ਆਈ ਤਾਜਾ ਵੱਡੀ ਖਬਰ
ਕੋਰੋਨਾ ਕਰਕੇ ਸਾਰੇ ਪਾਸੇ ਲੋਕਾਂ ਦਾ ਮੰਦਾ ਲਗਿਆ ਹੋਇਆ ਹੈ। ਕਿਓੰਕੇ ਲੋਕਾਂ ਦੇ ਕੰਮ ਕਾਜ਼ ਬੰਦ ਪਏ ਹਨ ਅਤੇ ਸਾਰੇ ਉਡੀਕ ਕਰ ਰਹੇ ਹਨ ਕੇ ਕਦੋਂ ਇਸ ਚਾਈਨੀਜ਼ ਵਾਇਰਸ ਤੋਂ ਖਹਿੜਾ ਛੁਟੇਗਾ। ਸਰਕਾਰ ਵਲੋਂ ਵੀ ਲੋਕਾਂ ਤੇ ਕਈ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ ਜਿਸ ਕਰਕੇ ਕੰਮ ਕਾਜ ਪੂਰੀ ਤਰਾਂ ਨਾਲ ਸ਼ੁਰੂ ਨਹੀਂ ਹੋਏ ਹਨ। ਹੁਣ ਇਕ ਖਬਰ ਆ ਰਹੀ ਹੈ ਜਿਸ ਨਾਲ ਲੋਕਾਂ ਦੀਆਂ ਜੇਬਾਂ ਢਿਲੀਆਂ ਹੋਣ ਜਾ ਰਹੀਆਂ ਹਨ।
ਜਲੰਧਰ ਨਗਰ ਨਿਗਮ ਦੇ ਵਾਟਰ ਟੈਕਸ ਵਿਭਾਗ ਨੇ ਹੁਣ ਲੋਕਾਂ ਨੂੰ ਫਲੈਟ ਰੇਟ ’ਤੇ ਪਾਣੀ ਦੇ ਬਿੱਲ ਭੇਜਣ ਦਾ ਫੈਸਲਾ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਜਾਰੀ ਕਰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ ਕਾਰਣ ਨਿਗਮ ਉਕਤ ਕੁਨੈਕਸ਼ਨਾਂ ਨੂੰ ਪਾਣੀ ਦੇ ਬਿੱਲ ਨਹੀਂ ਸੀ ਭੇਜ ਸਕਿਆ।
ਜਿਹੜੇ ਘਰਾਂ ਵਿਚ ਵਾਟਰ ਮੀਟਰ ਲੱਗੇ ਹੋਏ ਹਨ, ਉਥੇ ਵੀ ਪਾਣੀ ਦੇ ਬਿੱਲ ਮਸ਼ੀਨਾਂ ਜ਼ਰੀਏ ਹੀ ਮੌਕੇ ’ਤੇ ਹੀ ਵਸੂਲੇ ਜਾਣਗੇ। ਇਸ ਦੇ ਲਈ ਟੀਮਾਂ ਨੂੰ ਫੀਲਡ ਵਿਚ ਭੇਜਿਆ ਜਾਵੇਗਾ। ਵਾਟਰ ਸਪਲਾਈ ਸ਼ਾਖਾ ਦੀ ਇੰਚਾਰਜ ਜੁਆਇੰਟ ਕਮਿਸ਼ਨਰ ਮੈਡਮ ਅਨਾਇਤ ਨੇ ਨਿਗਮ ਦੇ ਸਾਰੇ ਜ਼ੋਨ ਦਫਤਰਾਂ ਅਧੀਨ ਆਉਂਦੇ ਵਾਟਰ ਕੁਨੈਕਸ਼ਨਾਂ ਦੀ ਰਿਪੋਰਟ ਤਲਬ ਕਰ ਲਈ ਹੈ ਅਤੇ ਵਸੂਲੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਪੰਜਾਬ ਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹਰ ਰੋਜ ਪੰਜਾਬ ਚ ਸੈਂਕੜਿਆਂ ਦੀ ਗਿਣਤੀ ਵਿਚ ਕੋਰੋਨਾ ਪੌਜੇਟਿਵ ਮਰੀਜ ਸਾਹਮਣੇ ਆ ਰਹੇ ਹਨ। ਹੁਣ ਤਾਂ ਕਈ ਜਿਲਿਆਂ ਚ ਹੀ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ ਮਰੀਜ ਮਿਲਨੇ ਸ਼ੁਰੂ ਹੋ ਗਏ ਹਨ ਜੋ ਕੇ ਬਹੁਤ ਹੀ ਚਿੰਤਾ ਦੀ ਗਲ੍ਹ ਹੈ। ਪੰਜਾਬ ਸਰਕਾਰ ਵੀ ਇਸ ਨੋ ਰੋਕਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਰ ਇਹ ਤਦ ਤਕ ਬਿਲਕੁਲ ਵੀ ਨਹੀਂ ਰੁਕ ਸਕਦਾ ਜਦ ਤਕ ਲੋਕ ਸ਼ੋਸ਼ਲ ਡਿਸਟੈਂਸ ਦੀ ਪਾਲਣਾ ਨਹੀਂ ਕਰਨਗੇ। ਕਈ ਲੋਕ ਬਿਨਾ ਕੰਮ ਦੇ ਹੀ ਘੁੰਮ ਰਹੇ ਹਨ ਜਿਹਨਾਂ ਦਾ ਕਰਕੇ ਇਹ ਵਧਦਾ ਹੀ ਜਾ ਰਿਹਾ ਹੈ। ਕੰਮ ਵਾਲਿਆਂ ਨੇ ਤਾਂ ਕੰਮ ਤੇ ਜਾਣਾ ਹੀ ਹੁੰਦਾ ਹੈ ਪਰ ਬੇ ਵਜ੍ਹਾ ਘੁੰਮਣ ਤੋਂ ਵੀ ਲੋਕ ਗੁਰੇਜ ਨਹੀਂ ਕਰ ਰਹੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …