ਹੁਣੇ ਆਈ ਤਾਜਾ ਵੱਡੀ ਖਬਰ
ਦਿੱਲੀ ਚ ਜੌ 26 ਜਨਵਰੀ ਨੂੰ ਘਟਨਾ ਵਾਪਰੀ ਉਸ ਤੋਂ ਬਾਅਦ ਦਿੱਲੀ ਪੁਲਸ ਐਕਸ਼ਨ ਚ ਹੈ, ਲਗਾਤਾਰ ਗਿਰਫ਼ਤਾਰੀਆਂ ਦਾ ਸਿਲਸਿਲਾ ਜਾਰੀ ਹੈ।ਜਿੱਥੇ ਅੱਜ ਇਕਬਾਲ ਸਿੰਘ ਨੂੰ ਗਿਰਫ਼ਤਾਰ ਕਿਤਾ ਗਿਆ ਉਥੇ ਹੀ ਕਲ ਦੀਪ ਸਿੱਧੂ ਦੀ ਗਿਰਫਤਾਰੀ ਦਿੱਲੀ ਪੁਲਸ ਵਲੋ ਕੀਤੀ ਗਈ। ਦੀਪ ਸਿੱਧੂ ਦੀ ਹੋਈ ਗਿਰਫਤਾਰੀ ਤੋਂ ਬਾਅਦ ਕੁੱਝ ਨੌਜਵਾਨਾਂ ਚ ਗੁੱਸਾ ਹੈ ਅਤੇ ਉਸਦੇ ਹੱਕ ਲਈ ਆਪਣੀ ਆਪਣੀ ਪ੍ਰਤੀਕ੍ਰਿਆ ਵੀ ਦਿੱਤੀ ਜਾ ਰਹੀ ਹੈ। ਹੁਣ ਇਸ ਸਮੇਂ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੌ ਦੀਪ ਸਿੱਧੂ ਨਾਲ ਜੁੜੀ ਹੋਈ ਹੈ। ਕਲ ਦਿੱਲੀ ਪੁਲਸ ਵਲੋ ਦੀਪ ਸਿੱਧੂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਪੁਲਸ ਵਲੋ ਦਸਿਆ ਗਿਆ ਕਿ ਉਸਨੂੰ ਸੜਕ ਤੇ ਖੜੇ ਨੂੰ ਗਿਰਫ਼ਤਾਰ ਕੀਤਾ ਗਿਆ ਹੈ।
ਜਿਸ ਤੋਂ ਬਾਅਦ ਹੁਣ ਪੁੱਛਗਿੱਛ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਹੁਣ ਜੌ ਇਸ ਵੇਲੇ ਖ਼ਬਰ ਸਾਹਮਣੇ ਆ ਰਹੀ ਹੈ ਉਹ ਬੇਹੱਦ ਵੱਡੀ ਖ਼ਬਰ ਹੈ ।ਜਿਕਰਯੋਗ ਹੈ ਕਿ ਦੀਪ ਸਿੱਧੂ ਦੀ ਹੋਈ ਗਿਰਫਤਾਰੀ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੇ ਦੌਰਾਨ ਦੀਪ ਸਿੱਧੂ ਨੇ ਇਹ ਬਿਆਨ ਦਿੱਤਾ ਹੈ ਕਿ ਉਸ ਵਲੋਂ ਲਾਲ ਕਿੱਲੇ ਤੇ ਆਪਣੇ ਸਮਰਥਕਾਂ ਨਾਲ ਜਾ ਕੇ ਝੰਡਾ ਲਹਿਰਾਉਣ ਤੋਂ ਬਾਅਦ ਲਾਈਵ ਹੋ ਕੇ ਜੁਗਰਾਜ ਸਿੰਘ ਨੂੰ ਫੇਸਬੁੱਕ ਤੇ ਵਧਾਈ ਦਿੱਤੀ ਗਈ। ਜਿਸ ਤੋਂ ਬਾਅਦ ਉਹ ਆਪਣੇ ਸਮਰਥਾਕਾਂ ਨਾਲ ਵਾਪਿਸ ਸਿੰਘ ਬਾਰਡਰ ਤੇ ਆ ਗਿਆ। ਉਸਨੇ ਦਿੱਲੀ ਪੁਲਸ ਨੂੰ ਦਿੱਤੇ ਬਿਆਨ ਚ ਦਸਿਆ ਕਿ ਉਹ ਪੰਜਾਬੀ ਅਦਾਕਾਰ ਹੈ ਜਿਸ ਕਾਰਨ ਉਸ ਨਾਲ ਨੌਜਵਾਨ ਜੁੜਦੇ ਗਏ।
ਉਸ ਨੇ ਸਾਫ਼ ਕਿਹਾ ਕਿ ਉਹ ਖੇਤੀਬਾੜੀ ਕਾਨੂੰਨਾਂ ਨੂੰ ਲੈਕੇ ਜੌ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਚ ਕਿਸਾਨਾਂ ਦੀਆਂ ਜਾਇਜ਼ ਮੰਗਾ ਨੂੰ ਲੈਕੇ ਧਰਨਾ ਪ੍ਰਦਸ਼ਨ ਚ ਸ਼ਾਮਿਲ ਹੋਇਆ ਤੇ ਉਸ ਨਾਲ ਨੌਜਵਾਨ ਪੀੜ੍ਹੀ ਵੀ ਜੁੜਦੀ ਗਈ। ਆਪਣੇ ਬਿਆਨ ਚ ਦੀਪ ਸਿੱਧੂ ਨੇ ਦੱਸਿਆ ਕਿ ਉਸਨੇ ਆਪਣੇ ਸਮਰਥਕਾਂ ਨਾਲ ਰਾਜਪੱਥ ਜਾਣ ਦਾ ਸੋਚਿਆ ਸੀ ਪਰ ਆਈ ਟੀ ਓ ਪਹੁੰਚਣ ਤੇ ਪੁਲਸ ਦੇ ਪੁਖਤਾ ਇੰਤਜਾਮ ਸੀ ਜਿਸ ਕਰਕੇ ਉਹ ਆਪਣੇ ਸਮਰਥਕਾਂ ਨਾਲ ਲਾਲ ਕਿੱਲੇ ਵੱਲ ਨੂੰ ਰਵਾਨਾ ਹੋ ਗਿਆ। ਉਸ ਵਲੋ ਦਸਿਆ ਗਿਆ ਕਿ ਉਸਦੇ ਕੁੱਝ ਕਿਸਾਨ ਆਗੂਆਂ ਨਾਲ ਮਤਭੇਦ ਸੀ ,ਕਿਉਂਕਿ ਉਹ ਪੁਲਸ ਵਲੋ ਦਿੱਤੇ ਗਏ ਰੂਟ ਤੇ ਜਾਣਾ ਚਾਹੁੰਦੇ ਸਨ ਜਦਕਿ ਉਹ ਅਤੇ ਉਸਦੇ ਸਮਰਥਕ ਰਿੰਗ ਰੋਡ ਤੇ ਟਰੈਕਟਰ ਲੈਕੇ ਕੂਚ ਕਰਨਾ ਚਾਹੁੰਦੇ ਸਨ।
ਲਾਲ ਕਿਲ੍ਹੇ ਤੇ ਪਹੁੰਚ ਕੇ ਜਦ ਕੇਸਰੀ ਝੰਡਾ ਲਹਿਰਾਇਆ ਗਿਆ ਤੇ ਉਸ ਵਲੋ ਜੁਗਰਾਜ ਸਿੰਘ ਨੂੰ ਲਾਈਵ ਹੋ ਕੇ ਵਧਾਈ ਦਿੱਤੀ ਗਈ ਅਤੇ ਫਿਰ ਇਹ ਵਾਪਿਸ ਸਿੰਘੂ ਬਾਰਡਰ ਤੇ ਆ ਗਿਆ। ਦੀਪ ਨੇ ਦੱਸਿਆ ਕਿ ਅਦਾਕਾਰ ਹੋਣ ਦੇ ਨਾਤੇ ਉਸ ਨਾਲ ਯੁਵਾ ਪੀੜ੍ਹੀ ਜੁੜਦੀ ਗਈ ਅਤੇ ਉਸਨੇ ਅਪਣਾ ਵੱਖਰਾ ਟੈਂਟ ਲੱਗਾ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …