ਹੁਣੇ ਆਈ ਤਾਜਾ ਵੱਡੀ ਖਬਰ
ਦੇਸ਼ ਦੀ ਸਿਹਤ ਇਸ ਸਮੇਂ ਗੰਭੀਰ ਸਥਿਤੀ ਵਿਚੋਂ ਗੁਜ਼ਰ ਰਹੀ ਹੈ। ਪੂਰੇ ਵਿਸ਼ਵ ਦੇ ਵਿਚ ਇਹ ਲਾਗ ਦੀ ਬਿਮਾਰੀ ਹੁਣ ਆਪਣੀ ਦੂਸਰੀ ਲਹਿਰ ਕਾਰਨ ਖ-ਤ-ਰ-ਨਾ-ਕ ਰੂਪ ਅਪਨਾ ਚੁੱਕੀ ਹੈ ਉੱਥੇ ਹੀ ਕੁਝ ਦੇਸ਼ਾਂ ਦੇ ਵਿਚ ਇਸ ਬਿਮਾਰੀ ਦੇ ਤੀਸਰੇ ਦੌਰ ਦੇ ਸ਼ੁਰੂ ਹੋਣ ਦਾ ਵੀ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਬਿਮਾਰੀ ਦੇ ਡੇਢ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਦਾ ਸਹਿਮ ਲੋਕਾਂ ਵਿਚ ਅਜੇ ਤੱਕ ਕਾਇਮ ਹੈ। ਆਏ ਦਿਨ ਬਹੁਤ ਸਾਰੇ ਲੋਕ ਆਪਣੇ ਸਕੇ ਸਬੰਧੀਆਂ ਨੂੰ ਇਸ ਬਿਮਾਰੀ ਦੇ ਕਾਰਨ ਗੁਆ ਰਹੇ ਹਨ।
ਪੂਰੇ ਵਿਸ਼ਵ ਦੇ ਨਾਲ ਭਾਰਤ ਵਿੱਚ ਵੀ ਇਸ ਬਿਮਾਰੀ ਕਾਰਨ ਮਰੀਜ਼ਾਂ ਦੀ ਜਨ ਸੰਖਿਆ ਵਿਚ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤ ਦੇ ਸੂਬੇ ਪੰਜਾਬ ਵਿਚ ਵੀ ਇਸ ਬਿਮਾਰੀ ਦੇ ਨਵੇਂ ਮਾਮਲੇ ਮਿਲ ਰਹੇ ਹਨ। ਬੀਤੇ ਹੋਏ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 234 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ ਹੈ। ਮੌਜੂਦਾ ਸਮੇਂ ਵਿਚ ਪੰਜਾਬ ਅੰਦਰ 175,252 ਲੋਕ ਕੋਰੋਨਾ ਬਿਮਾਰੀ ਨਾਲ ਗ੍ਰਸਤ ਹੋ ਚੁੱਕੇ ਹਨ।
ਇਨ੍ਹਾਂ ਵਿਚੋਂ 167,465 ਲੋਕ ਨੇ ਡਾਕਟਰਾਂ ਦੀ ਮਦਦ ਨਾਲ ਸਿਹਤਮੰਦ ਜ਼ਿੰਦਗੀ ਵਿਚ ਵਾਪਸੀ ਕਰ ਲਈ ਹੈ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅੰਦਰ ਇਸ ਲਾਗ ਦੀ ਬਿਮਾਰੀ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ ਜਦ ਕਿ 2,112 ਮਰੀਜ਼ ਅਜੇ ਵੀ ਇਸ ਬਿਮਾਰੀ ਦੀ ਮਾਰ ਨੂੰ ਝੱਲ ਰਹੇ ਹਨ। ਸੂਬੇ ਦੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਐਕਟਿਵ ਮਰੀਜ਼ਾਂ ਉੱਪਰ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਮੁੜ ਤੋਂ ਸਿਹਤਯਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਸੂਬੇ ਦੇ ਵਿੱਚ ਹਾਲਾਤ ਅਜੇ ਵੀ ਪਹਿਲਾਂ ਵਾਂਗ ਆਮ ਨਹੀਂ ਹੋਏ। ਲੋਕਾਂ ਵੱਲੋਂ ਜ਼ਿਆਦਾਤਰ ਕੰਮ ਆਨ ਲਾਇਨ ਮਾਧਿਅਮ ਦੇ ਜ਼ਰੀਏ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਵੇਂ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੀਆਂ 2 ਵੈਕਸੀਨਾਂ ਨੂੰ ਫਰੰਟ ਲਾਈਨ ਵਰਕਰਾਂ ਦੇ ਲਈ ਵਰਤਣ ਦੇ ਆਦੇਸ਼ ਦੇ ਦਿੱਤੇ ਗਏ ਹਨ ਪਰ ਫਿਰ ਵੀ ਸੁਰੱਖਿਆ ਦੇ ਮੱਦੇ ਨਜ਼ਰ ਸਰਕਾਰ ਲੋਕਾਂ ਨੂੰ ਜਾਰੀ ਗਾਈਡ ਲਾਈਨਜ਼ ਨੂੰ ਫਾਲੋ ਕਰਨ ਦੇ ਲਈ ਆਖ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …