), ਜੂਲੀ ਸਵੀਟ (ਐਕਸੈਂਚਰ ਸੀ.ਈ.ਓ.) ਅਤੇ ਸਟੀਵ ਬ੍ਰਾਊਨ (ਭਵਿੱਖਵਾਦੀ, ਲੇਖਕ ਅਤੇ ਸਪੀਕਰ) ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …