ਆਈ ਤਾਜਾ ਵੱਡੀ ਖਬਰ
ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਤੋਂ ਲੈ ਕੇ ਇਸ ਦੇਸ਼ ਦੀ ਜਨਤਾ ਤੱਕ ਸਾਰਿਆਂ ਦੇ ਆਪਸੀ ਤਾਲਮੇਲ ਦੇ ਨਾਲ ਹੀ ਦੇਸ਼ ਨੂੰ ਚਲਾਇਆ ਜਾ ਸਕਦਾ ਹੈ। ਦੇਸ਼ ਦੀ ਜਨਤਾ ਅਤੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਦਰਮਿਆਨ ਕੁਝ ਉੱਚ ਦਰਜੇ ਦੇ ਅਧਿਕਾਰੀ ਵੀ ਹੁੰਦੇ ਹਨ ਜੋ ਦੋਵਾਂ ਦੇ ਸੰਬੰਧਾਂ ਨੂੰ ਆਪਸ ਵਿੱਚ ਬਣਾ ਕੇ ਰੱਖਦੇ ਹਨ। ਇਨ੍ਹਾਂ ਉੱਚ ਅਧਿਕਾਰੀਆਂ ਵੱਲੋਂ ਲਏ ਗਏ ਫੈਸਲੇ ਸਰਕਾਰ ਅਤੇ ਆਮ ਜਨਤਾ ਦੇ ਦਰਮਿਆਨ ਇੱਕ ਮਜ਼ਬੂਤ ਜੋੜ ਬਣ ਸਾਬਤ ਹੁੰਦੇ ਹਨ। ਪਰ ਜਦੋਂ ਕਦੇ ਕਦਾਈਂ ਲਾਲਚ ਵਸ ਇਹ ਉੱਚ ਅਧਿਕਾਰੀ ਫ਼ੈਸਲੇ ਲੈਣ ਦੇ ਵਿਚ ਕੁਤਾਹੀ ਵਰਤਦੇ ਹਨ ਤਾਂ ਉਸ ਦੇ ਨਤੀਜੇ ਉਨ੍ਹਾਂ ਨੂੰ ਜ਼ਰੂਰ ਭੁਗਤਣੇ ਪੈਂਦੇ ਹਨ।
ਕੁਝ ਅਜਿਹਾ ਹੀ ਮਾਮਲਾ 10 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਐਸਡੀਐਮ ਪਿੰਕੀ ਮੀਨਾ ਦਾ ਹੈ। ਇਕ ਹਾਈਵੇ ਬਣਾਉਣ ਵਾਲੀ ਕੰਪਨੀ ਕੋਲੋਂ 13 ਜਨਵਰੀ ਨੂੰ 5 ਲੱਖ ਰੁਪਏ ਦੀ ਰਿਸ਼ਵਤ ਐਸਡੀਐਮ ਪੁਸ਼ਕਰ ਮਿੱਤਲ ਅਤੇ ਐਸਡੀਐਮ ਪਿੰਕੀ ਮੀਨਾ ਨੂੰ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤਹਿਤ ਜਨਵਰੀ ਮਹੀਨੇ ਮੀਨਾ ਨੇ ਜ਼ਮਾਨਤ ਪਟੀਸ਼ਨ ਲਈ ਹੇਠਲੀ ਅਦਾਲਤ ਵਿੱਚ ਅਰਜ਼ੀ ਦਿੱਤੀ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਪਰ ਹੁਣ ਉਸ ਨੂੰ ਵਿਆਹ ਤੋਂ 6 ਦਿਨ ਪਹਿਲਾਂ ਹਾਈਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਪਿੰਕੀ ਮੀਨਾ ਨੂੰ ਮਹਿਲਾ ਜੇਲ੍ਹ ਦੇ ਗੇਟ ਦੀ ਬਜਾਏ ਕੇਂਦਰੀ ਜੇਲ੍ਹ ਤੋਂ ਬਾਹਰ ਲਿਜਾਇਆ ਗਿਆ ਜਿੱਥੇ ਉਹ ਜੈਪੁਰ ਤੋਂ ਚਾਮੂ ਦੇ ਚਿਤਵਾੜੀ ਆਪਣੇ ਪਿੰਡ ਲਈ ਰਵਾਨਾ ਹੋ ਗਈ। ਹੁਣ ਉਸ ਨੂੰ ਆਪਣੇ ਵਿਆਹ ਤੋਂ 5 ਦਿਨ ਬਾਅਦ 21 ਫਰਵਰੀ ਨੂੰ ਆਤਮ ਸਮਰਪਣ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਉਸ ਦਾ ਵਿਆਹ 16 ਫਰਵਰੀ ਨੂੰ ਇੱਕ ਜੱਜ ਦੇ ਨਾਲ ਹੋਣ ਜਾ ਰਿਹਾ ਹੈ।
ਇਹ ਗੱਲ ਵੀ ਦੱਸਣਯੋਗ ਹੈ ਕਿ ਸਰਕਾਰੀ ਸਕੂਲ ਵਿੱਚ ਪੜ੍ਹਾਈ ਕਰ ਇਕ ਸਾਧਾਰਨ ਕਿਸਾਨ ਪਰਿਵਾਰ ਦੀ ਧੀ ਪਿੰਕੀ ਮੀਨਾ ਨੇ ਪਹਿਲੀ ਵਾਰ ਵਿਚ ਹੀ ਆਰਏਐਸ ਦੀ ਪ੍ਰੀਖਿਆ ਪਾਸ ਕਰ ਲਈ ਸੀ ਪਰ ਉਸ ਦੀ ਉਮਰ 21 ਸਾਲ ਦੀ ਨਾ ਹੋਣ ਕਾਰਨ ਇੰਟਰਵਿਊ ਨਹੀਂ ਲਈ ਫਿਰ ਬਾਅਦ ਵਿੱਚ ਉਸ ਨੇ ਸਾਲ 2016 ਦੀ ਪ੍ਰੀਖਿਆ ਮੈਰਿਟ ਨਾਲ ਪਾਸ ਕਰਕੇ ਇਹ ਪੋਸਟ ਹਾਸਲ ਕੀਤੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …