ਹੁਣੇ ਆਈ ਤਾਜਾ ਵੱਡੀ ਖਬਰ
ਹਰਿਆਣਾ ਸਰਕਾਰ ਦਾ ਕਿਸਾਨਾਂ ਦੇ ਲਈ ਕਿਹੋ ਜਿਹਾ ਰੁਖ਼ ਰਿਹਾ ਹੈ ਇਸ ਨੂੰ ਵੇਖਦੇ ਹੋਏ ਇੱਕ ਕਲਾਕਾਰ ਵਲੋਂ ਅਜਿਹਾ ਐਲਾਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੇ ਹੈਰਾਨ ਨੇ। ਇਹ ਇੱਕ ਅਜਿਹਾ ਐਲਾਨ ਸੀ ਜਿਸਨੇ ਕਿਸਾਨਾਂ ਚ ਇੱਕ ਖੁਸ਼ੀ ਦੀ ਲਹਿਰ ਦੋੜਾ ਦਿੱਤੀ। ਕਲਾਕਾਰ ਵਲੋ ਜਿਹੜੇ ਸ਼ਬਦ ਪ੍ਰਗਟਾਏ ਗਏ ਓਹ ਕਿਸਾਨਾਂ ਦੇ ਪੱਖ ਚ ਸਨ, ਅਤੇ ਕਿਸਾਨਾਂ ਦੇ ਹੱਕ ਲਈ ਕੀਤਾ ਗਿਆ ਇਹ ਐਲਾਨ ਕਾਫ਼ੀ ਵੱਡਾ ਹੈ। ਕਿਸਾਨ ਜੌ ਪਿਛਲੇ ਕਾਫ਼ੀ ਮਹੀਨਿਆਂ ਤੌ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਨੂੰ ਕਈ ਕਲਾਕਾਰਾਂ ਦਾ ਅਤੇ ਵਿਦੇਸ਼ੀ ਸਿਆਸੀ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।
ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਚ ਬੋਲੀ ਇੱਕ ਪੰਜਾਬਣ ਅਤੇ ਹਰਿਆਣਾ ਦੋਨਾਂ ਨਾਲ ਸਬੰਧ ਰੱਖਣ ਵਾਲੀ ਨੇ ਅਜਿਹਾ ਐਲਾਨ ਕੀਤਾ ਹੈ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ ਗਾਇਕਾ ਰੁਪਿੰਦਰ ਹਾਂਡਾ ਵਲੋਂ ਜਦ ਹਰਿਆਣਾ ਮਹਾਂਪੰਚਾਇਤ ਚ ਸ਼ਮੂਲਿਅਤ ਕੀਤੀ ਗਈ ਤਾਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਹਰਿਆਣਾ ਸਰਕਾਰ ਵਲੋ ਉਹਨਾਂ ਨੂੰ ਜਿਹੜਾ ‘ਹਰਿਆਣਾ ਲੋਕ ਗਾਇਕਾ’ ਦਾ ਪੁਰਸਕਾਰ ਮਿਲਿਆ ਹੋਇਆ ਹੈ ਉਸ ਨੂੰ ਓਹ ਵਾਪਿਸ ਕਰ ਦਵੇਗੀ। ਦਰਅਸਲ ਉਸ ਨੂੰ ਇਹ ਅਵਾਰਡ ਹਰਿਆਣਾ ਸਰਕਾਰ ਵਲੋ 2013 ਦੇ ਵਿੱਚ ਦਿੱਤਾ ਗਿਆ ਸੀ। ਜਿਸਨੂੰ ਵਾਪਿਸ ਕਰਨ ਦਾ ਐਲਾਨ ਰੁਪਿੰਦਰ ਵਲੋਂ ਕੀਤਾ ਗਿਆ ਹੈ।
ਇਹ ਐਲਾਨ ਉਹਨਾਂ ਨੇ ਹਰਿਆਣਾ ਮਹਾਂਪੰਚਾਇਤ ਚ ਕੀਤਾ ਹੈ। ਇਹ ਐਲਾਨ ਕਿਸਾਨਾਂ ਨਾਲ ਸਰਕਾਰ ਦਾ ਜਿਹਾ ਰਵਈਆ ਹੈ ਉਸਨੂੰ ਵੇਖਦੇ ਹੋਏ ਕੀਤਾ ਗਿਆ ਹੈ ਜੌ ਇੱਕ ਵੱਡਾ ਐਲਾਨ ਦੇਖਿਆ ਜਾ ਰਿਹਾ ਹੈ। ਰੁਪਿੰਦਰ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਕਿਸਾਨਾਂ ਦਾ ਆਦਰ ਸਨਮਾਨ ਨਹੀਂ ਕਰ ਸਕਦੀ ਤੇ ਫਿਰ ਮੈਂ ਵੀ ਉਹਨਾਂ ਦਾ ਦਿੱਤਾ ਮਾਨ ਸਨਮਾਨ ਕਿ ਕਰਨਾ ਹੈ। ਮਹਾਂਪੰਚਾਇਤ ਚ ਰੁਪਿੰਦਰ ਦਾ ਕਹਿਣਾ ਸੀ ਕਿ ਹੋ ਸਕਦਾ ਵਿਦੇਸ਼ੀ ਟਵੀਟ ਪੈਸੇ ਦੇ ਕੇ ਕਰਾਏ ਹੋਣ, ਪਰ ਇੱਕ ਟਵੀਟ ਦੇ ਪੈਸੇ ਦਿੱਤੇ ਜਾ ਸਕਦੇ ਨੇ ਦੋ ਟਵੀਟ ਦੇ ਪੈਸੇ ਦਿੱਤੇ ਜਾ ਸਕਦੇ ਨੇ ਪਰ ਪੂਰੀ ਦੁਨੀਆਂ ਕਿਸਾਨਾਂ ਲਈ ਟਵੀਟ ਕਰ ਰਹੀ ਹੈ ਕਿ ਉਹ ਸਾਰੀ ਦੁਨੀਆਂ ਪੈਸੇ ਤੇ ਵਿੱਕੀ ਹੋਈ ਹੈ। ਸਾਰੇ ਪੈਸੇ ਦੇ ਕੇ ਟਵੀਟ ਕਰ ਰਹੇ ਨੇ ?
ਅਜਿਹਾ ਉਹਨਾਂ ਦਾ ਕਹਿਣਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਵਲੋ ਜੌ ਟਵੀਟ ਕੀਤੇ ਜਾ ਰਹੇ ਨੇ ਉਸਤੇ ਵੀ ਸ਼ਬਦੀ ਹਮਲਾ ਕੀਤਾ ਗਿਆ ਉਸਦਾ ਕਹਿਣਾ ਸੀ ਕਿ ਕੋਈ ਵੀ ਸਿਤਾਰਾ ਬਿਨਾਂ ਪੈਸਿਆਂ ਦੇ ਕੋਈ ਕੰਮ ਨਹੀਂ ਕਰਦਾ ਇਹ ਸਿਤਾਰਿਆਂ ਵਲੋ ਕੀਤੇ ਗਏ ਟਵੀਟ ਤੌ ਹੀ ਪਤਾ ਚਲਦਾ ਹੈ ਜਿਸ ਚ ਇਕੋ ਜਿਹੇ ਟਵੀਟ ਕੀਤੇ ਗਏ ਨੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …